ਚੜ੍ਹਦੀ ਜਵਾਨੀ ਦਾ ਨਿਖਾਰ ਸਭ ਨੂੰ ਨਜ਼ਰ ਆਉਂਦਾ ਹੈ, ਜਦੋਂ ਮੁੰਡਾ ਜਾਂ ਕੁੜੀ ਆਪਣੀ ਦਿੱਖ 'ਚ ਫੇਰਬਦਲ ਕਰਨ ਲੱਗਦੇ ਹਨ। ਇਸ ਦੇ ਲਈ ਵੰਨ-ਸੁਵੰਨੇ ਕੱਪੜਿਆਂ ਅਤੇ ਮੇਕਅੱਪ ਨੂੰ ਫੈਸ਼ਨ ਦਾ ਨਾਂ ਦੇ ਕੇ ਅਪਣਾਉਂਦੇ ਹਨ। ਕੁੜੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਲੱਗਦੈ ਕਿ ਉਨ੍ਹਾਂ ਕੋਲ ਸੁੰਦਰਤਾ ਦੀ ਸਾਰੀ ਅਸੈਸਰੀਜ਼ ਹੋਵੇਗੀ ਤਾਂ ਮੁੰਡੇ ਖਾਸ ਧਿਆਨ ਦੇਣਗੇ ਪਰ ਸ਼ਾਇਦ ਉਨ੍ਹਾਂ ਨੂੰ ਨਹੀਂ ਪਤਾ ਕਿ ਵਾਧੂ ਅਸੈਸਰੀ ਅਤੇ ਮੇਕਅੱਪ ਕਾਰਨ ਮੁੰਡੇ ਉਨ੍ਹਾਂ ਤੋਂ ਚਿੜ੍ਹਦੇ ਹਨ। ਅੱਜ ਦੱਸਾਂਗੇ ਕਿ ਕੁੜੀਆਂ ਦੀਆਂ ਉਹ ਕਿਹੜੀਆਂ ਚੀਜ਼ਾਂ ਹਨ, ਜਿਨ੍ਹਾਂ ਤੋਂ ਮੁੰਡੇ ਚਿੜ੍ਹਦੇ ਹਨ ਅਤੇ ਜਿਨ੍ਹਾਂ ਨੂੰ ਤੁਹਾਨੂੰ ਤੁਰੰਤ ਆਪਣੇ ਵਾਰਡਰੋਬ 'ਚੋਂ ਕੱਢ ਦੇਣਾ ਚਾਹੀਦੈ-
ਮਿਸ ਚਮਕੋ
'ਚਮਚਮ ਚਮਕਾਂ...' ਵਾਲੀ ਗੱਲ ਸਿਰਫ ਗੀਤਾਂ 'ਚ ਹੀ ਚੰਗੀ ਲੱਗਦੀ ਹੈ। ਅਸਲ ਜ਼ਿੰਦਗੀ 'ਚ ਤੁਹਾਡੇ ਕੱਪੜਿਆਂ ਦੀ ਲੋੜ ਤੋਂ ਵਧੇਰੇ ਚਮਕ ਤੁਹਾਡੇ ਸਾਥੀ ਨੂੰ ਸਨਗਲਾਸਿਜ਼ ਲਗਾਉਣ ਲਈ ਮਜਬੂਰ ਕਰ ਸਕਦੀ ਹੈ। ਇੰਝ ਨਹੀਂ ਕਿ ਮੁੰਡੇ ਬੋਰਿੰਗ ਹੁੰਦੇ ਹਨ ਪਰ ਹੱਦੋਂ ਵਧੇਰੇ ਰੰਗ ਉਨ੍ਹਾਂ ਨੂੰ ਅਕਾ ਦਿੰਦੇ ਹਨ। ਤੁਹਾਡੇ ਬਲਿਊ ਚੀਨੋਜ਼, ਗ੍ਰੀਨ ਟੀ-ਸ਼ਰਟ, ਯੈਲੋ ਬੈਗ ਅਤੇ ਰੈੱਡ ਬੈਲਰੀਨਾਜ ਚੰਗੇ ਤਾਂ ਲੱਗਦੇ ਹਨ ਪਰ ਸਭ ਇਕੱਠੇ ਨਹੀਂ ਜਚਦੇ।
ਖੁਸ਼ਬੋਆਂ
