ਅੱਜ ਜਿਧਰ ਦੇਖੋ ਲਿਬਾਸਾਂ 'ਤੇ ਲੈਸ ਵਰਕ ਵਧੇਰੇ ਦੇਖਣ ਨੂੰ ਮਿਲਦਾ ਹੈ। ਔਰਤਾਂ ਵੰਨ-ਸੁਵੰਨੀ ਲੈਸ ਨਾਲ ਸਾਦੇ ਜਿਹੇ ਕੱਪੜੇ ਨੂੰ ਡਿਜ਼ਾਈਨਰ ਲਿਬਾਸਾਂ 'ਚ ਬਦਲ ਰਹੀਆਂ ਹਨ। ਇਸੇ ਤਰ੍ਹਾਂ ਪੂਰੀ ਦੁਨੀਆ ਦੇ ਡਿਜ਼ਾਈਨਰਾਂ ਦੇ ਸਭ ਤੋਂ ਮਨਪਸੰਦ ਫੈਬਰਿਕਸ 'ਚੋਂ ਇਕ ਲੈਸ ਵੀ ਹੈ। ਇਸ ਨੂੰ ਨਾ ਸਿਰਫ ਦੇਸ਼-ਵਿਦੇਸ਼ ਦੇ ਰੈਂਪ 'ਤੇ ਦੇਖਿਆ ਗਿਆ ਹੈ, ਸਗੋਂ ਰੈੱਡ-ਕਾਰਪੈੱਟ ਈਵੈਂਟਸ ਵੀ ਇਨ੍ਹਾਂ ਖੂਬਸੂਰਤ ਲੈਸ ਗਾਊਨਸ ਅਤੇ ਡ੍ਰੈਸਿਜ਼ ਨਾਲ ਭਰੇ ਰਹਿੰਦੇ ਹਨ। ਜਾਣਦੇ ਹਾਂ ਲੈਸ ਨਾਲ ਤੁਸੀਂ ਕੀ ਤਜਰਬੇ ਕਰ ਸਕਦੇ ਹੋ।
ਵ੍ਹਾਈਟ ਨਾਲ ਬਣੇਗੀ ਗੱਲ
ਵ੍ਹਾਈਟ ਗਰਮੀਆਂ ਲਈ ਇਕ ਬਿਹਤਰੀਨ ਬਦਲ ਹੈ ਅਤੇ ਇਹ ਰੰਗ ਲੈਸ ਨਾਲ ਮਿਲ ਜਾਏ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਪਰਫੈਕਟ ਡੈਨਿਮ ਜਾਂ ਸਕਰਟਸ ਨਾਲ ਵ੍ਹਾਈਟ ਲੈਸ ਟੈਂਕ ਟੌਪ ਇਸ ਸੀਜ਼ਨ 'ਚ ਹਿੱਟ ਰਹੇਗਾ। ਤੁਸੀਂ ਇਕ ਵ੍ਹਾਈਟ ਲੈਸ ਟੌਪ ਨੂੰ ਬਲੈਕ ਪੈਨਸਿਲ ਪੈਂਟਸ ਨਾਲ ਵੀ ਪਹਿਨ ਸਕਦੇ ਹੋ। ਟੀਅਰ-ਡ੍ਰਾਪ ਈਅਰਰਿੰਗਸ ਅਤੇ ਰੈੱਡ ਲਿਪਸ ਨਾਲ ਤਜਰਬਾ ਕਰੋ। ਵ੍ਹਾਈਟ ਲੈਸ ਡ੍ਰੈਸਿਜ਼ ਵੀ ਕਮਾਲ ਲੱਗ ਸਕਦੀਆਂ ਹਨ। ਇਹ ਫੈਮੀਨਿਨ, ਐਲੀਗੈਂਟ ਅਤੇ ਵਰਸੇਟਾਈਲ ਹੁੰਦੀਆਂ ਹਨ। ਇਨ੍ਹਾਂ ਨੂੰ ਇਕ ਬਲੈਕ ਬਲੇਜ਼ਰ ਨਾਲ ਮੈਚ ਕਰੋ ਅਤੇ ਤੁਸੀਂ ਤਿਆਰ ਹੋ ਇਕ ਸੈਮੀ-ਫਾਰਮਲ ਮੀਟਿੰਗ ਲਈ। ਇਨ੍ਹਾਂ ਨੂੰ ਇਕ ਕਲਰਫੁਲ ਟੌਪ ਨਾਲ ਪਹਿਨ ਕੇ ਤੁਸੀਂ ਪਾਰਟੀ 'ਚ ਵੀ ਜਾ ਸਕਦੇ ਹੋ।
