ਵਾਸ਼ਿੰਗਟਨ-ਅਮਰੀਕਾ ਦੀ ਰਾਜਧਾਨੀ ਤੋਂ ਸਿਰਫ 60 ਕਿਲੋਮੀਟਰ ਦੂਰ ਬਾਲਟੀਮੋਰ ਵਿਚ ਪੁਲਸ ਹਿਰਾਸਤ ਵਿਚ ਇਕ ਕਾਲੇ ਵਿਅਕਤੀ ਦੀ ਮੌਤ ਤੋਂ ਬਾਅਦ ਭੜਕੀ ਹਿੰਸਾ ਅਤੇ ਲੁੱਟ-ਖੋਹ ਤੋਂ ਬਾਅਦ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ ਅਤੇ ਸ਼ਹਿਰ ਵਿਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੌਰਾਨ ਬਾਲਟੀਮੋਰ ਵਿਚ 3000 ਸੁਰੱਖਿਆ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ। ਦੋ ਦਿਨ ਚੱਲੇ ਦੰਗਿਆਂ ਤੇ ਲੁੱਟ-ਖੋਹ ਤੋਂ ਬਾਅਦ ਰਾਤ ਦੇ ਲਗਾਏ ਗਏ ਕਰਫਿਊ ਦੇ ਬਾਵਜੂਦ ਭੜਕੇ ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਰਾਤ ਸੜਕ ਤੋਂ ਹਟਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਘੱਟੋ-ਘੱਟ 235 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿਚ 34 ਨਾਬਾਲਿਗ ਹਨ।
ਓਧਰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਕੁਝ ਪੁਲਸ ਕਰਮਚਾਰੀ ਠੀਕ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਤੇ ਅਸ਼ਵੇਤ ਭਾਈਚਾਰੇ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ ਜਿਸ ਦੀ ਨੀਂਹ ਕਈ ਦਹਾਕਿਆਂ ਪੁਰਾਣੀ ਹੈ। ਉਨ੍ਹਾਂ ਕਿਹਾ ਕਿ ਕੁਝ ਵਿਭਾਗਾਂ ਨੂੰ ਆਤਮ ਵਿਸ਼ਲੇਸ਼ਣ ਦੀ ਲੋੜ ਹੈ। ਇਸ ਦੌਰਾਨ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੇ ਇਸ ਘਟਨਾ ਨੂੰ ਇਕ ਅਜਿਹੀ ਦੁਖਦਾਇਕ ਘਟਨਾ ਦੱਸਿਆ, ਜੋ ਆਪਣੇ ਪਿੱਛੇ ਕਈ ਸਵਾਲ ਛੱਡ ਗਈ ਹੈ।
ਨਾਸਾ ਦਾ ਗੁਬਾਰਾ ਰਾਹ 'ਚ ਹੋਇਆ ਲੀਕ
NEXT STORY