ਲੰਡਨ— ਜੇਕਰ ਇਕ ਕੁੜੀ ਠਾਣ ਲਵੇ ਤਾਂ ਵੱਡੀ ਤੋਂ ਵੱਡੀ ਮੁਸੀਬਤ ਉਸ ਨੂੰ ਤੋੜ ਨਹੀਂ ਸਕਦੀ। ਲੰਡਨ ਦੀ ਆਕਸਫੋਰਡ ਯੂਨੀਵਰਸਿਟੀ ਵਿਚ ਪੜ੍ਹਨ ਵਾਲੀ ਇਯਾਨ ਵੇਲਸ ਦੇ ਹੌਂਸਲੇ ਨੇ ਵੀ ਅਜਿਹੀ ਮਿਸਾਲ ਪੇਸ਼ ਕੀਤੀ ਹੈ, ਜਿਸ ਤੋਂ ਬਾਅਦ ਦੁਨੀਆ ਦੇ ਹਰ ਵਿਅਕਤੀ ਉਸ ਦੇ ਹੌਂਸਲੇ ਤੇ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ। 11 ਅਪ੍ਰੈਲ ਨੂੰ ਇਯਾਨ ਦਾ ਪਿੱਛਾ ਕਰਕੇ ਇਕ ਬਦਮਾਸ਼ ਨੇ ਉਸ ਦਾ ਯੌਨ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ। ਇਸ ਹਮਲੇ ਤੋਂ ਬਾਅਦ ਇਯਾਨ ਨੇ ਹਾਰ ਨਹੀਂ ਮੰਨੀ।
ਉਸ ਨੇ ਇਕ ਖੁੱਲ੍ਹੀ ਚਿੱਠੀ ਵਿਚ ਆਪਣੇ ਨਾਲ ਹੋਈ ਜ਼ਿਆਦਤੀ ਬਾਰੇ ਬੇਬਾਕੀ ਨਾਲ ਲਿਖਿਆ। ਉਸ ਨੇ ਆਪਣਾ ਅਪਰਾਧੀ ਨੂੰ ਲਿਖਿਆ, ''ਤੂੰ ਮੈਟਰੋ ਟ੍ਰੇਨ ਤੋਂ ਮੇਰੀ ਗਲੀ ਤੱਕ ਮੇਰਾ ਪਿੱਛਾ ਕੀਤਾ। ਤੇਰੀ ਇਹ ਹਰਕਤ ਸੀ. ਸੀ. ਟੀ. ਵੀ ਕੈਮਰੇ ਵਿਚ ਕੈਦ ਹੋਈ। ਮੌਕਾ ਮਿਲਦੇ ਤੂੰ ਮੈਨੂੰ ਜਕੜ ਲਿਆ। ਮੇਰਾ ਸਾਹ ਲੈਣਾ ਮੁਸ਼ਕਿਲ ਹੋ ਗਿਆ। ਮੈਂ ਮਦਦ ਲਈ ਰੌਲਾ ਪਾਇਆ। ਤੂੰ ਮੇਰੇ ਵਾਲ ਖਿੱਚੇ, ਮੇਰੇ ਕੱਪੜੇ ਫਾੜੇ। ਮੇਰਾ ਸਿਰ ਫੁੱਟਪਾਥ 'ਤੇ ਮਾਰਿਆ ਅਤੇ ਕਿਹਾ ਕਿ ਰੌਲਾ ਪਾਉਣਾ ਬੰਦ ਕਰ। ਤੂੰ ਮੇਰੇ ਸਰੀਰ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਇੰਨੇਂ ਨੂੰ ਮੇਰੇ ਗੁਆਂਢੀ ਅਤੇ ਪਰਿਵਾਰ ਵਾਲੇ ਘਰੋਂ ਬਾਹਰ ਆ ਗਏ ਤੇ ਤੂੰ ਭੱਜ ਗਿਆ। 