* ਆਫਿਸ ਲਈ ਡ੍ਰੈੱਸ ਦੀ ਚੋਣ ਕਰਦੇ ਸਮੇਂ ਆਪਣੀ ਪਰਸਨੈਲਿਟੀ ਨੂੰ ਧਿਆਨ ਵਿਚ ਜ਼ਰੂਰ ਰੱਖੋ। ਭਾਰਤੀ ਔਰਤਾਂ ਦਾ ਅੱਜ ਵੀ ਬੈਸਟ ਆਊਟਫਿਟ ਸਲਵਾਰ-ਕਮੀਜ਼ ਹੀ ਹੈ, ਪਰ ਕੰਮ 'ਤੇ ਜਾਣ ਲਈ ਪਹਿਨਣ ਤੋਂ ਪਹਿਲਾਂ ਤੁਹਾਨੂੰ ਸਕਿਨ ਕਲਰ, ਹਾਈਟ, ਅਤੇ ਵੇਟ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ। ਇਸ 'ਤੇ ਵੀ ਧਿਆਨ ਦਿਓ ਕਿ ਤੁਸੀਂ ਆਫਿਸ ਵਿਚ ਆਕਰਸ਼ਣ ਦਾ ਕੇਂਦਰ ਨਹੀਂ ਬਣਨਾ, ਸਗੋਂ ਪ੍ਰੋਫੈਸ਼ਨਲ ਲੱਗਣਾ ਹੈ। ਇਸ ਲਈ ਆਫਿਸ ਵਿਚ ਨਾ ਤਾਂ ਹੈਵੀ ਅਤੇ ਬ੍ਰਾਈਟ ਐਂਬ੍ਰਾਇਡਰੀ ਵਾਲੇ ਸੂਟ ਪਹਿਨੋ ਅਤੇ ਨਾ ਹੀ ਜਿਆਦਾ ਫਲੇਅਰ ਵਾਲੇ ਸੂਟ ਪਹਿਨ ਕੇ ਜਾਓ। ਕੁੜਤੇ ਦੀ ਲੰਬਾਈ ਜ਼ਿਆਦਾ ਛੋਟੀ ਰੱਖਣ ਤੋਂ ਬਚੋ।
* ਸਕਰਟ ਵਿਚ ਤੁਸੀਂ ਸਟਾਈਲਿਸ਼ ਅਤੇ ਗਲੈਮਰਸ ਲੱਗ ਸਕਦੇ ਹੋ, ਜੇ ਉਹ ਸਹੀ ਢੰਗ ਨਾਲ ਕੈਰੀ ਕੀਤੀ ਗਈ ਹੋਵੇ। ਜੇ ਤੁਹਾਨੂੰ ਆਫਿਸ ਵਿਚ ਇਸ ਤਰ੍ਹਾਂ ਦੇ ਪਹਿਰਾਵੇ ਦੀ ਇਜਾਜ਼ਤ ਹੈ ਤਾਂ ਤੁਸੀਂ ਕਲਮਕਾਰੀ ਸਕਰਟ ਪਹਿਨ ਸਕਦੇ ਹੋ। ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੀ ਸਕਰਟ ਐਂਕਲ ਲੰਬਾਈ ਦੀ ਹੋਵੇ ਅਤੇ ਇਸ ਨੂੰ ਕੰਟ੍ਰਾਸਟ ਵਿਚ ਟਿਊਨਿਕ ਜਾਂ ਸ਼ਰਟ ਨਾਲ ਪਹਿਨੋ, ਜੋ ਤੁਹਾਡੀ ਪ੍ਰੋਫੈਸ਼ਨਲ ਲੁਕ ਵਿਚ ਵਾਧਾ ਕਰੇਗੀ।
* ਤੁਸੀਂ ਭਾਵੇਂ ਕਿਸੇ ਵੀ ਆਫਿਸ ਵਿਚ ਕਿਉਂ ਨਾ ਕੰਮ ਕਰਦੇ ਹੋਵੇ, ਜੀਨਸ ਪਹਿਨਣ 'ਤੇ ਕਿਤੇ ਵੀ ਰੋਕ ਨਹੀਂ ਹੈ। ਇਸ ਲਈ ਇਸ ਗੱਲ ਦਾ ਧਿਆਨ ਰੱਖੋ ਕਿ ਆਫਿਸ ਵਿਚ ਟਾਈਟ ਟੀ-ਸ਼ਰਟ ਦੀ ਥਾਂ ਕੁੜਤੀ ਜਾਂ ਸ਼ਰਟ ਨਾਲ ਡ੍ਰੈੱਸ ਕੈਰੀ ਕਰੋ, ਜੋ ਤੁਹਾਨੂੰ ਪ੍ਰੋਫੈਸ਼ਨਲ ਇਮੇਜ ਪ੍ਰਦਾਨ ਕਰੇਗੀ।
* ਫੈਸ਼ਨ ਕਿੰਨਾ ਹੀ ਕਿਉਂ ਨਾ ਬਦਲੇ, ਪਰ ਭਾਰਤੀ ਸਾੜ੍ਹੀ ਹਮੇਸ਼ਾ ਟ੍ਰੈਂਡ ਵਿਚ ਰਹਿੰਦੀ ਹੈ। ਜੇ ਤੁਸੀਂ ਇਸਨੂੰ ਇਕ ਚੰਗੇ ਬਲਾਊਜ਼ ਨਾਲ ਢੰਗ ਨਾਲ ਪਹਿਨੋ ਤਾਂ ਇਹ ਤੁਹਾਨੂੰ ਬੇਮਿਸਾਲ ਲੁਕ ਦਿੰਦੀ ਹੈ। ਤੁਹਾਡੀ ਡ੍ਰੈੱਸ ਤੁਹਾਡਾ ਕੰਮ ਪ੍ਰਤੀ ਵਰਤਾਓ ਦਿਖਾਉਂਦੀ ਹੈ, ਇਸ ਲਈ ਇਹ ਧਿਆਨ ਰੱਖੋ ਕਿ ਸਾੜੀ ਦੇ ਨਾਲ ਦਾ ਬਲਾਊਜ਼ ਕਿਸ ਤਰ੍ਹਾਂ ਦਾ ਹੈ। ਉਹ ਬਹੁਤ ਫੈਂਸੀ, ਫੈਸ਼ਨੇਬਲ ਜਾਂ ਡੀਪ ਨੈੱਕ ਲਾਈਨ ਵਾਲਾ ਨਹੀਂ ਹੋਣਾ ਚਾਹੀਦਾ। ਤੁਸੀਂ ਆਫਿਸ ਸਿੰਪਲ ਪ੍ਰਿੰਟ ਵਾਲੀ ਸਿਲਕ, ਜਾਰਜੈੱਟ ਜਾਂ ਮਾਹੇਸ਼ਵਰੀ ਕਾਟਨ ਵਾਲੀ ਸਾੜ੍ਹੀ ਪਹਿਨ ਸਕਦੇ ਹੋ।
ਪਹਿਰਾਵਾ ਜੋ ਦਿਖਾਵੇ ਸਲਿੱਮ
NEXT STORY