ਰੋਮ/ਇਟਲੀ (ਕੈਂਥ)-ਜਿਹੜੇ ਵਿਦੇਸ਼ੀ ਇਟਲੀ 'ਚ ਰਹਿ ਰਹੇ ਹਨ, ਜੇਕਰ ਉਹ ਨਾਗਰਿਕਤਾ ਪ੍ਰਾਪਤ ਕਰਨ ਲਈ ਦਰਖ਼ਾਸਤ ਦਿੰਦੇ ਹਨ ਤਾਂ ਕਾਨੂੰਨੀ ਤੌਰ 'ਤੇ ਨਿਰਧਾਰਤ ਸ਼ਰਤਾਂ ਪੂਰੀਆਂ ਕਰਨ ਅਤੇ ਦਰਖ਼ਾਸਤ ਦੇਣ ਤੋਂ ਕੁਝ ਸਮੇਂ ਬਾਅਦ ਜੇਕਰ ਉਨ੍ਹਾਂ ਦੇ ਘਰ ਬੱਚੇ ਦਾ ਜਨਮ ਹੁੰਦਾ ਹੈ, ਤਾਂ ਉਹ ਪਹਿਲਾਂ ਦਿੱਤੀ ਦਰਖ਼ਾਸਤ ਦੇ ਅਧਾਰ 'ਤੇ ਹੀ ਬੱਚੇ ਲਈ ਵੀ ਦਰਖਾਸਤ ਦੇ ਸਕਦੇ ਹਨ। ਇਸ ਸਬੰਧੀ ਸਤਰਨੇਰੀ ਇਨ ਇਟਾਲੀਆ ਦੀ ਆਗੂ ਬੀਬੀ ਵਰਿੰਦਰਪਾਲ ਕੌਰ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ
ਇਟਲੀ ਦੇ ਕਾਨੂੰਨ ਅਨੁਸਾਰ ਇਟਾਲੀਅਨ ਨਾਗਰਿਕਤਾ ਦੀ ਪ੍ਰਾਪਤੀ ਦੀ ਦਰਖ਼ਾਸਤ ਦੇਣ ਉਪਰੰਤ ਜੇਕਰ ਬਾਅਦ ਵਿਚ ਕੁਝ ਹਾਲਾਤਾਂ ਵਿਚ ਬਦਲਾਅ ਆਉਂਦਾ ਹੈ, ਤਾਂ ਕਿਸੇ ਵੀ ਤਰ੍ਹਾਂ ਦੇ ਬਦਲਾਅ ਸਬੰਧੀ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕਰਨਾ ਲਾਜ਼ਮੀ ਹੈ।
ਇਟਾਲੀਅਨ ਨਾਗਰਿਕਤਾ ਦੀ ਦਰਖ਼ਾਸਤ ਦੇਣ ਉਪਰੰਤ ਜੇਕਰ ਬਿਨੈਕਾਰ ਦੇ ਘਰ ਬੱਚੇ ਦਾ ਜਨਮ ਹੁੰਦਾ ਹੈ, ਤਾਂ ਇਸ ਸਬੰਧੀ ਬਿਨੈਕਾਰ ਨੂੰ ਨਾਗਰਿਕਤਾ ਸਬੰਧੀ ਜ਼ਿੰਮੇਵਾਰ ਇਟਾਲੀਅਨ ਅਧਿਕਾਰੀਆਂ ਨੂੰ ਇਸ ਸਬੰਧੀ ਸਹੀ ਤਰੀਕੇ ਨਾਲ ਸੂਚਿਤ ਕਰਨਾ ਲਾਜ਼ਮੀ ਹੈ, ਇਸ ਸਬੰਧੀ ਸੂਚਿਤ ਕਰਨ ਲਈ ਬਿਨੈਕਾਰ ਨੂੰ ਪ੍ਰੈਫੇਤੂਰਾ ਨੂੰ ਦਰਖ਼ਾਸਤ ਦੇਣ ਲਈ ਪ੍ਰੋਟੋਕੋਲ ਕੇ10, ਬੱਚੇ ਦੇ ਜਨਮ ਦਾ ਸਰਟੀਫਿਕੇਟ ਅਤੇ ਕੋਦੀਚੇ ਫਿਸਕਾਲੇ (ਟੈਕਸ ਕੋਡ) ਨੱਥੀ ਕਰਨਾ ਲਾਜ਼ਮੀ ਹੈ। ਦਰਖ਼ਾਸਤ ਪ੍ਰਾਪਤ ਕਰਨ ਉਪਰੰਤ ਪ੍ਰੈਫੇਤੂਰਾ ਪਹਿਲਾਂ ਪ੍ਰਾਪਤ ਦਰਖ਼ਾਸਤ ਵਿਚ ਨਵੀਨੀਕਰਨ ਕਰ ਦੇਵੇਗਾ।
