ਜੇ ਤੁਸੀਂ ਅਜਿਹਾ ਸੋਚਦੇ ਹੋ ਕਿ ਪ੍ਰਭਾਵਸ਼ਾਲੀ ਫਿੱਗਰ ਵਾਲੀਆਂ ਔਰਤਾਂ ਹੀ ਟ੍ਰੈਂਡੀ ਅਤੇ ਸਟਾਈਲਿਸ਼ ਨਜ਼ਰ ਆ ਸਕਦੀਆਂ ਹਨ ਤਾਂ ਤੁਸੀਂ ਪੂਰੀ ਤਰ੍ਹਾਂ ਗਲਤ ਸੋਚ ਰਹੇ ਹੋ। ਅਸਲ ਵਿਚ ਦੇਖਿਆ ਜਾਵੇ ਤਾਂ ਰੂਟੀਨ ਵਿਚ ਪਹਿਨੇ ਜਾਣ ਵਾਲੇ ਕੱਪੜਿਆਂ ਅਤੇ ਅਸੈੱਸਰੀਜ਼ ਦਾ ਪਰਸਨੈਲਿਟੀ 'ਤੇ ਬਹੁਤ ਅਸਰ ਪੈਂਦਾ ਹੈ ਸੋ ਥੋੜ੍ਹੀ ਜਿਹੀ ਸਮਰੱਥਾ ਦਿਖਾ ਕੇ ਅਤੇ ਸਹੀ ਢੰਗ ਨਾਲ ਕੱਪੜੇ ਪਾ ਕੇ ਤੁਸੀਂ ਵੀ ਸਲਿੱਮ ਨਜ਼ਰ ਆ ਸਕਦੇ ਹੋ।
* ਬਹੁਤ ਜ਼ਿਆਦਾ ਟਾਈਟ ਜਾਂ ਕੱਸੇ ਹੋਏ ਕੱਪੜੇ ਪਹਿਨਣ ਨਾਲ ਤੁਸੀਂ ਸਲਿੱਮ ਨਜ਼ਰ ਆਓਗੇ। ਅਜਿਹਾ ਸੋਚਣਾ ਗਲਤ ਹੈ, ਕਿਉਂਕਿ ਇਸ ਤਰ੍ਹਾਂ ਦੇ ਪਹਿਰਾਵੇ ਤੁਹਾਡੇ ਸਰੀਰ ਦੇ ਮੋਟਾਪੇ ਨੂੰ ਉਭਾਰ ਕੇ ਦਿਖਾਉਂਦੇ ਹਨ, ਜਿਸ ਦਾ ਵਿਅਕਤੀਤਵ 'ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਇਹੀ ਨਹੀਂ ਇਸ ਤਰ੍ਹਾਂ ਦੇ ਕੱਪੜਿਆਂ ਕਾਰਨ ਤੁਹਾਨੂੰ ਵੀ ਪ੍ਰੇਸ਼ਾਨੀ ਹੁੰਦੀ ਹੈ। ਅਖੀਰ : ਅਜਿਹੇ ਕੱਪੜੇ ਪਹਿਨੋ ਜੋ ਤੁਹਾਨੂੰ ਚੰਗੀ ਤਰ੍ਹਾਂ ਫਿੱਟ ਆਉਂਦੇ ਹੋਣ।
* ਲੰਮੀ ਡ੍ਰੈੱਸ ਪਹਿਨੋ ਜਿਸ ਵਿਚ ਖੜ੍ਹੀਆਂ ਲੰਬੀਆਂ ਪੱਟੀਆਂ ਹੋਣ।
* ਪਲੀਟੇਡ ਸਕਰਟ ਦੀ ਥਾਂ ਏ-ਲਾਈਨ ਸਕਰਟ ਪਹਿਨੋ।
* ਸਰੀਰ ਦੇ ਉਭਾਰਾਂ ਨੂੰ ਲੁਕਾਉਣ ਲਈ ਲੂਜ਼ ਫਿਟਿੰਗ ਵਾਲੀ ਜੀਨਸ ਪਹਿਨੋ ਅਤੇ ਇਸ ਨਾਲ ਲੰਮਾ ਟੌਪ ਪਹਿਨੋ।
* ਬਾਹਾਂ 'ਤੇ ਧਿਆਨ ਕੇਂਦਰਿਤ ਨਾ ਹੋਵੇ, ਇਸ ਲਈ ਵਿਸ਼ੇਸ਼ ਤੌਰ 'ਤੇ ਗਰਮੀਆਂ ਵਿਚ ਟੈਂਕ ਟਾਪ ਨਾ ਪਹਿਨੋ।
* ਜੇ ਤੁਹਾਡੇ ਮੋਢੇ ਸੁਡੌਲ ਹਨ ਤਾਂ ਬੋਟ ਨੈੱਕ ਵਾਲਾ ਟੌਪ ਪਹਿਨ ਸਕਦੇ ਹੋ।
* ਆਪਣੇ ਮੋਟਾਪੇ ਨੂੰ ਲੁਕਾਉਣ ਲਈ ਗੂੜ੍ਹੇ ਅਤੇ ਇਕ ਰੰਗ ਦੇ ਕੱਪੜੇ ਪਹਿਨੋ। ਨੇਵੀ ਬਲਿਊ ਜਾਂ ਕਾਲੇ ਰੰਗ ਦੇ ਕੱਪੜੇ ਮੋਟਾਪੇ ਨੂੰ ਲੁਕਾਉਣ ਵਿਚ ਸਹਾਇਕ ਸਿੱਧ ਹੁੰਦੇ ਹਨ।
* ਗੂੜ੍ਹੇ ਰੰਗ ਦੇ ਕੱਪੜਿਆਂ ਦੇ ਨਾਲ ਰੰਗ-ਬਿਰੰਗੀਆਂ ਜੁੱਤੀਆਂ, ਨੈਕਲੇਸ ਅਤੇ ਬ੍ਰੈਸਲੇਟ ਪਹਿਨੋ।
* ਚੰਗੇ ਪੋਸਚਰ ਨਾਲ ਵੀ ਤੁਸੀਂ ਪਤਲੇ ਨਜ਼ਰ ਆ ਸਕਦੇ ਹੋ। ਹਮੇਸ਼ਾ ਸਿੱਧੇ ਖੜ੍ਹੇ ਹੋਵੋ। ਤੁਹਾਡੇ ਮੋਢੇ ਪਿੱਛੇ ਨੂੰ ਖਿੱਚੇ ਹੋਏ ਅਤੇ ਸਿਰ ਉੱਚਾ ਹੋਣਾ ਚਾਹੀਦਾ ਹੈ।
* ਉੱਚੀ ਹੀਲਸ ਪਹਿਨੋ, ਇਸ ਨਾਲ ਵੀ ਤੁਸੀਂ ਪਤਲੇ ਨਜ਼ਰ ਆਓਗੇ, ਅਖੀਰ: ਜੀਨਸ ਜਾਂ ਸਾੜ੍ਹੀ ਨਾਲ ਹਮੇਸ਼ਾ ਹੀਲਸ ਹੀ ਪ੍ਰੈਫਰ ਕਰੋ।
ਲੈਸ ਨਾਲ ਬਣਾਓ ਸਾਦੇ ਜਿਹੇ ਕੱਪੜੇ ਨੂੰ ਸ਼ਾਨਦਾਰ ਲਿਬਾਸ
NEXT STORY