ਕਰਾਚੀ— ਪਾਕਿਸਤਾਨ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਬੀਤੇ ਬੁੱਧਵਾਰ ਰਾਤ ਨੂੰ ਗ੍ਰਿਫਤਾਰ ਕੀਤੇ ਗਏ ਐਮ.ਕਿਊ.ਐਮ. ਦੇ ਦੋ ਵਰਕਰ ਭਾਰਤੀ ਖੁਫੀਆ ਏਜੰਸੀ RAW ਦੇ ਮੈਂਬਰ ਸਨ ਅਤੇ ਇਨ੍ਹਾਂ ਨੂੰ ਭਾਰਤ 'ਚ ਟ੍ਰੇਨ ਕੀਤਾ ਗਿਆ ਸੀ। ਪੁਲਸ ਅਧਿਕਾਰੀ ਮਲੀਰ ਰਾਵ ਅਨਵਰ ਨੇ ਦੱਸਿਆ ਕਿ ਦੋ ਅੱਤਵਾਦੀ ਤਹਿਰ ਉਰਫ ਲਾਂਬਾ ਅਤੇ ਮਾਮਾ ਜੁਨੈਦ ਮੁਤਰੀਹੀਦਾ ਕੌਮੀ ਮੂਵਮੈਂਟ (ਐਮ.ਕਿਊ.ਐਮ) ਨਾਲ ਜੁੜੇ ਹੋਏ ਹਨ ਅਤੇ ਇਨ੍ਹਾਂ ਨੂੰ ਅਤੀਤ 'ਚ ਟ੍ਰੇਨਿੰਗ ਲਈ ਭਾਰਤ ਭੇਜਿਆ ਗਿਆ ਸੀ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਐਮ.ਕਿਊ.ਐਮ. ਇਕ ਅੱਤਵਾਦੀ ਸੰਗਠਨ ਹੈ ਅਤੇ ਇਸ 'ਤੇ ਰੋਕ ਲਗਾਉਣੀ ਚਾਹੀਦੀ ਹੈ। ਅਨਵਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਦਾਵਿਆਂ ਨੂੰ ਸਾਬਿਤ ਕਰਨ ਲਈ ਸਬੂਤ ਜੁਟਾਏ ਹਨ, ਉਥੇ ਹੀ ਐਮ.ਕਿਊ.ਐਮ. ਦੇ ਸੀਨੀਅਰ ਨੇਤਾ ਹੈਦਰ ਅੱਬਾਸ ਰਿਜਵੀ ਨੇ ਦੋਸ਼ਾਂ ਨੂੰ ਬੇਬੁਨਿਆਦ ਦਸਦੇ ਹੋਏ ਰੱਦ ਕਰ ਦਿੱਤਾ।
ਅਮਰੀਕੀ ਸੀਨੇਟ ਨੇ ਸਮਝੌਤੇ ਲਈ ਓਬਾਮਾ ਦਾ ਪ੍ਰਸਤਾਵ ਠੁਕਰਾਇਆ
NEXT STORY