ਨਵੀਂ ਦਿੱਲੀ- ਰਾਜਧਾਨੀ ਦਿੱਲੀ 'ਚ ਇਕ ਔਰਤ ਨੇ ਯਮੁਨਾ 'ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਲੋਹੇ ਦੇ ਪੁੱਲ ਤੋਂ ਔਰਤ ਨੇ ਯਮੁਨਾ 'ਚ ਛਾਲ ਮਾਰ ਦਿੱਤੀ। ਰਾਤ 1.28 ਵਜੇ ਘਟਨਾ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਮੌਕੇ 'ਤੇ ਪੁੱਜ ਗਈ। ਔਰਤ ਦੀ ਤਲਾਸ਼ ਲਈ ਗੋਤਾਖੋਰਾਂ ਅਤੇ ਕਿਸ਼ਤੀ ਦੀ ਵੀ ਮਦਦ ਲਈ ਗਈ ਪਰ ਕਈ ਘੰਟਿਆਂ ਤੱਕ ਚੱਲੇ ਸਰਚ ਆਪਰੇਸ਼ਨ ਤੋਂ ਬਾਅਦ ਵੀ ਉਸ ਦਾ ਪਤਾ ਨਹੀਂ ਲੱਗਿਆ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਇਸ ਘਟਨਾ ਦੇ ਪਿੱਛੇ ਗੁਆਂਢ ਦੀ ਇਕ ਔਰਤ ਜ਼ਿੰਮੇਵਾਰ ਹੈ।
ਪੁਲਸ ਅਨੁਸਾਰ ਯਮੁਨਾ 'ਚ ਛਾਲ ਮਾਰਨ ਵਾਲੀ ਔਰਤ ਦਾ ਨਾਂ ਸ਼ਬਨਮ ਹੈ। ਇਕ ਆਟੋ ਡਰਾਈਵਰ ਨੇ ਉਸ ਨੂੰ ਪੁੱਲ ਤੋਂ ਛਾਲ ਮਾਰਦੇ ਦੇਖਿਆ ਅਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਉਸ ਨੇ ਦੱਸਿਆ ਕਿ ਔਰਤ ਕਾਫੀ ਪਰੇਸ਼ਾਨ ਲੱਗ ਰਹੀ ਸੀ। ਜਾਣਕਾਰੀ ਮਿਲਣ 'ਤੇ ਸ਼ਬਨਮ ਦੇ ਪਰਿਵਾਰ ਵਾਲੇ ਵੀ ਪੁੱਲ 'ਤੇ ਪੁੱਜ ਗਏ। ਸ਼ਬਨਮ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਗੁਆਂਢ ਦੀ ਇਕ ਔਰਤ ਉਸ ਨੂੰ ਅਕਸਰ ਮੇਹਣੇ ਮਾਰਦੀ ਰਹਿੰਦੀ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਇਹ ਕਦਮ ਚੁੱਕਿਆ ਹੈ। ਕਈ ਘੰਟਿਆਂ ਤੱਕ ਲੱਭਣ ਤੋਂ ਬਾਅਦ ਵੀ ਉਸ ਦਾ ਸਰੀਰ ਨਦੀ 'ਚ ਨਹੀਂ ਮਿਲਿਆ। ਪਾਣੀ 'ਚ ਡੁੱਬਣ ਨਾਲ ਉਸ ਦੀ ਮੌਤ ਦਾ ਵੀ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ।
...ਅਤੇ ਬਾਂਦਰ ਦੇ ਅੱਗੇ ਝੁਕ ਗਿਆ!, ਜਾਣੋ ਕੀ ਹੈ ਇਸ ਦੀ ਖਾਸੀਅਤ (ਦੇਖੋ ਤਸਵੀਰਾਂ)
NEXT STORY