ਕਾਠਮੰਡੂ—ਨੇਪਾਲ ਵਿਚ ਭੂਚਾਲ ਪੀੜਤਾਂ ਦੀ ਮਦਦ ਲਈ ਭਾਰਤ ਸਮੇਤ ਕਈ ਦੇਸ਼ਾਂ ਦੀ ਆਰਮੀ ਜੁਟ ਗਈ ਹੈ। ਇਸ ਦੌਰਾਨ ਜ਼ਿੰਦਗੀ ਲਈ ਸੰਘਰਸ਼ ਕਰ ਰਹੀਆਂ ਕਈ ਜ਼ਿੰਦਗੀਆਂ ਮਲਬੇ ਹੇਠੋਂ ਨਿਕਲ ਰਹੀਆਂ ਹਨ। ਕਾਠਮੰਡੂ ਵਿਚ ਇਕ ਇਮਾਰਤ ਦੇ ਮਲਬੇ ਹੇਠਾਂ 80 ਘੰਟਿਆਂ ਬਾਅਦ ਇਕ ਨੌਜਵਾਨ ਨੂੰ ਜੀਉਂਦਾ ਬਾਹਰ ਕੱਢਿਆ ਗਿਆ। ਫਰਾਂਸ ਦੀ ਰੈਸਕਿਊ ਟੀਮ ਨੇ ਇਸ ਵਿਅਕਤੀ ਨੂੰ ਜੀਉਂਦਾ ਬਾਹਰ ਕੱਢਣ ਲਈ ਆਪਣੀ ਪੂਰੀ ਵਾਹ ਲਗਾ ਦਿੱਤੀ ਅਤੇ ਆਖਰ ਜਿੱਤ ਹੋਈ ਹੌਂਸਲੇ ਤੇ ਸੰਘਰਸ਼ ਦੀ।
ਰਿਸ਼ੀ ਖਨਾਲ ਨਾਂ ਦੇ ਇਸ ਨੌਜਵਾਨ ਨੂੰ 80 ਘੰਟਿਆਂ ਦੇ ਸ਼ੰਘਰਸ਼ ਤੋਂ ਬਾਅਦ ਮਲਬੇ ਹੇਠੋਂ ਬਾਹਰ ਕੱਢਿਆ ਗਿਆ। ਮਲਬੇ ਹੇਠੋਂ ਬਾਹਰ ਆਉਣ 'ਤੇ ਉਸ ਨੌਜਵਾਨ ਨੇ ਦੱਸਿਆ ਕਿ ਮਲਬੇ ਹੇਠਾਂ ਜ਼ਿੰਦਾ ਰਹਿਣ ਲਈ ਉਹ ਆਪਣਾ ਪਿਸ਼ਾਬ ਪੀਂਦਾ ਰਿਹਾ। ਉਸ ਦੇ ਆਸ-ਪਾਸ ਲਾਸ਼ਾਂ ਹੀ ਲਾਸ਼ਾਂ ਸਨ। ਖਤਰਨਾਕ ਬਦਬੂ ਉਸ ਦੀ ਜਾਨ ਕੱਢ ਰਹੀ ਸੀ ਪਰ ਉਸ ਨੂੰ ਜ਼ਿੰਦਗੀ ਦੀ ਉਮੀਦ ਸੀ ਤੇ ਇਕ ਹਲਕੀ ਜਿਹੀ ਉਮੀਦ ਦੀ ਕਿਰਨ ਦਾ ਹੱਥ ਫੜ ਕੇ ਉਹ ਜੀਉਂਦਾ ਰਹਿਣ ਲਈ ਹਰ ਸੰਭਵ ਕੋਸ਼ਿਸ਼ ਕਰਦਾ ਰਿਹਾ।
ਨਾਈਜਰ ਵਿਚ ਬੋਕੋਹਰਮ ਨਾਲ ਲੜਾਈ ਵਿਚ 200 ਮੌਤਾਂ
NEXT STORY