ਕਾਠਮੰਡੂ— ਨੇਪਾਲ, ਸਾਡਾ ਗੁਆਂਢੀ ਦੇਸ਼, ਜੇ ਇਸ ਨੂੰ ਭਾਰਤ ਦਾ ਛੋਟਾ ਭਰਾ ਕਹੀਏ ਤਾਂ ਕੋਈ ਅਤਿਕਥਨੀ ਨਹੀਂ ਹੋਵੇ। ਛੋਟੇ ਭਰਾ ਦੇ ਘਰ ਕੋਈ ਮੁਸੀਬਤ ਹੋਵੇ ਤਾਂ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਵੱਡੇ ਭਰਾ ਦੀ। ਇਸ ਜ਼ਿੰਮੇਵਾਰੀ ਨੂੰ ਭਾਰਤ ਦੇ ਹਰ ਨਾਗਰਿਕ ਨੇ ਆਪਣੀ ਮੰਨਿਆ। ਭਾਰਤੀ ਫੌਜ ਨੇ ਉੱਤੇ ਬਚਾਅ ਕਾਰਜਾਂ ਵਿਚ ਦਿਨ-ਰਾਤ ਇਕ ਕਰ ਦਿੱਤਾ ਅਤੇ ਉਨ੍ਹਾਂ ਦੇ ਇਸ ਕੰਮ ਦੀ ਸ਼ਲਾਘਾ ਨੇਪਾਲ ਤੋਂ ਲੈ ਕੇ ਅਮਰੀਕਾ ਤੱਕ ਕਰ ਰਿਹਾ ਹੈ। ਨੇਪਾਲ ਵਿਚ ਆਏ ਭੂਚਾਲ ਦੇ ਝਟਕੇ ਤਾਂ ਭਾਰਤ ਵਿਚ ਵੀ ਮਹਿਸੂਸ ਕੀਤੇ ਗਏ ਤੇ ਉਸ ਤਬਾਹੀ ਦਾ ਦਰਦ ਵੀ। ਚੀਨ, ਬ੍ਰਿਟੇਨ ਅਤੇ ਹੋਰ ਦੇਸ਼ਾਂ ਦੇ ਰਾਹਤ ਕਰਮੀ ਜਿੱਥੇ ਨੇਪਾਲ ਵਿਚ ਮਦਦ ਕਰਨ ਲਈ ਪਹੁੰਚ ਗਏ, ਉੱਥੇ ਉਨ੍ਹਾਂ ਤੋਂ 10 ਗੁਣਾ ਜ਼ਿਆਦਾ ਜਵਾਨ ਲੈ ਕੇ ਭਾਰਤ ਭੂਚਾਲ ਵਾਲੇ ਦਿਨ ਤੋਂ ਨੇਪਾਲ ਵਿਚ ਮੁਸਤੈਦ ਹਨ।
ਨੇਪਾਲ ਵਿਚ ਭਾਰਤੀ ਫੌਜ ਦੀਆਂ ਕੋਸ਼ਿਸ਼ਾਂ ਦੀ ਤਾਰੀਫ ਵਿਸ਼ਵਭਰ ਵਿਚ ਹੋ ਰਹੀ ਹੈ। ਭਾਰਤ ਨੂੰ ਦੇਖ ਕੇ ਹੀ ਹੋਰ ਦੇਸ਼ਾਂ ਨੇ ਨੇਪਾਲ ਵਿਚ ਮਦਦ ਲਈ ਆਪਣੇ ਹੱਥ ਵਧਾਏ ਹਨ। ਨੇਪਾਲ ਦੇ ਪ੍ਰਧਾਨ ਮੰਤਰੀ ਨੇ ਭਾਰਤੀ ਜਵਾਨਾਂ ਦੀ ਤਾਰੀਫ ਕਰਦੇ ਹੋਏ ਇੱਥੇ ਤੱਕ ਕਹਿ ਦਿੱਤਾ ਕਿ ਭਾਰਤ ਦੀ ਮਦਦ ਇਕ ਬਲੈਂਕ ਚੈੱਕ ਵਾਂਗ ਹੈ, ਜਿੰਨੀਂ ਮਰਜ਼ੀ ਮਦਦ ਮੰਗ ਲਓ, ਭਾਰਤ ਹਾਜ਼ਰ ਹੈ।
