ਵਾਸ਼ਿੰਗਟਨ— ਅਮਰੀਕੀ ਸੀਨੇਟ ਨੇ ਈਰਾਨ ਨਾਲ ਪ੍ਰਮਾਣੂ ਸਮਝੌਤੇ ਦੇ ਬਦਲੇ ਉਸ ਨੂੰ ਪ੍ਰਤੀਬੰਧਾਂ 'ਚ ਛੋਟ ਦੇਣ ਦੇ ਮਾਮਲੇ 'ਚ ਰਾਸ਼ਟਰਪਤੀ ਬਰਾਕ ਓਬਾਮਾ ਦੇ ਇਕ ਪ੍ਰਸਤਾਵ ਨੂੰ ਅਸਵੀਕਾਰ ਕਰ ਦਿੱਤਾ ਹੈ। ਓਬਮਾ ਆਪਣੇ ਪ੍ਰਸਤਾਵ ਰਾਹੀਂ ਇਹ ਪ੍ਰਮਾਣਿਤ ਕਰਨ ਲਈ ਤਿਆਰ ਸਨ ਕਿ ਈਰਾਨ ਅਮਰੀਕੀ ਨਾਗਰਿਕਾਂ ਵਿਰੁੱਧ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਿਲ ਨਹੀਂ ਹੈ। ਸੀਨੇਟ ਨੇ ਓਬਾਮਾ ਨੇ ਫਾਰਮੂਲੇ ਨੂੰ ਜਿਸ ਨੂੰ ਇਕ ਰਿਪਬਲੀਕਨ ਸੀਨੇਟਰ ਜਾਨ ਬਰਾਸੋ ਦੇ ਸੰਸ਼ੋਧਨ ਰਾਹੀਂ ਰੱਖਿਆ ਗਿਆ ਸੀ, 45 ਦੇ ਵਿਰੁੱਧ 54 ਮੱਤਿਆਂ ਨਾਲ ਅਸਵੀਕਾਰ ਕਰ ਦਿੱਤਾ। ਜਾਨ ਬਰਾਸੋ ਨੇ ਬਿੱਲ 'ਚ ਅੱਤਵਾਦ ਨਾਲ ਸੰਬੰਧਿਤ ਆਰਟੀਕਲ ਜੋੜਨ ਦਾ ਪ੍ਰਸਤਾਵ ਕੀਤਾ ਸੀ।
ਮੌਤ ਨੂੰ ਸਾਹਮਣੇ ਦੇਖ, ਜੋ ਸੋਚ ਨਹੀਂ ਸਕਦੇ ਉਹ ਕੀਤਾ ਤਾਂ ਜਾ ਕੇ ਜ਼ਿੰਦਗੀ ਨੇ ਸਜਦਾ ਕੀਤਾ (ਦੇਖੋ ਤਸਵੀਰਾਂ)
NEXT STORY