ਰੋਮਾਂਸ ਦਾ ਮਤਲਬ ਸਿਰਫ ਯੌਨ ਸੰਬੰਧਾਂ ਤੋਂ ਹੀ ਨਹੀਂ ਹੁੰਦਾ। ਰੋਮਾਂਸ ਦਾ ਅਰਥ ਜ਼ਿੰਦਗੀ ਦੇ ਉਹ ਰੋਮਾਂਚਕ ਪਲ ਹੁੰਦੇ ਹਨ, ਜੋ ਪਤੀ-ਪਤਨੀ ਮਿਲ ਕੇ ਬਿਤਾਉਂਦੇ ਹਨ, ਉਨ੍ਹਾਂ ਦਾ ਪੂਰਾ ਆਨੰਦ ਮਾਣਦੇ ਹਨ ਅਤੇ ਆਪਣੇ ਰਿਸ਼ਤੇ 'ਚ ਮਿਠਾਸ ਬਣਾਈ ਰੱਖਦੇ ਹਨ। ਇਹ ਰੋਮਾਂਚਕ ਪਲ ਤੁਹਾਡੇ ਰਿਸ਼ਤੇ ਨੂੰ ਮਜ਼ਬੂਤ ਬਣਾਉਂਦੇ ਹਨ। ਉਂਝ ਤਾਂ ਉਹ ਸਮਾਂ ਚੇਤੇ ਕਰਕੇ ਹੀ ਕੁਝ-ਕੁਝ ਹੋਣ ਲੱਗਦਾ ਹੈ, ਜਦੋਂ ਤੁਹਾਡਾ ਨਵਾਂ-ਨਵਾਂ ਵਿਆਹ ਹੋਇਆ ਹੁੰਦਾ ਹੈ ਪਰ ਇਹ ਵੀ ਸੱਚਾਈ ਹੈ ਕਿ ਤੁਸੀਂ ਸਾਰੀ ਜ਼ਿੰਦਗੀ ਇਹੋ ਜਿਹਾ ਜੀਵਨ ਨਹੀਂ ਬਿਤਾ ਸਕਦੇ ਕਿਉਂਕਿ ਤੁਹਾਨੂੰ ਆਪਣੇ ਰੋਮਾਂਸ ਦੇ ਨਾਲ-ਨਾਲ ਘਰ-ਗ੍ਰਹਿਸਥੀ ਅਤੇ ਪਰਿਵਾਰ ਨੂੰ ਵੀ ਦੇਖਣਾ ਪੈਂਦਾ ਹੈ। ਇਸ ਸਭ ਨਾਲ ਤੁਹਾਡੇ ਰਿਸ਼ਤੇ 'ਚ ਬੋਰੀਅਤ ਨਾ ਆ ਜਾਏ, ਇਸ ਦੇ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ-
ਇਕ-ਦੂਜੇ ਦੀ ਪਸੰਦ-ਨਾਪਸੰਦ ਦਾ ਰੱਖੋ ਧਿਆਨ
ਬਸ ਇੰਨੀ ਜਿਹੀ ਗੱਲ ਦਾ ਧਿਆਨ ਰੱਖ ਕੇ ਤੁਸੀਂ ਆਪਣੇ ਸਾਥੀ ਦੇ ਦਿਲ 'ਚ ਹੋਰ ਵੀ ਸਮਾ ਜਾਂਦੇ ਹੋ। ਤੁਹਾਡਾ ਸਾਥੀ ਤੁਹਾਡੇ 'ਤੇ ਹੋਰ ਵੀ ਭਰੋਸਾ ਕਰਨ ਲੱਗਦਾ ਹੈ।
ਮੰਗੋ ਆਪਣੀ ਗਲਤੀ ਦੀ ਮਾਫੀ
ਪਤੀ-ਪਤਨੀ ਦੋਹਾਂ 'ਚੋਂ ਜੇਕਰ ਕਿਸੇ ਕੋਲੋਂ ਵੀ ਕੋਈ ਗਲਤੀ ਹੋ ਜਾਏ ਤਾਂ ਇਸ ਨੂੰ ਮੰੰਨਣ 'ਚ ਹੀ ਭਲਾਈ ਹੈ। ਇਸ ਦੀ ਬਜਾਏ ਝਗੜਾ ਸ਼ੁਰੂ ਕਰ ਦੇਣ ਨਾਲ ਰਿਸ਼ਤਾ ਕਮਜ਼ੋਰ ਹੋ ਜਾਂਦਾ ਹੈ। ਇਸ ਲਈ ਗਲਤੀ ਮੰਨਦਿਆਂ ਖੁਦ ਨੂੰ ਸੁਧਾਰਨ ਦਾ ਯਤਨ ਕਰਨਾ ਚਾਹੀਦੈ।
ਇਕ-ਦੂਜੇ ਨਾਲ ਸਮਾਂ ਬਿਤਾਓ
ਜਿੰਨਾ ਹੋ ਸਕੇ ਇਕ-ਦੂਜੇ ਨਾਲ ਸਮਾਂ ਬਿਤਾਉਣਾ ਚਾਹੀਦੈ। ਇੰਝ ਕਰਨ ਨਾਲ ਰਿਸ਼ਤਿਆਂ 'ਚ ਨੇੜਤਾ ਤਾਂ ਵਧੇਗੀ ਹੀ, ਨਾਲ ਹੀ ਮੱਤਭੇਦ ਵੀ ਖਤਮ ਹੁੰਦੇ ਹਨ।
ਸਿਫਤ ਕਰੋ
ਖੂਬਸੂਰਤ ਦਿਸਣ 'ਤੇ ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਸਿਫਤ ਹੋਵੇ ਪਰ ਇਹ ਹੱਕ ਸਿਰਫ ਪਤਨੀ ਦਾ ਹੀ ਨਹੀਂ ਹੁੰਦਾ। ਉਸ ਨੂੰ ਚਾਹੀਦੈ ਕਿ ਆਪਣੇ ਪਤੀ ਦੀਆਂ ਭਾਵਨਾਵਾਂ ਦੀ ਕਦਰ ਕਰੇ ਅਤੇ ਉਸ ਦੀ ਸਿਫਤ ਕਰੇ ਤਾਂਕਿ ਤੁਹਾਡੇ ਰਿਸ਼ਤੇ 'ਚ ਹੋਰ ਨੇੜਤਾ ਆਏ।
ਸਿਹਤ ਵੀ ਸਵਾਦ ਵੀ- ਖੀਰੇ ਦਾ ਚਿੱਲਾ
NEXT STORY