ਕਾਠਮੰਡੂ— ਭੂਚਾਲ ਦੀ ਤਬਾਹੀ ਨਾਲ ਜੂਝ ਰਹੇ ਨੇਪਾਲ ਨੂੰ ਪਾਕਿਸਤਾਨ ਨੇ ਰਾਹਤ ਸਮੱਗਰੀ ਦੇ ਤੌਰ 'ਤੇ ਬੀਫ ਮਸਾਲਾ (ਗਾਂ ਦਾ ਮਾਸ) ਦੇ ਪੈਕੇਟ ਭੇਜੇ ਜਾਣ ਦੇ ਮਾਮਲੇ 'ਚ ਸਫਾਈ ਦਿੰਦੇ ਹੋਏ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਤਸਨੀਮ ਅਸਲਮ ਨੇ ਕਿਹਾ ਕਿ ਪਾਕਿਸਤਾਨ ਨੇ ਨੇਪਾਲ 'ਚ ਜੋ 'ਰੈਡੀ ਟੂ ਈਟ' ਸਮੱਗਰੀ ਭੇਜੀ ਹੈ ਉਸ ਨੂੰ ਬਣਾਉਣ 'ਚ ਕਿਸੇ ਵੀ ਤਰ੍ਹਾਂ ਨਾਲ ਗਾਂ ਦੇ ਮਾਸ ਦੀ ਵਰਤੋਂ ਨਹੀਂ ਕੀਤੀ ਗਈ ਹੈ। ਅਸਲਮ ਨੇ ਕਿਹਾ ਕਿ ਬੀਫ ਮਸਾਲਾ ਪੈਕੇਟ ਦੀ ਜੋ ਗੱਲ ਕੀਤੀ ਜਾ ਰਹੀ ਹੈ ਉਹ ਭਾਰਤੀ ਮੀਡੀਆ ਦੀ ਦੇਣ ਹੈ। ਭਾਰਤੀ ਮੀਡੀਆ ਨੂੰ ਸਾਡੀ ਅਪੀਲ ਹੈ ਕਿ ਨੇਪਾਲ 'ਚ ਮਨੁੱਖੀ ਸਹਾਇਤਾ ਦੀ ਕੋਸ਼ਿ ਲਈ ਉਹ ਸਾਨੂੰ ਬਦਨਾਮ ਨਾ ਕਰੇ।
ਨੇਪਾਲ ਨੂੰ ਪਾਕਿਸਤਾਨ ਨੇ ਰਾਹਤ ਸਮੱਗਰੀ ਦੇ ਤੌਰ 'ਤੇ ਬੀਫ ਮਸਾਲਾ ਭੇਜ ਦਿੱਤਾ ਹੈ। ਇਸ ਪੈਕੇਟ ਦੇ ਹਰੇ ਰੰਗ ਦੇ ਚਲਦੇ ਇਨ੍ਹਾਂ ਨੂੰ ਕੋਈ ਹੱਥ ਵੀ ਨਹੀਂ ਲਗਾ ਰਿਹਾ ਹੈ। ਨੇਪਾਲ 'ਚ ਹਿੰਦੂਆਂ ਦੀ ਬਹੁਲਤਾ ਹੈ ਅਤੇ ਉਥੇ ਗਾਂ ਹੱਤਿਆ ਅਤੇ ਗਾਂ ਦੇ ਮਾਸ 'ਤੇ ਸਖਤ ਪਾਬੰਦੀ ਹੈ। ਉਥੇ ਅਜਿਹਾ ਕਰਨ 'ਤੇ 12 ਸਾਲ ਦੀ ਸਜਾ ਹੈ। ਇਸ ਤੋਂ ਪਹਿਲਾਂ ਉਥੇ ਇਹ ਅਪਰਾਧ ਕਰਨ 'ਤੇ ਫਾਂਸੀ ਦਿੱਤੀ ਜਾਂਦੀ ਸੀ।
ਨੇਪਾਲ ਦੇ ਅਧਿਕਾਰੀਆਂ ਨੇ ਇਸ ਬਾਰੇ ਪ੍ਰਧਾਨ ਮੰਤਰੀ ਸੁਸ਼ੀਲ ਕੋਇਰਾਲਾ ਨੂੰ ਜਾਣਕਾਰੀ ਦੇ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਅੰਦਰੂਨੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜੇਕਰ ਮਾਮਲਾ ਸਹੀ ਨਿਕਲਦਾ ਹੈ ਤਾਂ ਇਸ ਨੂੰ ਕੂਟਨੀਤਿਕ ਪੱਧਰ 'ਤੇ ਪਾਕਿਸਤਾਨ ਦੇ ਸਾਹਮਣੇ ਚੁੱਕਿਆ ਜਾਵੇਗਾ। ਭਾਰਤ ਨੂੰ ਵੀ ਜਾਣਕਾਰੀ ਦਿੱਤੀ ਜਾਵੇਗੀ। ਇਸ ਘਟਨਾ ਦੇ ਚਲਦੇ ਸਾਰਕ ਪੱਧਰ 'ਤੇ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਕੱਟਰਤਾ ਆ ਸਕਦੀ ਹੈ।
ਭਾਰਤੀ ਟੀਮ ਨੇ 98 ਘੰਟਿਆਂ ਬਾਅਦ ਮਲਬੇ 'ਚੋਂ ਜ਼ਿੰਦਾ ਕੱਢਿਆ ਵਿਅਕਤੀ
NEXT STORY