ਇੰਦੌਰ— ਭਾਰਤ ਦੇ ਸ਼ਹਿਰ ਇੰਦੌਰ ਦੀ ਕੁੜੀ ਨੇ ਆਪਣੇ ਹੁਸਨ ਦੇ ਜਲਵੇ ਬਿਖੇਰ ਕੇ ਅਮਰੀਕਾ ਵਿਚ ਭਾਰਤ ਦਾ ਝੰਡਾ ਬੁਲੰਦ ਕਰ ਦਿੱਤਾ। ਅਮਰੀਕਾ ਦੇ ਅਟਲਾਂਟਾ ਸ਼ਹਿਰ ਵਿਚ 24-25 ਅਪ੍ਰੈਲ ਨੂੰ ਹੋਏ ਬਿਊਟੀ ਪੀਜੇਂਟ ਮਿਸੇਜ ਇੰਡੀਆ ਇੰਟਰਨੈਸ਼ਨਲ-2015 ਵਿਚ ਇੰਦੌਰ ਦੀ ਸ਼ਰੂਤੀ ਫਰਸਟ ਰਨਰ ਅਪ ਰਹੀ।
ਸ਼ਰੂਤੀ ਨੇ ਦਿੱਲੀ ਤੋਂ ਬਾਇਓਟੈਕਨਾਲੋਜੀ ਵਿਚ ਬੀ-ਟੈੱਕ ਕੀਤੀ ਹੈ ਅਤੇ ਉਹ ਐਨਵਾਯੂ ਵਿਚ ਵੀ ਪੜ੍ਹ ਚੁੱਕੀ ਹੈ। ਸ਼ਰੂਤੀ ਕਈ ਤਰ੍ਹਾਂ ਦੇ ਸਮਾਜਕ ਕੰਮਾਂ ਵਿਚ ਹਮੇਸ਼ਾ ਤੋਂ ਸਰਗਰਮ ਰਹੀ ਹੈ ਅਤੇ ਹਿਨਾ ਡੇਅ ਦੇ ਅਵੇਅਰ ਨਾਂ ਦੇ ਐੱਨ. ਜੀ. ਓ. ਨਾਲ ਵੀ ਜੁੜੀ ਹੈ। ਇਹ ਸੰਗਠਨ ਕੁੱਤਿਆਂ ਅਤੇ ਹੋਰ ਜਾਨਵਰਾਂ ਦੀ ਭਲਾਈ ਲਈ ਕੰਮ ਕਰਦਾ ਹੈ। ਸ਼ਰੂਤੀ ਇਸ ਸੰਗਠਨ ਲਈ ਕਾਫੀ ਕੰਮ ਕਰਦੀ ਹੈ ਅਤੇ ਇਸ ਦਾ ਲਾਭ ਉਸ ਨੂੰ ਉਸ ਪ੍ਰਤੀਯੋਗਿਤਾ ਵਿਚ ਵੀ ਮਿਲਿਆ। ਸ਼ਰੂਤੀ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੇ ਪਤੀ ਖੇਮਲਾਨੀ ਅਤੇ ਸੱਸ ਕਵਿਤਾ ਖੇਮਲਾਨੀ ਦੇ ਸਮਰਥਨ ਤੋਂ ਬਿਨਾਂ ਉਹ ਇੰਨਾਂ ਵੱਡਾ ਮੁਕਾਮ ਹਾਸਲ ਨਹੀਂ ਕਰ ਸਕਦੀ ਸੀ।
ਸਾਵਧਾਨ! ਧਰਤੀ 'ਤੇ ਡਿੱਗਣ ਜਾ ਰਿਹਾ ਹੈ ਪੁਲਾੜ ਯਾਨ (ਦੇਖੋ ਤਸਵੀਰਾਂ)
NEXT STORY