20 ਮਿੰਟਾਂ ਬਾਅਦ ਤੂੰ ਇਹ ਹੀ ਹਰਕਤ ਇਕ ਹੋਰ ਔਰਤ ਨਾਲ ਕਰਨ ਦੀ ਕੀਤੀ। ਇਸ ਵਾਰ ਪੁਲਸ ਨੇ ਤੈਨੂੰ ਗ੍ਰਿਫਤਾਰ ਕਰ ਲਿਆ। ਮੈਂ ਸਵੇਰੇ ਪੰਜ ਵਜੇ ਫਟੇ ਕਪੜਿਆਂ ਵਿਚ ਪੁਲਸ ਸਟੇਸ਼ਨ ਵਿਚ ਸੀ। ਮੈਨੂੰ ਆਪਣੀ ਇਸੇ ਹਾਲਤ ਵਿਚ ਤਸਵੀਰਾਂ ਖਿਚਵਾਉਣੀਆਂ ਪਈਆਂ, ਤੇਰੀ ਹਰਕਤ ਬਾਰੇ ਦੱਸਣਾ ਪਿਆ। ਤੂੰ ਹੁਣ ਜੇਲ੍ਹ ਵਿਚ ਹੈ ਤੇ ਮੈਂ ਆਜ਼ਾਦ।''
''ਮੈਂ ਇਕ ਭੈਣ, ਬੇਟੀ, ਦੋਸਤ, ਪ੍ਰੇਮਿਕਾ ਅਤੇ ਇਕ ਗੁਆਂਢੀ ਆ। ਮੈਂ ਇਕ ਵੇਟਰ ਹਾਂ, ਜੋ ਕੌਫੀ ਸਰਵ ਕਰਦੀ ਹੈ। ਇਹ ਸਾਰੇ ਲੋਕਾਂ ਦਾ ਮੇਰੇ ਨਾਲ ਇਕ ਰਿਸ਼ਤਾ ਹੈ। ਤੂੰ ਮੇਰੇ 'ਤੇ ਨਹੀਂ ਸਗੋਂ ਇਨ੍ਹਾਂ ਸਾਰਿਆਂ 'ਤੇ ਹਮਲਾ ਕੀਤਾ ਹੈ। ਤੂੰ ਮੇਰੀ ਬਿਰਾਦਰੀ 'ਤੇ ਹਮਲਾ ਕੀਤਾ ਹੈ ਪਰ ਮੈਂ ਕਦੇ ਲੜਨਾ ਬੰਦ ਨਹੀਂ ਕਰਾਂਗੀ। ਮੈਂ ਹਾਰ ਨਹੀਂ ਮੰਨਾਂਗੀ ਤੇ ਤੂੰ ਜਿੱਤ ਨਹੀਂ ਸਕਾਂਗੀ। ਇਹ ਚਿੱਠੀ ਸਿਰਫ ਤੇਰੇ ਲਈ ਨਹੀਂ ਸਗੋਂ ਉਨ੍ਹਾਂ ਸਾਰਿਆਂ ਲਈ ਜੋ ਤੇਰੇ ਵਾਂਗ ਕੁੜੀਆਂ 'ਤੇ ਹਮਲੇ ਕਰਦੇ ਹਨ।
ਮੇਰੇ ਹਮਲਾਵਰ... ਤੂੰ ਮੈਨੂੰ ਤੋੜ ਨਹੀਂ ਸਕਦਾ। ਅਸੀਂ ਰੋਜ ਦੇ ਵਾਂਗ ਆਖਰੀ ਟ੍ਰੇਨ ਰਾਹੀਂ ਘਰ ਜਾਵਾਂਗੀਆਂ, ਸੜਕ 'ਤੇ ਇਕੱਲੀਆਂ ਚੱਲਾਂਗੀਆਂ। ਸਾਡੇ 'ਤੇ ਜਦੋਂ ਵੀ ਹਮਲਾ ਹੋਵੇਗਾ, ਅਸੀਂ ਫੌਜ ਵਾਂਗ ਤੇਰਾ ਮੁਕਾਬਲਾ ਕਰਾਂਗੀ।'' ... ਇਯਾਨ ਵੇਲਸ
ਭਾਰਤ ਨੇ ਪੂੰਝੇ ਛੋਟੇ ਭਰਾ ਦੇ ਹੰਝੂ, ਦੁਨੀਆ ਨੇ ਕੀਤਾ ਭਾਰਤੀ ਜਵਾਨਾਂ ਦੇ ਜਜ਼ਬੇ ਨੂੰ ਸਲਾਮ (ਦੇਖੋ ਤਸਵੀਰਾਂ)
NEXT STORY