ਕਾਠਮੰਡੂ— ਭੂਚਾਲ ਪ੍ਰਭਾਵਿਤ ਨੇਪਾਲ ਜਨ-ਜੀਵਨ ਅਜੇ ਪੂਰੀ ਤਰ੍ਹਾਂ ਬਿਖਰਿਆ ਹੋਇਆ ਹੈ, ਜਿਸ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਕੁਝ ਅਜਿਹੇ ਬੱਚੇ ਵੀ ਹਨ, ਜਿਨ੍ਹਾਂ ਨੇ ਆਪਣੀ ਮਾਂ ਦੀ ਕੁੱਖ ਵਿਚ ਹੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਅਤੇ ਦੁਨੀਆ 'ਤੇ ਆਏ ਤਾਂ ਹਰ ਪਾਸੇ ਤਬਾਹੀ ਸੀ। ਇਸ ਤਬਾਹੀ ਦਰਮਿਆਨ ਨੇਪਾਲ ਵਿਚ 'ਲਾਹੌਰ' ਦਾ ਜਨਮ ਹੋਇਆ। ਨੇਪਾਲ ਵਿਚ ਪਾਕਿਸਤਾਨੀ ਫੌਜ ਵੱਲੋਂ ਸਥਾਪਤ ਫੀਲਡ ਹਸਪਤਾਲ ਵਿਚ ਪਹਿਲੇ ਬੱਚੇ ਦਾ ਜਨਮ ਹੋਇਆ, ਜਿਸ ਦਾ ਨਾਂ 'ਲਾਹੌਰ' ਰੱਖਿਆ ਗਿਆ। ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਦੱਸੇ ਜਾ ਰਹੇ ਹਨ।
ਕਾਠਮੰਡੂ ਦੇ ਨੇੜੇ ਭਕਤਪੁਰ ਪਾਕਿਸਤਾਨੀ ਫੌਜ ਦੇ ਹਸਪਤਾਲ ਵਿਚ ਇਸ ਬੱਚੇ ਦਾ ਜਨਮ ਹੋਇਆ। ਨੇਪਾਲ ਵਿਚ ਇਸ ਤਰ੍ਹਾਂ ਦੇ ਕਈ ਫੀਲਡ ਹਸਪਤਾਲ ਸਥਾਪਤ ਕੀਤੇ ਗਏ ਹਨ। ਨੇਪਾਲ ਵਿਚ ਆਏ ਭੂਚਾਲ ਕਾਰਨ ਹੁਣ ਤੱਕ 6300 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 14000 ਲੋਕ ਜ਼ਖਮੀ ਹੋ ਗਏ ਹਨ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਇਸ ਭੂਚਾਲ ਵਿਚ 80 ਲੱਖ ਲੋਕ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿਚ 1,26,000 ਗਰਭਵਤੀ ਔਰਤਾਂ ਸ਼ਾਮਲ ਹਨ।
...ਤੇ ਆਖਿਰ 13,000 ਨਵੇਂ ਕਰਮਚਾਰੀਆਂ ਦੀ ਆਮਦ ਲਈ ਇਟਲੀ ਨੇ ਭਰੀ ਹਾਮੀ
NEXT STORY