ਇੰਦੌਰ— ਦੇਸ਼ ਵਿਚ ਲਗਾਤਾਰ ਵੱਧ ਰਹੀ ਗੁੰਡਾਗਰਦੀ ਨੂੰ ਖਤਮ ਕਰਨ ਦਾ ਇਕ ਹੀ ਰਸਤਾ ਹੈ, ਉਹ ਹੈ ਸਰਗਰਮ ਪੁਲਸ, ਜੋ ਆਪਣੀ ਜ਼ਿੰਮੇਵਾਰੀ ਸਮਝੇ ਅਤੇ ਗੁੰਡਾਗਰਦੀ ਕਰਨ ਵਾਲਿਆਂ 'ਤੇ ਨੱਥ ਪਾਏ। ਇੰਦੌਰ ਦੀ ਪੁਲਸ ਨੇ ਤਾਂ ਆਪਣੀ ਜ਼ਿੰਮੇਵਾਰੀ ਸਮਝ ਲਈ ਅਤੇ ਵੀਰਵਾਰ ਰਾਤ ਨੂੰ ਗੁੰੰਡਿਆਂ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ।
ਡੀ. ਆਈ. ਸੀ. ਰਾਕੇਸ਼ ਗੁਪਤਾ ਰਾਤ ਨੂੰ ਸੜਕਾਂ 'ਤੇ ਨਿਕਲੇ ਅਤੇ ਕਈ ਇਲਾਕਿਆਂ ਦੀ ਮਾਨੀਟਰਿੰਗ ਕੀਤੀ। ਸ਼ੁੱਕਰਵਾਰ ਰਾਤ ਨੂੰ ਵੀ ਪੁਲਸ ਨੇ ਗਸ਼ਤ ਕੀਤੀ ਅਤੇ ਗੁੰਡਿਆਂ-ਬਦਮਾਸ਼ਾਂ ਨੂੰ ਉਨ੍ਹਾਂ ਦੇ ਘਰੋਂ ਕੱਢ-ਕੱਢ ਕੇ ਚੌਰਾਹਿਆਂ 'ਤੇ ਲਿਜਾ ਕੇ ਕੁੱਟਿਆ। ਮਹਿਜ਼ 24 ਘੰਟਿਆਂ 'ਚ ਪੁਲਸ ਨੇ 340 ਗੁੰਡਿਆਂ ਦੀ ਤੌਣੀ ਲਗਾਈ ਅਤੇ 75 ਨੂੰ ਜੇਲ੍ਹ ਦੀਆਂ ਸੀਖਾਂ ਦੇ ਪਿੱਛੇ ਡੱਕਿਆ। ਸੜਕਾਂ 'ਤੇ ਲੋਕ ਖੜ੍ਹੇ ਹੋ-ਹੋ ਕੇ ਗੁੰਡਿਆਂ-ਬਦਮਾਸ਼ਾਂ ਦਾ ਬੁਰਾ ਹਾਲ ਹੁੰਦਾ ਦੇਖ ਰਹੇ ਸਨ। ਲੋਕ ਖੁਸ਼ ਹੋ ਰਹੇ ਸਨ।
ਗੈਂਗਰੇਪ ਤੋਂ ਬਾਅਦ ਵਿਦਿਆਰਥਣ ਦਾ ਕੀਤਾ ਕਤਲ, ਕੁਹਾੜੀ ਨਾਲ ਕੀਤੇ ਗਏ 15 ਵਾਰ
NEXT STORY