ਮੈਲਬੋਰਨ- ਨਾਸਾ ਦੇ ਇਕ ਵੱਡੇ ਗੁਬਾਰੇ 'ਚ ਲੀਕ ਹੋਣ ਕਾਰਨ ਉਹ ਮੱਧ ਆਸਟ੍ਰੇਲੀਆ 'ਚ ਉਤਰ ਗਿਆ। ਇਹ ਪਿਛਲੇ ਸਾਲ ਨਿਊਜ਼ੀਲੈਂਡ ਦੇ ਵਾਨਾਕਾ ਹਵਾਈਅੱਡੇ ਤੋਂ ਉੱਡਿਆ ਸੀ।
ਨਾਸਾ ਨੇ ਦੱਸਿਆ ਕਿ 4000 ਕਿਲੋਗ੍ਰਾਮ ਭਾਰਾ ਅਤੇ ਜ਼ਿਆਦਾ ਦਬਾਅ ਵਾਲਾ ਗੁਬਾਰਾ ਧਰਤੀ ਤੋਂ 34 ਕਿਲੋਮੀਟਰ ਦੂਰ ਅਸਮਾਨ 'ਚ 100 ਦਿਨਾਂ ਤੱਕ ਰਹਿਣ ਵਾਲਾ ਸੀ, ਪਰ ਇਸ ਦੀ ਉਡਾਣ ਸਿਰਫ 32 ਦਿਨਾਂ 'ਚ ਹੀ ਰੁਕ ਗਈ। ਗੁਬਾਰੇ ਦੀ ਉਡਾਣ ਦੀ ਵਿਵਸਥਾ ਕਰਨ ਵਾਲੇ ਦੇਬੀ ਫੇਅਰਬ੍ਰਦਰ ਨੇ ਕਿਹਾ ਕਿ ਅਸੀਂ ਇਸ ਦੇ ਕੁਝ ਦੇਰ ਹੋਰ ਉੱਡਣ ਦੀ ਉਮੀਦ ਕਰ ਰਹੇ ਸੀ। ਗੁਬਾਰੇ 'ਤੇ ਨਜ਼ਰ ਬਣਾਏ ਹੋਏ ਲੋਕਾਂ ਨੇ ਇਸ 'ਚ ਲੀਕ ਦੇਖਿਆ ਅਤੇ ਇਸ ਨੂੰ ਹੇਠਾਂ ਉਤਾਰਣ ਨਾਲ ਸਬੰਧਿਤ ਕਮਾਂਡ ਦਿੱਤੀ। ਇਹ ਨਿਊ ਸਾਊਥ ਵੇਲਸ ਦੇ ਕਵੀਨਜ਼ਲੈਂਡ ਦੇ ਨੇੜੇ ਇਕ ਖਾਲੀ ਥਾਂ 'ਤੇ ਡਿੱਗਿਆ। ਗੁਬਾਰੇ ਦੀ ਉਡਾਣ ਨਾਲ ਸਬੰਧਿਤ ਤਸਵੀਰ ਮੁਤਾਬਕ ਇਹ ਉੱਤਰ 'ਚ ਉਤਰਣ ਤੋਂ ਪਹਿਲਾਂ ਦੱਖਣੀ ਸਾਗਰ ਦੇ ਉਪਰ ਉਡ ਰਿਹਾ ਸੀ। ਇਹ ਉਡਾਣ ਨਾਸਾ ਦੇ ਖੋਜ ਪ੍ਰੋਗਰਾਮ 'ਚ ਗੁਬਾਰੇ ਦੀ ਵਰਤੋਂ ਦੀ ਜਾਂਚ ਲਈ ਲਾਂਚ ਵਾਲੀ ਥਾਂ ਵਾਨਾਕਾ ਨੂੰ ਵਿਕਸਿਤ ਕੀਤੇ ਜਾਣ ਦੇ 15 ਸਾਲ ਬਾਅਦ ਆਯੋਜਿਤ ਕੀਤਾ ਗਿਆ ਸੀ।
ਵਾਨਾਕਾ ਨੂੰ ਜੇਕਰ ਲਾਂਚ ਵਾਲੀ ਥਾਂ ਦੇ ਰੂਪ 'ਚ ਮਨਜ਼ੂਰੀ ਮਿਲ ਜਾਂਦੀ ਹੈ, ਉਦੋਂ ਭਵਿੱਖ 'ਚ ਗੁਬਾਰੇ ਵਾਤਾਵਰਣ 'ਚ ਬ੍ਰਹਿਮਾਂਡ ਦੀਆਂ ਕਿਰਣਾਂ ਦੇ ਪ੍ਰਭਾਵ ਦੀ ਜਾਂਚ ਲਈ ਆਪਣੇ ਨਾਲ ਯੰਤਰ ਵੀ ਢੋਣਗੇ।
ਵਧੀਆ ਸੰਬੰਧਾਂ ਲਈ ਪਾਕਿ ਦੀਆਂ ਕੋਸ਼ਿਸ਼ਾਂ 'ਤੇ ਖਰਾ ਨਹੀਂ ਉਤਰਿਆ ਭਾਰਤ : ਸ਼ਰੀਫ
NEXT STORY