ਦੱਸਣਯੋਗ ਹੈ ਕਿ ਜਦੋਂ ਵੀ ਤੁਸੀਂ ਇਟਾਲੀਅਨ ਨਾਗਰਿਕਤਾ ਲਈ ਬੱਚੇ ਨੂੰੰ ਨਾਲ ਸ਼ਾਮਿਲ ਕਰਨਾ ਚਾਹੁੰਦੇ ਹੋ ਤਾਂ ਪ੍ਰਤੀ ਵਿਅਕਤੀ ਉਚਿਤ ਆਮਦਨ ਦਰ ਦਰਸਾਉਣੀ ਲਾਜ਼ਮੀ ਹੈ।ਨਾਗਰਿਕਤਾ ਲਈ ਲਾਜ਼ਮੀ ਘੱਟੋ-ਘੱਟ ਆਮਦਨ ਦਰ 8,500 ਯੂਰੋ ਤੋਂ ਇਲਾਵਾ ਪ੍ਰਤੀ ਸਾਲ 500 ਯੂਰੋ ਵਾਧੂ ਆਮਦਨੀ ਦਰਸਾਉਣੀ ਲਾਜ਼ਮੀ ਹੈ।
ਨਾਗਰਿਕਤਾ ਸਬੰਧੀ ਕਾਨੂੰਨ ਦੇ ਆਰਟੀਕਲ 14 ਦੇ ਨੰ: 91/92 ਅਨੁਸਾਰ ਜਦੋਂ ਮਾਤਾ ਪਿਤਾ ਇਟਾਲੀਅਨ ਨਾਗਰਿਕਤਾ ਦੀ ਦਰਖ਼ਾਸਤ ਦਿੰਦੇ ਹਨ, ਇਟਾਲੀਅਨ ਨਾਗਰਿਕਤਾ ਦੀ ਪ੍ਰਾਪਤੀ ਸਮੇਂ ਉਨ੍ਹਾਂ 'ਤੇ ਨਿਰਭਰ ਉਨ੍ਹਾਂ ਦੇ ਬੱਚੇ ਕਾਨੂੰਨੀ ਤੌਰ 'ਤੇ ਨਾਗਰਿਕਤਾ ਪ੍ਰਾਪਤੀ ਦੇ ਹੱਕਦਾਰ ਹਨ।
ਇਟਾਲੀਅਨ ਨਾਗਰਿਕਤਾ ਸਬੰਧੀ ਪਹਿਲਾਂ ਤੋਂ ਹੀ ਨਿਰਧਾਰਤ ਕਾਨੂੰਨ ਅਨੁਸਾਰ ਪਰਿਵਾਰ ਦੇ ਮੁਖੀ ਬਿਨੈਕਾਰ ਵਲੋਂ ਨਾਗਰਿਕਤਾ ਸਬੰਧੀ ਸਹੁੰ ਚੁੱਕਣ ਉਪਰੰਤ ਉਸ 'ਤੇ ਨਿਰਭਰ (ਨਾਬਾਲਗ) ਬੱਚੇ ਕਾਨੂੰਨੀ ਤੌਰ 'ਤੇ ਇਟਾਲੀਅਨ ਨਾਗਰਿਕ ਬਣ ਜਾਂਦੇ ਹਨ।
ਵਿਦੇਸ਼ੀ ਨਾਗਰਿਕ ਜਿਸ ਨੂੰ ਇਟਾਲੀਅਨ ਨਾਗਰਿਕਤਾ ਪ੍ਰਦਾਨ ਕਰ ਦਿੱਤੀ ਗਈ ਹੈ, ਕੌਂਸਲ ਸਾਹਮਣੇ ਨਾਗਰਿਕਤਾ ਸਬੰਧੀ ਸਹੁੰ ਚੁੱਕਣ ਉਪਰੰਤ ਹੀ ਇਟਾਲੀਅਨ ਨਾਗਰਿਕ ਬਣ ਜਾਂਦਾ ਹੈ। ਜੇਕਰ ਨਾਗਰਿਕਤਾ ਪ੍ਰਾਪਤੀ ਤੋਂ ਬਾਅਦ ਉਨ੍ਹਾਂ ਦੇ ਘਰ ਬੱਚੇ ਦਾ ਜਨਮ ਹੁੰਦਾ ਹੈ ਤਾਂ ਕਾਨੂੰਨ ਅਨੁਸਾਰ ਨਵਜਨਮਿਆ ਬੱਚਾ ਇਟਾਲੀਅਨ ਨਾਗਰਿਕ ਹੈ।
... ਤੇ 120 ਘੰਟਿਆਂ ਬਾਅਦ ਜਿੱਤ ਗਈ ਜ਼ਿੰਦਗੀ, ਖੁਸ਼ੀ 'ਚ ਪਏ ਭੰਗੜੇ (ਦੇਖੋ ਤਸਵੀਰਾਂ)
NEXT STORY