ਨਵੀਂ ਦਿੱਲੀ- ਦਿਗਜ਼ ਟੈਕ ਕੰਪਨੀ ਗੂਗਲ ਦਾ ਨੈਕਸਸ 6 ਇਕ ਲੋਕਪ੍ਰਿਯ ਸਮਾਰਟਫੋਨ ਹੈ ਪਰ ਇਸ ਦੇ ਨਾਲ ਨੈਕਸਸ 6 ਆਪੂਰਤੀ ਦੇ ਮੁੱਦੇ ਤੇ ਯੂਜ਼ਰਸ ਦੀਆਂ ਸ਼ਿਕਾਇਤਾਂ ਦੇ ਨਾਲ ਇਕ ਲੋਕਪ੍ਰਿਯ ਫੋਨ ਵੀ ਹੈ। ਨੈਕਸਸ 6 ਦੇ ਬੈਟਰੀ ਤੇ ਬੈਕਕਵਰ ਖੁੱਲਣ ਦੀ ਖਰਾਬੀ ਦੇਖਣ ਨੂੰ ਮਿਲੀ ਹੈ। ਇਕ ਯੂਜ਼ਰ ਅਨੁਸਾਰ ਗੂਗਲ ਦਾ ਨੈਕਸਸ 6 ਦਾ ਬੈਕ ਕਵਰ ਸਿਰਫ ਖੁੱਲ੍ਹਿਆ ਹੀ ਨਹੀਂ ਸਗੋਂ ਇਸ 'ਚ ਵਿਸਫੋਟ ਵੀ ਹੋਇਆ। ਹਾਲਾਂਕਿ ਇਸ 'ਚ ਅੱਗ ਨਹੀਂ ਲੱਗੀ।
ਭਾਰਤ 'ਚ ਨਵੀਂ ਦਿੱਲੀ ਦੀ ਇਕ ਯੂਜ਼ਰ ਮੋਨਿਕਾ ਜਸੂਜਾ ਨੇ ਟਵਿੱਟਰ 'ਤੇ ਪੋਸਟ ਕੀਤਾ ਕਿ ਉਸ ਦਾ ਨੈਕਸਸ 6 ਬੇਕਾਰ ਬੈਟਰੀ ਦੇ ਕਾਰਨ ਪੂਰੀ ਤਰ੍ਹਾਂ ਖਰਾਬ ਹੋ ਗਿਆ, ਵਿਸਫੋਟ ਨਾਲ ਉੱਡ ਗਿਆ। ਮੋਨਿਕਾ ਨੇ ਖਰਾਬ ਹੋ ਗਏ ਫੋਨ ਦੀਆਂ ਤਸਵੀਰਾਂ ਵੀ ਅਪਲੋਡ ਕੀਤੀਆਂ ਹਨ। ਯੂਜ਼ਰ ਨੇ ਇਹ ਵੀ ਦੱਸਿਆ ਕਿ ਇਸ ਘਟਨਾ ਦੇ ਸਮੇਂ ਫੋਨ ਚਾਰਜ ਨਹੀਂ ਸੀ ਤੇ ਵਰਤੋਂ ਵੀ ਨਹੀਂ ਕੀਤਾ ਜਾ ਰਿਹਾ ਸੀ।
ਭਾਰਤ ਦੀ ਵਾਧਾ ਦਰ ਪੁੱਜੇਗੀ 10 ਫ਼ੀਸਦੀ ਤਕ : ਜੇਤਲੀ
NEXT STORY