ਮਰਦਾਂ ਨੂੰ ਖੁਸ਼ਬੂ ਪਸੰਦ ਹੁੰਦੀ ਹੈ ਪਰ ਇਸ ਦੀ ਓਵਰਡੋਜ਼ ਤੋਂ ਉਨ੍ਹਾਂ ਨੂੰ ਨਫਰਤ ਹੁੰਦੀ ਹੈ। ਪਰਫਿਊਮ ਇਹੋ ਜਿਹਾ ਲਗਾਓ ਜੋ ਉਸ ਨੂੰ ਦੂਰ ਨਹੀਂ, ਨੇੜੇ ਆਉਣ ਦੇਵੇ।
ਮੇਕਅੱਪ
ਮਰਦਾਂ ਨੂੰ ਮੈਟ ਅਤੇ ਮੇਕਅੱਪ ਦੀ ਨਵੀਂ ਵੈਰਾਇਟੀ ਨਿਊਡ ਮੇਕਅੱਪ ਵਧੇਰੇ ਪਸੰਦ ਹੁੰਦਾ ਹੈ। ਨਿਊਡ ਮੇਕਅੱਪ ਤੋਂ ਭਾਵ ਚਿਹਰੇ ਦੀ ਰੰਗਤ ਨਾਲ ਰਲਦਾ-ਮਿਲਦਾ ਮੇਕਅੱਪ। ਯਾਦ ਰੱਖੋ ਬਹੁਤ ਜ਼ਿਆਦਾ ਮੇਕਅੱਪ ਤੁਹਾਨੂੰ ਭੈੜੀ ਲੁਕ ਤਾਂ ਦੇਵੇਗਾ ਹੀ, ਨਾਲ ਹੀ ਤੁਹਾਡੀ ਅਗਲੀ ਡੇਟ ਇਸ ਕਾਰਨ ਕੈਂਸਲ ਹੋ ਸਕਦੀ ਹੈ।
ਜੁੱਤੀ
ਤੁਹਾਡੀ ਹੀਲ ਵਾਲੀ ਜੁੱਤੀ ਜਿਥੇ ਆਫਿਸ 'ਚ ਤੁਹਾਡੇ ਸਾਥੀ ਦਾ ਧਿਆਨ ਤੁਹਾਡੇ ਵੱਲ ਖਿੱਚ ਸਕਦੀ ਹੈ, ਉਥੇ ਹੀ ਥਿਏਟਰ ਆਦਿ 'ਚ ਤੁਹਾਡੇ ਤੋਂ ਧਿਆਨ ਹਟਾ ਵੀ ਸਕਦੀ ਹੈ। ਇਸ ਲਈ ਮੌਕੇ ਅਨੁਸਾਰ ਹੀ ਜੁੱਤੀ ਪਹਿਨੋ। ਹਰ ਸਮੇਂ ਹਾਈ ਹੀਲ ਪਹਿਨ ਕੇ ਖੁਦ ਨੂੰ ਹਾਈ ਫਾਈ ਨਾ ਹੀ ਦਿਖਾਓ ਤਾਂ ਚੰਗਾ ਹੋਵੇਗਾ।
ਛਮ-ਛਮ ਕੁਈਨ
ਇਕ ਮਾਡਰਨ ਮਰਦ ਨੂੰ ਪੰਜੇਬਾਂ ਅਤੇ ਚੂੜੀਆਂ ਤੋਂ ਨਫਰਤ ਹੁੰਦੀ ਹੈ। ਹਾਲਾਂਕਿ ਰਵਾਇਤੀ ਪ੍ਰੋਗਰਾਮਾਂ 'ਚ ਇਨ੍ਹਾਂ ਨੂੰ ਪਹਿਨਿਆ ਜਾ ਸਕਦਾ ਹੈ ਕਿਉਂਕਿ ਇਹ ਔਰਤ ਦਾ ਸ਼ਿੰਗਾਰ ਹਨ ਪਰ ਹਰ ਚੀਜ਼ ਜਿਵੇਂ ਬੈਗ, ਦੁਪੱਟੇ, ਕੁੜਤੇ, ਈਅਰ ਰਿੰਗਸ ਅਤੇ ਚੂੜੀਆਂ ਨਾਲ ਲੱਗੇ ਘੁੰਗਰੂ ਉਨ੍ਹਾਂ ਨੂੰ ਪਸੰਦ ਨਹੀਂ ਆਉਣਗੇ। ਇਸ ਲਈ ਗੀਤਾਂ ਦੀ ਦੁਨੀਆ ਤੋਂ ਬਾਹਰ ਆਓ ਅਤੇ ਆਪਣੀ ਅਸੈਸਰੀ 'ਚ ਜਿੰਨਾ ਹੋ ਸਕੇ, ਇਨ੍ਹਾਂ ਚੀਜ਼ਾਂ ਨੂੰ ਘੱਟ ਕਰੋ।