ਭਾਰਤੀ ਜਵਾਨ ਨੇਪਾਲੀਆਂ ਤੋਂ ਇਲਾਵਾ ਉੱਤੇ ਫਸੇ ਵਿਦੇਸ਼ੀ ਸੈਲਾਨੀਆਂ ਨੂੰ ਵੀ ਬਚਾ ਰਹੇ ਹਨ। ਪਿੱਛਲੇ ਪੰਜ ਦਿਨਾਂ ਤੋਂ ਭਾਰਤੀ ਜਵਾਨ ਆਪਣੇ ਜ਼ਖਮਾਂ ਨੂੰ ਪਿੱਛੇ ਛੱਡ ਕੇ ਲੋਕਾਂ ਦੇ ਮਰਹੱਮ ਪੱਟੀਆਂ ਕਰ ਰਹੇ ਹਨ। ਆਪਣੀ ਭੁੱਖ ਮਾਰ ਕੇ ਭੂਚਾਲ ਪੀੜਤਾਂ ਦਾ ਢਿੱਡ ਭਰ ਰਹੇ ਹਨ। ਭਾਰਤੀ ਫੌਜੀਆਂ 'ਤੇ ਵਿਦੇਸ਼ਾਂ ਨੂੰ ਇੰਨਾਂ ਭਰੋਸਾ ਹੈ ਕਿ ਸਪੇਨ ਦੀ ਸਰਕਾਰ ਨੇ ਕਹਿ ਦਿੱਤਾ ਹੈ ਕਿ ਭਾਰਤੀ ਫੌਜੀ ਨੇਪਾਲ ਵਿਚ ਉਨ੍ਹਾਂ ਦੇ ਸੈਲਾਨੀਆਂ ਨੂੰ ਬਚਾ ਲੈਣ। ਇਹ ਭਰੋਸਾ ਉਨ੍ਹਾਂ ਕਿਸੇ ਹੋਰ 'ਤੇ ਨਹੀਂ ਦਿਖਾਇਆ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਨੇਪਾਲ ਤੋਂ ਬਚਾ ਕੇ ਲਿਆਂਦੇ ਗਏ ਵਿਦੇਸ਼ੀ ਸੈਲਾਨੀਆਂ ਨੂੰ ਤੁਰੰਤ ਵੀਜ਼ਾ ਜਾਰੀ ਕੀਤਾ ਜਾਵੇਗਾ।
25 ਅਪ੍ਰੈਲ ਨੂੰ ਨੇਪਾਲ ਵਿਚ ਆਏ ਭੂਚਾਲ ਤੋਂ ਬਾਅਦ ਭਾਰਤ ਨੇ ਐੱਨ. ਡੀ. ਆਰ. ਐੱਫ. ਟੀਮ ਭੇਜੀ। 285 ਮੈਂਬਰਾਂ ਦੀ ਟੀਮ, ਹਸਪਤਾਲ ਸਟਾਫ ਆਦਿ ਭੇਜੇ। ਇਸ ਦੇ ਨਾਲ ਹੀ ਛੇ ਐੱਮ. ਆਈ-17 ਹੈਲੀਕਾਪਟਰ, ਦੋ ਐਡਵਾਂਸਡ ਲਾਈਟ ਹੈਲੀਕਾਪਟਰ ਤਾਇਨਾਤ ਕੀਤੇ। ਭਾਰਤ ਵੱਲੋਂ ਨੇਪਾਲ ਦੇ ਲੋਕਾਂ ਲਈ 10 ਟਨ ਕੰਬਲ, 50 ਟਨ ਪਾਣੀ, 22 ਟਨ ਖਾਣਾ, ਦੋ ਟਨ ਦਵਾਈਆਂ ਭੇਜੀਆਂ ਗਈਆਂ ਹਨ।
ਟਵਿੱਟਰ 'ਤੇ ਲੋਕ ਭਾਰਤ ਦੇ ਜਜ਼ਬੇ ਨੂੰ #Salute2indianforces ਹੈਸ਼ਟੈਗ ਰਾਹੀਂ ਸਲਾਮ ਕਰ ਰਹੇ ਹਨ।
454 ਕਿਲੋ ਦੀ ਸੀ ਮੁਟਿਆਰ, ਹੋ ਗਿਆ ਫੁੱਲਾਂ ਜਿੰਨਾਂ ਭਾਰ (ਦੇਖੋ ਤਸਵੀਰਾਂ)
NEXT STORY