ਵਾਸ਼ਿੰਗਟਨ-ਜੇਕਰ ਤੁਹਾਡੇ ਕੋਲ ਬਹੁਤ ਸਾਰੇ ਕ੍ਰੈਡਿਟ ਕਾਰਡ ਹਨ ਅਤੇ ਬਿਲ ਜਮ੍ਹਾਂ ਕਰਨਾ ਬਾਕੀ ਹੈ, ਤਾਂ ਤੁਸੀਂ ਬਿਮਾਰੀ ਦੇ ਸ਼ਿਕਾਰ ਹੋ ਸਕਦੇ ਹੋ। ਇਹ ਜਾਣਕਾਰੀ ਇਕ ਨਵੇਂ ਅਧਿਐਨ ਰਾਹੀਂ ਸਾਹਮਣੇ ਆਈ ਹੈ। ਅਧਿਐਨ 'ਚ ਦੱਸਿਆ ਗਿਆ ਹੈ ਕਿ ਘਰ ਨਾਲ ਜੁੜੇ ਲੰਬੀ ਮਿਆਦ ਦੇ ਕਰਜ਼ ਬਿਮਾਰੀ ਦੇ ਲੱਛਣ ਵਧਾਉਂਦੇ ਹਨ।
ਅਧਿਐਨ ਰਾਹੀਂ ਪਤਾ ਲੱਗਾ ਕਿ ਆਦਤ 'ਚ ਬਦਲਾਅ ਆ ਸਕਦਾ ਹੈ ਅਤੇ ਮਾਨਸਿਕ ਸਿਹਤ ਸੇਵਾ ਨਾਲ ਜੁੜੇ ਡਾਕਟਰਾਂ ਨੂੰ ਪਰਖਣ ਦਾ ਨਵਾਂ ਤਰੀਕਾ ਮਿਲ ਸਕਦਾ ਹੈ।
ਯੂਨੀਵਰਸਿਟੀ ਆਫ ਵਿਸਕਾਂਸਿਨ ਮੈਡੀਸਨ ਦੇ ਲਾਰੇਂਸ ਬਰਗਰ ਨੇ ਦੱਸਿਆ ਕਿ ਕਰਜ਼ੇ ਦੇ ਨਵੇਂ ਕਾਨਟ੍ਰੈਕਟ ਦੀ ਪੇਸ਼ਕਸ਼ ਅਤਿ ਸੰਵੇਦਨਸ਼ੀਲ ਉਧਾਰਕਰਤਾ ਨੂੰ ਦਿੱਤਾ ਜਾ ਸਕਦਾ ਹੈ ਅਤੇ ਸਾਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਵਿੱਤੀ ਸਮਰੱਥਾ ਨੂੰ ਵਧਾਉਣ ਲਈ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਬਰਗਰ ਕਹਿੰਦੇ ਹਨ ਕਿ ਅਧਿਐਨ ਦੀ ਵਰਤੋਂ ਮਰੀਜ਼ਾਂ ਦੇ ਉਧਾਰ ਲੈਣ ਦੀ ਆਦਤ ਦੀ ਬਿਮਾਰੀ 'ਤੇ ਪੈਣ ਵਾਲੇ ਅਸਰ 'ਚ ਕਰ ਸਕਦੇ ਹਾਂ। ਇਸ ਤਰ੍ਹਾਂ ਦੇ ਲੰਬੀ ਮਿਆਦ ਦੇ ਕਾਰਡ ਅਤੇ ਬਿਮਾਰੀ ਦਾ ਸਬੰਧ ਅਣਵਿਆਹੇ ਲੋਕਾਂ, ਰਿਟਾਇਰਮੈਂਟ ਦੀ ਉਮਰ 'ਚ ਪਹੁੰਚਣ ਵਾਲਿਆਂ ਅਤੇ ਘੱਟ ਪੜ੍ਹੇ-ਲਿਖੇ ਲੋਕਾਂ 'ਚ ਜ਼ਿਆਦਾ ਨਜ਼ਰ ਆਉਂਦਾ ਹੈ।
ਇਸ ਦੇ ਲਈ 8500 ਨੌਜਵਾਨਾਂ 'ਤੇ ਅਧਿਐਨ ਕੀਤਾ ਗਿਆ। ਇਸ 'ਚ 79 ਫੀਸਦੀ ਨੇ ਮੰਨਿਆ ਕਿ ਉਨ੍ਹਾਂ ਨੇ ਕੁਝ ਨਾ ਕੁਝ ਕਰਜ਼ ਜ਼ਰੂਰ ਲਿਆ ਹੋਇਆ ਹੈ।
ਅੰਕੜੇ ਨੈਸ਼ਨਲ ਸਰਵੇ ਆਫ ਫੈਮਿਲੀਜ਼ ਐਂਡ ਹਾਊਸਹੋਲਡਸ ਨਾਲ ਇਕੱਠੇ ਕੀਤੇ। ਭਵਿੱਖ 'ਚ ਹੋਣ ਵਾਲਾ ਅਧਿਐਨ ਇਸ ਗੱਲ ਨੂੰ ਲੈ ਕੇ ਹੋਵੇਗਾ ਕਿ ਕੀ ਕਰਜ਼ ਖਤਮ ਹੋਣ ਨਾਲ ਬਿਮਾਰੀ ਵੀ ਘੱਟਦੀ ਹੈ।
ਹੱਤਿਆ ਤੋਂ ਬਾਅਦ ਦਿਲ ਕੱਢ ਕੇ ਖਾਧਾ, ਹੋਈ 18 ਸਾਲ ਦੀ ਜੇਲ
NEXT STORY