ਵਾਰ-ਵਾਰ ਸ਼ੀਸ਼ਾ ਦੇਖਣਾ
ਜੇਕਰ ਤੁਸੀਂ ਆਪਣੇ ਸਾਥੀ ਨਾਲ ਡੇਟਿੰਗ 'ਤੇ ਹੋ ਅਤੇ ਵਾਰ-ਵਾਰ ਕਾਰ ਦੇ ਰੀਅਰ ਵਿਊ ਮਿਰਰ ਨੂੰ ਆਪਣੇ ਵੱਲ ਸੈੱਟ ਕਰਕੇ ਲਿਪਸਟਿਕ ਠੀਕ ਕਰਦੇ ਹੋ ਤਾਂ ਤੁਹਾਡਾ ਸਾਥੀ ਮਨ ਹੀ ਮਨ ਤੁਹਾਡੇ 'ਤੇ ਕੁੜ੍ਹੇਗਾ ਪਰ ਕੁਝ ਕਹੇਗਾ ਨਹੀਂ।
ਬੈਗ
ਅਕਸਰ ਕੁੜੀਆਂ ਬੈਗ 'ਚ ਪੂਰਾ ਬਿਊਟੀ ਪਾਰਲਰ ਲੈ ਕੇ ਚੱਲਦੀਆਂ ਹਨ ਪਰ ਇਨ੍ਹਾਂ 'ਚੋਂ ਕੰਮ ਦੀ ਚੀਜ਼ ਛੇਤੀ ਨਹੀਂ ਮਿਲਦੀ। ਮੌਕੇ ਦੇ ਹਿਸਾਬ ਨਾਲ ਬੈਗ ਦੇ ਸਾਈਜ਼ ਨੂੰ ਲੈ ਕੇ ਥੋੜ੍ਹਾ ਪ੍ਰੈਕਟੀਕਲ ਬਣੋ। ਸ਼ੌਪਿੰਗ ਲਈ ਇਕ ਵੱਡਾ ਬੈਗ ਲੈ ਜਾਓ ਪਰ ਜ਼ਰੂਰੀ ਚੀਜ਼ਾਂ ਲਈ ਇਕ ਵਾਲੇਟ ਵੀ ਜ਼ਰੂਰ ਰੱਖੋ।
ਅਣਚਾਹੇ ਵਾਲ
ਜੇਕਰ ਤੁਸੀਂ ਸ਼ਾਰਟਸ ਆਦਿ ਪਹਿਨ ਰਹੇ ਹੋ ਤਾਂ ਆਪਣੀਆਂ ਲੱਤਾਂ 'ਤੇ ਵੈਕਸਿੰਗ ਜ਼ਰੂਰ ਕਰਵਾ ਲਓ। ਜੇਕਰ ਵੈਕਸਿੰਗ ਦਾ ਸਮਾਂ ਨਹੀਂ ਹੈ ਤਾਂ ਲੌਂਗ ਡ੍ਰੈੱਸ ਹੀ ਪਹਿਨੋ। ਕਿਤੇ ਇਹ ਨਾ ਹੋਵੇ ਇੰਨੇ ਤੋਂ ਹੀ ਤੁਹਾਡਾ ਸਾਥੀ ਨਰਾਜ਼ ਹੋ ਜਾਏ।
ਕੀ ਮੈਂ ਇਸ ਡ੍ਰੈੱਸ 'ਚ ਮੋਟੀ ਲੱਗਦੀ ਹਾਂ
ਸਾਡਾ ਸੁਝਾਅ ਹੈ ਕਿ ਜਦੋਂ ਤੁਸੀਂ ਬ੍ਰੇਕਅੱਪ ਕਰਨਾ ਚਾਹੁੰਦੇ ਹੋਵੋ ਤਾਂ ਹੀ ਇਹ ਸਵਾਲ ਪੁੱਛੋ ਕਿਉਂਕਿ ਇਹ ਸਵਾਲ ਅਕਸਰ ਕੁੜੀਆਂ ਆਪਣੇ ਸਾਥੀ ਨੂੰ ਪੁੱਛਦੀਆਂ ਰਹਿੰਦੀਆਂ ਹਨ ਅਤੇ ਵਿਚਲੀ ਗੱਲ ਇਹ ਹੈ ਕਿ ਇਸ ਗੱਲੋਂ ਉਨ੍ਹਾਂ ਦੇ ਸਾਥੀ ਨੂੰ ਅੰਦਰਖਾਤੇ ਬਹੁਤ ਗੁੱਸਾ ਆਉਂਦਾ ਹੈ।
ਜਾਣੋ ਘਰੇਲੂ ਨੁਸਖੇ ਤੁਹਾਡੇ 'ਤੇ ਕਿਉਂ ਅਸਰ ਨਹੀਂ ਕਰਦੇ
NEXT STORY