ਕਾਠਮੰਡੂ— ਨੇਪਾਲ ਵਿਚ ਸ਼ਨੀਵਾਰ ਨੂੰ ਆਏ ਭਿਆਨਕ ਤੂਫਾਨ ਤੋਂ ਬਾਅਦ ਗੋਂਗਬੂ ਦੇ ਇਕ ਗੈਸਟ ਹਾਊਸ ਵਿਚ ਦੇ ਮਲਬੇ ਵਿਚ ਫਸੇ ਇਕ ਲੜਕੇ ਨੂੰ 120 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਖਬਰਾਂ ਦੇ ਮੁਤਾਬਕ ਹਥਿਆਰਬੰਦ ਪੁਲਸ ਬਲ ਦੇ ਇੰਸਪੈਕਟਰ ਲਛਮਣ ਬਹਾਦੁਰ ਦੀ ਅਗਵਾਈ ਵਿਚ ਇਕ ਬਚਾਅ ਦਲ ਨੇ ਨੁਵਾਕੋਟ ਵਾਸੀ 15 ਸਾਲਾ ਪੇਂਬਾ ਲਾਮਾ ਨੂੰ ਗੈਸਟ ਹਾਊਸ ਦੇ ਮਲਬੇ ਤੋਂ ਜ਼ਿੰਦਾ ਬਾਹਰ ਕੱਢ ਲਿਆ। ਗੈਸਟ ਹਾਊਸ ਵਿਚ ਕੰਮ ਕਰਨ ਵਾਲਾ ਲਾਮਾ ਭੂਚਾਲ ਦੌਰਾਨ ਉਸੇ ਇਮਾਰਤ ਦੇ ਮਲਬੇ ਵਿਚ ਫਸ ਗਿਆ ਸੀ। ਇਸ ਇਮਾਰਤ ਵਿਚ ਚਾਰ ਗੈਸਟ ਹਾਊਸ ਬਣੇ ਹੋਏ ਸਨ।
ਜ਼ਿਕਰਯੋਗ ਹੈ ਕਿ ਨੇਪਾਲ ਵਿਚ ਆਏ ਭੂਚਾਲ ਤੋਂ ਬਾਅਦ ਮਰਨ ਵਾਲਿਆਂ ਦਾ ਅੰਕੜਾ 5000 ਤੋਂ ਪਾਰ ਹੋ ਗਿਆ ਹੈ। ਇਸ ਤੋਂ ਬਾਅਦ ਸਰਕਾਰ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਲੋਕਾਂ ਤੱਕ ਸਹੂਲਤਾਂ ਪਹੁੰਚਾਉਣ ਦੀ ਹੈ। ਇਸ ਦਰਮਿਆਨ ਬੁੱਧਵਾਰ ਸ਼ਾਮਲ 5 ਵਜੇ ਇਕ ਵਾਰ ਫਿਰ ਨੇਪਾਲ ਭੂਚਾਲ ਦੇ ਝਟਕਿਆਂ ਨਾਲ ਦਹਿਲ ਗਿਆ।
ਇਸ ਝਟਕੇ ਦੀ ਤੀਬਰਤਾ ਰਿਕਟਰ ਸਕੇਲ 'ਤੇ 4 ਮਾਪੀ ਗਈ ਹੈ।
ਅਮਰੀਕਾ ਵਿਚ ਭਾਰਤੀ ਮੁੰਡੇ ਨੇ ਹਾਸਲ ਕੀਤਾ ਓਹ ਮੁਕਾਮ, ਜਿਹਦੇ 'ਤੇ ਹੈ ਹਰ ਭਾਰਤੀ ਨੂੰ ਮਾਣ (ਦੇਖੋ ਤਸਵੀਰਾਂ)
NEXT STORY