ਅੱਜਕਲ ਘਰਾਂ ਦੇ ਬਾਹਰ ਜਾਂ ਫਲੈਟ ਦੇ ਦਰਵਾਜ਼ੇ 'ਤੇ ਲੱਗੀਆਂ ਆਕਰਸ਼ਕ ਨੇਮ-ਪਲੇਟਸ ਹਰੇਕ ਦਾ ਧਿਆਨ ਆਪਣੇ ਵੱਲ ਜ਼ਰੂਰ ਖਿੱਚਦੀਆਂ ਹਨ। ਅੱਜ ਨੇਮ-ਪਲੇਟ ਨਾ ਸਿਰਫ ਸਟਾਈਲ ਸਟੇਟਮੈਂਟ ਬਣ ਗਈ ਹੈ ਸਗੋਂ ਇਸ ਤੋਂ ਘਰ ਵਿਚ ਰਹਿਣ ਵਾਲੇ ਵਿਅਕਤੀ ਦੀ ਪਸੰਦ ਅਤੇ ਪਰਸਨੈਲਿਟੀ ਦਾ ਵੀ ਪਤਾ ਲੱਗਦਾ ਹੈ। ਤੁਹਾਡੇ ਘਰ ਆਉਣ ਵਾਲਿਆਂ 'ਤੇ ਪਹਿਲਾ ਪ੍ਰਭਾਵ ਨੇਮ-ਪਲੇਟ ਦਾ ਹੀ ਪੈਂਦਾ ਹੈ। ਡਿਜ਼ਾਈਨਰ ਨੇਮ-ਪਲੇਟ ਦੇਖਦੇ ਹੀ ਇਕ ਵਾਰ ਤਾਂ ਮਹਿਮਾਨ ਤਾਰੀਫ ਕੀਤੇ ਬਿਨਾਂ ਨਹੀਂ ਰਹਿੰਦੇ। ਨੇਮ-ਪਲੇਟ ਬਣਵਾਉਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖੋ :
* ਨੇਮ-ਪਲੇਟ ਚੰਗੀ ਕੁਆਲਿਟੀ ਦੀ, ਆਕਰਸ਼ਕ ਅਤੇ ਸਟਾਈਲਿਸ਼ ਹੋਣੀ ਚਾਹੀਦੀ ਹੈ।
* ਦਰਵਾਜ਼ਾ ਕਈ ਵਾਰ ਬੰਦ ਹੁੰਦਾ ਤੇ ਖੁੱਲ੍ਹਦਾ ਹੈ, ਅਖੀਰ ਨੇਮ-ਪਲੇਟ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ ਤਾਂ ਕਿ ਝਟਕਾ ਲੱਗਣ 'ਤੇ ਡਿੱਗੇ ਜਾਂ ਟੁੱਟੇ ਨਾ।
* ਦਰਵਾਜ਼ੇ ਦੇ ਰੰਗ ਅਤੇ ਬਨਾਵਟ ਮੁਤਾਬਕ ਹੀ ਨੇਮ-ਪਲੇਟ ਲਗਵਾਓ।
* ਅੱਜਕਲ ਬਾਜ਼ਾਰ ਵਿਚ ਸਟੀਲ, ਵੁੱਡ, ਬ੍ਰਾਸ, ਸਿਰੇਮਿਕ ਅਤੇ ਗ੍ਰੇਨਾਈਟ ਆਦਿ ਦੇ ਰੂਪ ਵਿਚ ਢੇਰਾਂ ਹੀ ਵੈਰਾਇਟੀਜ਼ ਮੁਹੱਈਆ ਹਨ। ਤੁਸੀਂ ਕਿਸੇ ਵੀ ਤਰ੍ਹਾਂ ਦੀ ਨੇਮ-ਪਲੇਟ ਦੀ ਚੋਣ ਕਰ ਸਕਦੇ ਹੋ।
* ਨੇਮ-ਪਲੇਟ 'ਤੇ ਤੁਹਾਡਾ ਨਾਂ ਇਸ ਤਰ੍ਹਾਂ ਲਿਖਿਆ ਹੋਣਾ ਚਾਹੀਦਾ ਹੈ ਕਿ ਆਸਾਨੀ ਨਾਲ ਪੜ੍ਹਿਆ ਜਾ ਸਕੇ।
