ਨਵੀਂ ਦਿੱਲੀ- ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਸਰਕਾਰ ਵਲੋਂ ਨਿਵੇਸ਼ ਵਧਾਉਣ ਅਤੇ ਟੈਕਸ ਸੁਧਾਰ ਦੀ ਦਿਸ਼ਾ 'ਚ ਕੀਤੀ ਗਈ ਪਹਿਲ ਨਾਲ ਆਉਣ ਵਾਲੇ ਸਾਲਾਂ 'ਚ ਆਰਥਿਕ ਵਾਧਾ ਦਰ 9 ਤੋਂ 10 ਫ਼ੀਸਦੀ ਤਕ ਪਹੁੰਚ ਜਾਵੇਗੀ। ਜੇਤਲੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਨ੍ਹਾਂ ਉਪਰਾਲਿਆਂ ਦੇ ਰਲਵੇਂ ਪ੍ਰਭਾਵ ਨਾਲ ਸਾਡੇ ਆਰਥਿਕ ਵਾਧੇ ਦੀ ਸੰਭਾਵਿਕ ਸਮਰੱਥਾ ਵਧੇਗੀ, ਇਹ 10 ਫ਼ੀਸਦੀ ਤਕ ਪਹੁੰਚ ਜਾਵੇਗੀ।
ਉਨ੍ਹਾਂ ਕਿਹਾ ਕਿ ਢਾਂਚਾਗਤ ਅਤੇ ਖੇਤੀ ਖੇਤਰਾਂ 'ਚ ਰਿਕਾਰਡ ਕੰਮ ਕੀਤੇ ਜਾ ਰਹੇ ਹਨ ਅਤੇ ਸਰਕਾਰ ਕਿਸਾਨਾਂ ਦੇ ਮੁੱਦਿਆਂ ਵਿਸ਼ੇਸ਼ ਕਰ ਕੇ ਸਿੰਚਾਈ ਦੇ ਮੁੱਦੇ ਨਾਲ ਨਿੱਬੜਨ ਲਈ ਵਿਸ਼ੇਸ਼ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਨੇ ਪਾਰਦਰਸ਼ੀ ਮਾਹੌਲ ਤਿਆਰ ਕੀਤਾ ਹੈ ਅਤੇ ਕਾਰਪੋਰੇਟ ਜਗਤ ਨੂੰ ਉਤਸ਼ਾਹ ਦੇਣ ਦੀ ਧਾਰਨਾ ਤਿਆਗ ਦਿੱਤੀ ਹੈ।
ਕਾਲੇ ਧਨ ਦੇ ਮਾਮਲਿਆਂ ਦੀ ਜਾਂਚ ਨੂੰ ਵੱਡੀ ਪਹਿਲ : ਈ.ਡੀ.
NEXT STORY