ਪੇਸਟਲਸ ਕਲਰ ਦੀ ਚੋਣ
ਜੇਕਰ ਤੁਸੀਂ ਲੈਸ ਥੋੜ੍ਹੀ ਰੰਗਦਾਰ ਚਾਹੁੰਦੇ ਹੋ ਤਾਂ ਪੇਸਟਲ ਰੰਗ ਚੁਣੋ। ਇਹ ਹਲਕੇ ਹੁੰਦੇ ਹਨ ਅਤੇ ਇਨ੍ਹਾਂ 'ਚ ਇਕ ਸੂਦਿੰਗ ਇੰਪੈਕਟ ਹੁੰਦਾ ਹੈ। ਪੇਸਟਲ ਬਲਿਊ, ਬੇਬੀ ਪਿੰਕ, ਲਾਈਟ ਬੀਜ ਅਤੇ ਲਾਈਟ ਪਿਸਤਾ ਵਰਗੇ ਖੁਸ਼ਨੁਮਾ ਰੰਗ ਲੈਸ ਨਾਲ ਬੇਹੱਦ ਚੰਗੇ ਲੱਗਦੇ ਹਨ। ਬੈਲਟ ਵਾਲੀ ਲੈਸ ਡ੍ਰੈੱਸ ਜਾਂ ਹਲਕੇ ਪੇਸਟਲਸ ਨੂੰ ਸਾਲਿਡ ਰੰਗਾਂ ਨਾਲ ਮੈਚ ਕਰੋ, ਜਿਵੇਂ ਕਿ ਪੇਸਟਲ ੂਬਲਿਊ ਨੂੰ ਪ੍ਰਾਪਰ ਬਲਿਊ ਨਾਲ। ਚਾਹੋ ਤਾਂ ਗੂੜ੍ਹੇ ਰੰਗ ਨਾਲ ਪੇਸਟਲ ਲੈਸ ਨੂੰ ਵੱਖਰੇ ਤੌਰ 'ਤੇ ਵੀ ਪਹਿਨ ਸਕਦੇ ਹੋ।
ਲੈਸ ਨਾਲ ਬਣਾਓ ਸ਼ਾਮ ਸੁਹਾਵਣੀ
ਇੰਟਰਨੈਸ਼ਨਲ ਲੈਸ ਗਾਊਨਸ ਨੇ ਲੱਗਭਗ ਹਰ ਥਾਂ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਲੈਸ ਨੂੰ ਕਈ ਮਜ਼ੇਦਾਰ ਰੂਪਾਂ 'ਚ ਪੇਸ਼ ਕੀਤਾ ਜਾ ਸਕਦਾ ਹੈ, ਜਿਵੇਂ ਕਿ ਲੈਸ ਨੂੰ ਵੱਖ-ਵੱਖ ਤਰ੍ਹਾਂ ਦੇ ਫੈਬਰਿਕ ਨਾਲ ਮੈਚ ਕਰੋ। ਬਾਲੀਵੁੱਡ ਦਿਵਾਜ਼ ਦਾ ਵੀ ਲੈਸ ਦੇ ਆਊਟਫਿਟਸ ਨਾਲ ਵੱਖਰਾ ਹੀ ਲਗਾਅ ਹੈ। ਦੀਪਿਕਾ ਪਾਦੁਕੋਣ, ਪ੍ਰਿਯੰਕਾ ਚੋਪੜਾ ਅਤੇ ਅਨੁਸ਼ਕਾ ਸ਼ਰਮਾ ਨੂੰ ਲੈਸ ਵਾਲੀਆਂ ਸਾੜ੍ਹੀਆਂ, ਡ੍ਰੈਸਿਜ਼ ਅਤੇ ਸ਼ਰਟਸ 'ਚ ਕਈ ਈਵੈਂਟਸ 'ਚ ਦੇਖਿਆ ਜਾ ਚੁੱਕਾ ਹੈ।