ਬਜਰੰਗਗੜ੍ਹ- ਬਜਰੰਗਗੜ੍ਹ ਸਥਿਤ ਹਨੂੰਮਾਨ ਮੰਦਰ 'ਚ ਉਨ੍ਹਾਂ ਦਾ ਸਵਰੂਪ ਰਾਮੂ (ਵਾਨਰ) ਸਾਲਾਂ ਤੋਂ ਮੰਦਰ ਦੀ ਪਹਿਰੇਦਾਰੀ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਕੋਈ ਆਮ ਬਾਂਦਰ ਨਹੀਂ ਹੈ। ਰਾਮੂ ਪੂਰਾ ਦਿਨ ਬਜਰੰਗਗੜ੍ਹ ਦੀ ਪਹਿਰੇਦਾਰੀ ਕਰਨ ਦੇ ਨਾਲ-ਨਾਲ ਤਿਲਕ ਲਗਵਾਉਣਾ, ਮੰਦਰ ਦੀ ਘੰਟੀ ਵਜਾਉਣਾ, ਗਿਲਾਸ ਚੁੱਕ ਕੇ ਪਾਣੀ ਪੀਣਾ, ਬਾਲਾਜੀ ਦੇ ਭਜਨ 'ਤੇ ਡਾਂਸ ਵਰਗੀਆਂ ਕਈ ਅਦਭੁੱਤ ਕੰਮ ਕਰਦਾ ਹੈ।
ਰਾਮੂ ਪੂਰਾ ਸਮਾਂ ਮੰਦਰ 'ਚ ਹੀ ਰਹਿੰਦਾ ਹੈ, ਉੱਥੇ ਹੀ ਖਾਂਦਾ-ਪੀਂਦਾ ਹੈ, ਸੌਂਦਾ ਹੈ ਅਤੇ ਮੰਦਰ ਕੰਪਲੈਕਸ 'ਚ ਵਿਚਰਨ ਕਰਦਾ ਰਹਿੰਦਾ ਹੈ। ਰਾਮੂ ਤਿਲਕ ਲਗਵਾਉਂਦਾ ਹੈ, ਆਪਣੇ ਪੈਰ ਧੌਣ ਦਿੰਦਾ ਹੈ, ਆਸ਼ੀਰਵਾਦ ਦਿੰਦਾ ਹੈ ਅਤੇ ਆਰਤੀ ਦੌਰਾਨ ਕਈ ਵਾਰ ਅਚਾਨਕ ਨਾਲ ਮੰਦਰ ਦੀ ਘੰਟੀ ਵਜਾ ਆਉਂਦਾ ਹੈ। ਰਾਮੂ ਜਦੋਂ ਆਸ਼ੀਰਵਾਦ ਦੇਣ ਲਈ ਹੱਥ ਚੁੱਕਦਾ ਹੈ ਤਾਂ ਅਜਿਹਾ ਲੱਗਦਾ ਹੈ ਕਿ ਜਿਵੇਂ ਖੁਦ ਹਨੂੰਮਾਨ ਜੀ ਆਪਣੇ ਭਗਤ ਨੂੰ ਆਸ਼ੀਰਵਾਦ ਪ੍ਰਦਾਨ ਕਰ ਰਹੇ ਹੋਣ।
ਘਰੋਂ ਕੱਢ ਕੇ ਚੌਰਾਹਿਆਂ 'ਤੇ ਕੁੱਟੇ ਗੁੰਡੇ, ਮਾਰ-ਮਾਰ ਟੁੱਟ ਗਏ ਪੁਲਸ ਦੇ ਡੰਡੇ (ਦੇਖੋ ਤਸਵੀਰਾਂ)
NEXT STORY