ਜਦੋਂ ਵੀ ਕਿਸੇ ਨੂੰ ਸਿਹਤ ਸੰਬੰਧੀ ਕੋਈ ਘਰੇਲੂ ਨੁਸਖੇ ਕਿਤੋਂ ਪੜ੍ਹਣ ਨੂੰ ਮਿਲਦੇ ਹਨ ਤਾਂ ਉਹ ਇਕ ਵਾਰ ਇਨ੍ਹਾਂ ਨੂੰ ਜ਼ਰੂਰ ਅਜ਼ਮਾਉਂਦਾ ਹੈ। ਇਸ ਦੇ ਬਾਵਜੂਦ ਕਈ ਵਾਰ ਇਹ ਨੁਸਖੇ ਉਸ ਲਈ ਅਸਰਦਾਰ ਸਿੱਧ ਨਹੀਂ ਹੁੰਦੇ। ਹੁਣ ਇਸ 'ਚ ਨੁਸਖਿਆਂ ਦਾ ਕੋਈ ਕਸੂਰ ਨਹੀਂ ਹੁੰਦਾ। ਜਦੋਂ ਤੁਸੀਂ ਕਿਸੇ ਕੁਦਰਤੀ ਸਮੱਗਰੀ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਤੁਹਾਡੇ 'ਤੇ ਕਿਹੜੀ ਚੀਜ਼ ਸੂਟ ਕਰੇਗੀ, ਕਿਹੜੀ ਨਹੀਂ। ਇਸ ਦੇ ਲਈ ਤੁਹਾਨੂੰ ਆਪ ਹੀ ਸੁਚੇਤ ਰਹਿਣਾ ਪਏਗਾ। ਦੱਸਦੇ ਹਾਂ ਉਹ ਕਾਰਨ, ਜਿਨ੍ਹਾਂ ਕਾਰਨ ਘਰੇਲੂ ਨੁਸਖੇ ਤੁਹਾਡੇ 'ਤੇ ਫਿੱਟ ਨਹੀਂ ਬੈਠਦੇ।
ਚੀਜ਼ਾਂ ਦਾ ਗਲਤ ਅਨੁਪਾਤ
ਜੇਕਰ ਤੁਸੀਂ ਸਾਰੀਆਂ ਘਰੇਲੂ ਚੀਜ਼ਾਂ ਨੂੰ ਪਾਣੀ 'ਚ ਘੋਲ ਰਹੇ ਹੋ ਜਾਂ ਕਿਸੇ ਇਕ ਪਦਾਰਥ ਨੂੰ ਵਧੇਰੇ ਮਾਤਰਾ 'ਚ ਪਾ ਰਹੇ ਹੋ ਤਾਂ ਨਤੀਜਾ ਮਨਚਾਹਿਆ ਕਦੇ ਵੀ ਨਹੀਂ ਮਿਲੇਗੀ, ਸਗੋਂ ਇਸ ਤਰ੍ਹਾਂ ਤੁਹਾਨੂੰ ਰੀਐਕਸ਼ਨ ਹੋਣ ਦੀ ਸੰਭਾਵਨਾ ਹੁੰਦੀ ਹੈ।
ਚਮੜੀ ਮੁਤਾਬਿਕ ਪਦਾਰਥ ਨਾ ਹੋਣਾ
ਹਰੇਕ ਕੁਦਰਤੀ ਵਸਤੂ ਤੁਹਾਡੀ ਚਮੜੀ ਲਈ ਠੀਕ ਨਹੀਂ ਹੋ ਸਕਦੀ। ਹਰ ਤਰ੍ਹਾਂ ਦੀ ਚਮੜੀ ਦੀਆਂ ਆਪਣੀਆਂ ਸਮੱਸਿਆਵਾਂ ਹੁੰਦੀਆਂ ਹਨ ਅਤੇ ਤੁਸੀਂ ਆਪਣੇ ਚਿਹਰੇ 'ਤੇ ਕੀ ਲਗਾ ਰਹੇ ਹੋ, ਇਸ ਗੱਲ ਦਾ ਤੁਹਾਨੂੰ ਪੂਰਾ ਧਿਆਨ ਰੱਖਣਾ ਚਾਹੀਦੈ।
ਰੁਟੀਨ 'ਚ ਨਾ ਕਰਨਾ
ਘਰੇਲੂ ਇਲਾਜ ਯਕੀਨਨ ਜਾਦੂ ਵਾਂਗ ਕੰਮ ਕਰਦੇ ਹਨ ਪਰ ਸਿਰਫ ਉਦੋਂ, ਜਦੋਂ ਤੁਸੀਂ ਰੁਟੀਨ 'ਚ ਇਨ੍ਹਾਂ ਦੀ ਵਰਤੋਂ ਕਰਦੇ ਹੋ। ਸਿਰਫ ਇਕ ਵਾਰ ਵਰਤ ਕੇ ਹੀ ਚੰਗੇ ਨਤੀਜੇ ਕਦੇ ਨਹੀਂ ਮਿਲਦੇ।
ਸਮੱਗਰੀ ਬਾਰੇ ਜਾਣਕਾਰੀ ਨਾ ਹੋਣਾ
ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਕਿਸੇ ਖਾਸ ਸਮੱਸਿਆ 'ਚ ਕਿਹੜਾ ਇਲਾਜ ਅਸਰਦਾਰ ਹੋਵੇਗਾ। ਉਦਾਹਰਣ ਲਈ ਮੁਹਾਸਿਆਂ ਦੇ ਇਲਾਜ 'ਚ ਆਮ ਤੌਰ 'ਤੇ ਮੁਲਤਾਨੀ ਮਿੱਟੀ, ਚੰਦਨ, ਗੁਲਾਬ ਜਲ ਅਤੇ ਕਪੂਰ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਤੁਹਾਡੀ ਚਮੜੀ ਖੁਸ਼ਕ ਹੈ ਤਾਂ ਤੁਹਾਨੂੰ ਇਨ੍ਹਾਂ 'ਚੋਂ ਕੁਝ ਪਦਾਰਥਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਪਦਾਰਥਾਂ ਨੂੰ ਸਟੋਰ ਕਰੀ ਰੱਖਣਾ
ਰਸੋਈ 'ਚ ਪਈਆਂ ਘਰੇਲੂ ਚੀਜ਼ਾਂ ਨੂੰ ਬਹੁਤੀ ਦੇਰ ਤੱਕ ਸਟੋਰ ਕੇ ਨਹੀਂ ਰੱਖਣਾ ਚਾਹੀਦਾ। ਇਸ ਤੋਂ ਇਲਾਵਾ ਇਨ੍ਹਾਂ ਨੂੰ ਸੂਰਜ ਦੀ ਰੌਸ਼ਨੀ 'ਤੋਂ ਬਚਾਉਣਾ ਵੀ ਜ਼ਰੂਰੀ ਹੁੰਦਾ ਹੈ।
... ਤਾਂਕਿ ਵਿਆਹੁਤਾ ਜੀਵਨ 'ਚ ਨਾ ਆਏ ਬੋਰੀਅਤ
NEXT STORY