* ਅੱਤਿਆਚਾਰੀ ਰਾਜ ਸੱਤਾ ਜਦੋਂ ਆਪਣੀ ਸ਼ਕਤੀ ਵਧਾਉਂਦੀ ਹੋਈ ਅੱਤਿਆਚਾਰ ਵਧਾਉਂਦੀ ਜਾਂਦੀ ਹੈ ਤਾਂ ਉਸ ਦੀ ਰਫਤਾਰ ਨੂੰ ਰੋਕਣਾ ਜ਼ਰੂਰੀ ਹੋ ਜਾਂਦਾ ਹੈ। ਅਜਿਹੀ ਹਾਲਤ ਵਿਚ ਧੋਖੇਬਾਜ਼ੀ, ਤਾਕਤ ਤੇ ਮੁਹਾਰਤ ਤੋਂ ਕੰਮ ਲੈਣਾ ਪੈਂਦਾ ਹੈ।
* ਜ਼ਿਆਦਾ ਖੁਸ਼ੀ ਤੇ ਜ਼ਿਆਦਾ ਤਰੱਕੀ ਤੋਂ ਬਾਅਦ ਹੀ ਜ਼ਿਆਦਾ ਦੁੱਖ ਤੇ ਪਤਨ ਦੀ ਵਾਰੀ ਆਉਂਦੀ ਹੈ।
* ਅੱਤਿਆਚਾਰ ਨੂੰ ਚੁੱਪਚਾਪ ਸਿਰ ਝੁਕਾ ਕੇ ਉਹੀ ਸਹਿਣ ਕਰ ਸਕਦੇ ਹਨ, ਜਿਨ੍ਹਾਂ ਵਿਚ ਨੈਤਿਕਤਾ ਤੇ ਚਰਿੱਤਰ ਦੀ ਘਾਟ ਹੋਵੇ।
* ਅੱਤਿਆਚਾਰ ਦਾ ਜਨਮ ਹੀ ਕਮਜ਼ੋਰੀ ਨਾਲ ਹੁੰਦਾ ਹੈ।
* ਉਹੀ ਇਕ ਆਦਰਸ਼ ਸਰਕਾਰ ਹੈ ਜਿਸ ਵਿਚ ਇਕ ਤੁੱਛ ਵਿਅਕਤੀ ਨਾਲ ਕੀਤੀ ਗਈ ਬੇਇਨਸਾਫੀ ਵੀ ਸਾਰਿਆਂ ਦਾ ਅਪਮਾਨ ਹੈ।
* ਸਾਰੀਆਂ ਸਰਕਾਰਾਂ ਦਾ ਉਦੇਸ਼ ਸਮਾਜ ਦਾ ਸਮੂਹਿਕ ਸੁੱਖ ਹੈ ਜਾਂ ਹੋਣਾ ਚਾਹੀਦਾ ਹੈ ਅਤੇ ਇਸ ਦੀ ਇੱਛਾ ਪੂਰਤੀ ਨੀਤੀਆਂ ਦੀ ਪਾਲਣਾ ਨਾਲ ਚੰਗੀ ਤਰ੍ਹਾਂ ਕੀਤੀ ਜਾ ਸਕਦੀ ਹੈ।
* ਮਨੁੱਖ ਦੇ ਅੰਦਰ ਜੋ ਸਰਵਉੱਤਮ ਹੈ, ਉਸ ਦਾ ਵਿਕਾਸ ਪ੍ਰਸ਼ੰਸਾ ਤੇ ਉਤਸ਼ਾਹ ਨਾਲ ਹੀ ਕੀਤਾ ਜਾ ਸਕਦਾ ਹੈ।
* ਮਨੁੱਖ ਦੀ ਸਭ ਤੋਂ ਵੱਡੀ ਲੋੜ ਸਿੱਖਿਆ ਨਹੀਂ, ਸਗੋਂ ਚਰਿੱਤਰ ਹੈ। ਇਹੀ ਉਸ ਦਾ ਸਭ ਤੋਂ ਵੱਡਾ ਰਖਵਾਲਾ ਵੀ ਹੈ।
* ਇਸ ਧਰਤੀ 'ਤੇ ਕਾਮਯਾਬੀ ਹੀ ਚੰਗੇ-ਮਾੜੇ ਦਾ ਫੈਸਲਾ ਕਰਦੀ ਹੈ।
* ਸਾਡੀਆਂ ਕੁਝ ਕਮਜ਼ੋਰੀਆਂ ਪੈਦਾਇਸ਼ੀ ਹੁੰਦੀਆਂ ਹਨ ਪਰ ਕੁਝ ਅਜਿਹੀਆਂ ਵੀ ਹੁੰਦੀਆਂ ਹਨ ਜੋ ਅਸੀਂ ਦੂਜਿਆਂ ਤੋਂ ਪ੍ਰਭਾਵਿਤ ਹੋ ਕੇ ਅਪਣਾ ਲੈਂਦੇ ਹਾਂ।
* ਜਦੋਂ ਮਾੜੇ ਦਿਨ ਆਉਂਦੇ ਹਨ ਤਾਂ ਇਨਸਾਨ ਦੀਆਂ ਅੱਖਾਂ ਪਹਿਲਾਂ ਹੀ ਬੰਦ ਹੋ ਜਾਂਦੀਆਂ ਹਨ।
* ਪ੍ਰਸਿੱਧੀ ਦਾ ਨਸ਼ਾ ਸ਼ਰਾਬ ਦੇ ਨਸ਼ੇ ਨਾਲੋਂ ਵੀ ਤੇਜ਼ ਹੁੰਦਾ ਹੈ। ਸ਼ਰਾਬ ਛੱਡਣੀ ਸੌਖੀ ਹੈ, ਪ੍ਰਸਿੱਧੀ ਛੱਡਣੀ ਸੌਖੀ ਨਹੀਂ।
* ਡਰਨ ਵਾਲਾ ਵਿਅਕਤੀ ਮੌਕੇ 'ਤੇ ਅਜਿਹੇ ਮਾੜੇ ਕੰਮ ਕਰ ਜਾਂਦਾ ਹੈ ਕਿ ਬਾਅਦ 'ਚ ਉਸ ਨੂੰ ਖੁਦ 'ਤੇ ਹੈਰਾਨੀ ਹੋਣ ਲਗਦੀ ਹੈ।
* ਵਿਗਿਆਨ ਨੂੰ ਵਿਗਿਆਨ ਤਾਂ ਹੀ ਕਹਿ ਸਕਦੇ ਹਾਂ ਜਦੋਂ ਉਹ ਸਰੀਰ, ਮਨ ਤੇ ਆਤਮਾ ਦੀ ਭੁੱਖ ਮਿਟਾਉਣ ਦੀ ਪੂਰੀ ਤਾਕਤ ਰੱਖਦਾ ਹੋਵੇ।
* ਮਾੜੇ ਸਮੇਂ 'ਚ ਦਿਮਾਗ ਵੀ ਉਲਟ ਕੰਮ ਕਰਨ ਲਗਦਾ ਹੈ।
ਸਾਰੀਆਂ ਸਮੱਸਿਆਵਾਂ ਦਾ ਹੱਲ ਇਕ ਵਾਰ ਨਹੀਂ ਹੁੰਦਾ
NEXT STORY