ਕਾਠਮੰਡੂ— ਨੇਪਾਲ ਵਿਚ ਸ਼ਨੀਵਾਰ ਨੂੰ ਆਏ ਭਿਆਨਕ ਭੂਚਾਲ ਵਿਚ ਗੋਰਖਾ ਜ਼ਿਲੇ ਦਾ ਸੌਰਪਾਣੀ ਪਿੰਡ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ। ਉਸੇ ਪਿੰਡ ਦੀ ਰਹਿਣ ਵਾਲੀ ਸੁਨ ਕੁਮਾਰੀ ਦਾ ਘਰ ਵੀ ਭੂਚਾਲ ਵਿਚ ਤਬਾਹ ਹੋ ਚੁੱਕਿਆ ਹੈ ਪਰ ਰਾਹਤ ਦੀ ਗੱਲ ਇਹ ਹੈ ਕਿ ਜਾਨਲੇਵਾ ਭੂਚਾਲ ਤੋਂ ਬਾਅਦ ਉਸ ਨੇ ਇਕ ਬੱਚੀ ਨੂੰ ਜਨਮ ਦਿੱਤਾ ਹੈ।
ਸੁਨ ਕੁਮਾਰੀ ਆਪਣੇ ਘਰ ਦੇ ਮਲਬੇ ਵਿਚ ਬੇਹੋਸ਼ ਮਿਲੀ ਸੀ। ਸ਼ਾਮ ਨੂੰ ਛੇ ਵਜੇ ਸਥਾਨਕ ਲੋਕਾਂ ਨੇ ਉਸ ਨੂੰ ਮਲਬੇ ਦੇ ਹੇਠੋਂ ਕੱਢਿਆ ਅਤੇ ਨੇੜੇ ਦੇ ਤੋਰੋਂਗ ਜੰਗਲ ਵਿਚ ਲੈ ਗਏ। ਉੱਥੇ ਇਕ ਗੁਫਾ ਵਿਚ ਉਸ ਨੇ ਬੱਚੀ ਨੂੰ ਜਨਮ ਦਿੱਤਾ। ਸੁਨ ਕੁਮਾਰੀ ਨੇ ਦੱਸਿਆ ਕਿ ਦਵਾਈਆਂ ਤਾਂ ਦੂਰ ਦੀ ਗੱਲ ਉਸ ਕੋਲ ਨਾਂ ਤਾਂ ਕੁਝ ਖਾਣ ਲਈ ਸੀ ਤੇ ਨਾ ਹੀ ਦਰਦ ਤੋਂ ਰਾਹਤ ਪਾਉਣ ਲਈ ਗਰਮ ਪਾਣੀ। ਚਾਰ ਦਿਨਾਂ ਤੋਂ ਉਸ ਨੇ ਪਾਣੀ ਪੀ ਕੇ ਹੀ ਸਮਾਂ ਬਿਤਾਇਆ।
ਬੁੱਧਵਾਰ ਨੂੰ ਜਦੋਂ ਉਸ ਦੇ ਪਿੰਡ ਵਿਚ ਹੈਲੀਕਾਪਟਰ ਪਹੁੰਚਿਆ ਤਾਂ ਸੁਨ ਕੁਮਾਰੀ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਸ ਦੀ ਨਵਜਾਤ ਬੱਚੀ ਨੂੰ ਪੀਲੀਆ ਹੋ ਗਿਆ ਹੈ ਤੇ ਉਸ ਦਾ ਵੀ ਇਲਾਜ ਚੱਲ ਰਿਹਾ ਹੈ। ਡਾਕਟਰਾਂ ਨੇ ਕਿਹਾ ਹੈ ਕਿ ਬੱਚੀ ਦਾ ਇਲਾਜ ਇੱਥੇ ਸੰਭਵ ਨਹੀਂ ਤੇ ਪਰਿਵਾਰ ਕੋਲ ਹਸਪਤਾਲ ਜਾਣ ਲਈ ਕੋਈ ਸਾਧਨ ਅਤੇ ਪੈਸਾ ਨਹੀਂ ਹੈ।
ਸੁਨ ਕੁਮਾਰੀ ਨੇ ਆਪਣੀ ਬੱਚੀ ਦਾ ਨਾਂ ਭੂਈਚੰਪਾ ਰੱਖਿਆ ਹੈ। ਨੇਪਾਲੀ ਭੂਚੀਲ ਨੂੰ ਭੂਈਚੰਪਾ ਕਹਿੰਦੇ ਹਨ।
ਅੱਖਾਂ ਖੋਲ੍ਹ ਦੇਵੇਗੀ ਇਸ ਧੀ ਦੀ ਚਿੱਠੀ, ਆਪਣੇ 'ਤੇ ਹੋਏ ਯੌਨ ਹਮਲੇ ਦਾ ਪਲ-ਪਲ ਕੀਤਾ ਬਿਆਨ (ਦੇਖੋ ਤਸਵੀਰਾਂ)
NEXT STORY