* ਨੇਮ-ਪਲੇਟਸ ਨੂੰ ਸ਼ੈਲਸ, ਘੰਟੀਆਂ ਅਤੇ ਬਾਰੀਕ ਪੱਥਰਾਂ ਤੇ ਬੀਡਸ ਨਾਲ ਸਜਾਇਆ ਜਾਂਦਾ ਹੈ। ਡੈਕੋਰੇਟਿਵ ਨੇਮ-ਪਲੇਟਸ ਘਰ ਦੇ ਦਰਵਾਜ਼ੇ ਦੀ ਸੁੰਦਰਤਾ ਵਿਚ ਚਾਰ ਚੰਨ ਲਗਾ ਦਿੰਦੀਆਂ ਹਨ।
* ਡੋਰ ਨੇਮ-ਪਲੇਟ ਦੀ ਕੀਮਤ ਉਸ ਦੇ ਸਾਈਜ਼, ਅੱਖਰਾਂ ਦੀ ਗਿਣਤੀ ਅਤੇ ਮਟੀਰੀਅਲ 'ਤੇ ਨਿਰਭਰ ਕਰਦੀ ਹੈ। ਅਖੀਰ ਆਪਣੇ ਬਜਟ ਮੁਤਾਬਕ ਹੀ ਇਸ ਦੀ ਚੋਣ ਕਰੋ।
* ਅੱਜਕਲ ਬੈਂਬੂ, ਕੋਕੋਨਟ ਸ਼ੈਲ, ਘੰਟੀਆਂ ਅਤੇ ਬ੍ਰਾਸ ਅਕਸੈਸਰੀਜ਼ ਨਾਲ ਸਜੀਆਂ ਸਟਾਈਲਿਸ਼ ਅਤੇ ਯੂਨੀਕ ਨੇਮ-ਪਲੇਟਸ ਲਗਾਉਣ ਦਾ ਫੈਸ਼ਨ ਹੈ, ਜਿਸ 'ਤੇ ਕੈਲੀਗ੍ਰਾਫੀ ਸਟਾਈਲ ਵਿਚ ਨਾਂ ਲਿਖਿਆ ਜਾਂਦਾ ਹੈ।
ਨੇਮ-ਪਲੇਟਸ 'ਤੇ ਨਾਂ ਲਿਖਵਾਉਣ ਦੇ ਤਰੀਕੇ
* ਕਈ ਵਿਆਹੁਤਾ ਜੋੜੇ ਆਪਣਾ ਦੋਹਾਂ ਦਾ ਨਾਂ ਨੇਮ-ਪਲੇਟ 'ਤੇ ਲਿਖਵਾਉਣਾ ਪਸੰਦ ਕਰਦੇ ਹਨ ਜਿਵੇਂ ਰਾਮ ਐਂਡ ਜਾਨਕੀ।
* ਕੁਝ ਲੋਕ ਸਿਰਫ ਆਪਣਾ ਸਰਨੇਮ ਲਿਖਵਾਉਣਾ ਹੀ ਪਸੰਦ ਕਰਦੇ ਹਨ, ਜਿਵੇਂ-ਸ਼ਰਮਾ ਅਤੇ ਸ਼ਾਸਤਰੀ।
* ਕੁਝ ਲੋਕ ਘਰ ਦੇ ਵੱਡੇ ਮਰਦ ਮੈਂਬਰ ਦਾ ਨਾਂ ਲਿਖਵਾਉਂਦੇ ਹਨ, ਜਿਵੇਂ-ਬੀ. ਕੇ. ਗੌਤਮ।
* ਕੁਝ ਦੀਆਂ ਨੇਮ-ਪਲੇਟਸ 'ਤੇ ਤਾਂ ਨਾਂ ਦੇ ਨਾਲ ਬ੍ਰੈਕਟ ਵਿਚ ਉਨ੍ਹਾਂ ਦੀ ਸਿੱਖਿਆ ਅਤੇ ਘਰ ਦਾ ਪੂਰਾ ਪਤਾ ਲਿਖਿਆ ਹੁੰਦਾ ਹੈ।
- ਸਰਿਤਾ ਸ਼ਰਮਾ
ਕੁੜੀਆਂ ਦੀਆਂ ਇਨ੍ਹਾਂ ਚੀਜ਼ਾਂ 'ਤੇ ਮੁੰਡਿਆਂ ਨੂੰ ਆਉਂਦੀ ਹੈ ਖਿੱਝ
NEXT STORY