ਸ਼੍ਰੀਨਗਰ- ਕਸ਼ਮੀਰ ਦੇ ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਨੇ ਅਮਰਨਾਥ ਯਾਤਰਾ ਨੂੰ ਲੈ ਕੇ ਇਕ ਵਿਵਾਦਪੂਰਨ ਬਿਆਨ ਦੇ ਦਿੱਤਾ ਹੈ। ਗਿਲਾਨੀ ਨੇ ਸ਼ੁੱਕਰਵਾਰ ਨੂੰ ਕਸ਼ਮੀਰ ਦੇ ਤ੍ਰਾਲ 'ਚ ਕਿਹਾ ਕਿ ਅਮਰਨਾਥ ਯਾਤਰਾ 30 ਦਿਨਾਂ ਤੋਂ ਜ਼ਿਆਦਾ ਨਹੀਂ ਚੱਲਣੀ ਚਾਹੀਦੀ ਹੈ।
ਗਿਲਾਨੀ ਤ੍ਰਾਲ 'ਚ ਇਕ ਰੈਲੀ ਨੂੰ ਸੰਬੋਧਨ ਕਰਨ ਆਏ ਸਨ ਅਤੇ ਉਨ੍ਹਾਂ ਨੇ ਇੱਥੇ ਮਾਰੇ ਗਏ ਖਾਲਿਦ ਮੁਜ਼ੱਫਰ ਵਾਨੀ ਦੇ ਪਰਿਵਾਰ ਨੂੰ ਮਿਲ ਕੇ ਆਪਣੀ ਹਮਦਰਦੀ ਵੀ ਜ਼ਾਹਰ ਕੀਤੀ। ਗਿਲਾਨੀ ਨੇ ਕਿਹਾ,''ਸਾਲਾਨਾ ਅਮਰਨਾਥ ਯਾਤਰਾ ਘੱਟ ਤੋਂ ਘੱਟ 15 ਦਿਨ ਅਤੇ ਜ਼ਿਆਦਾਤਰ ਇਕ ਮਹੀਨੇ ਤੋਂ ਵਧ ਨਹੀਂ ਚੱਲਣੀ ਚਾਹੀਦੀ।'' ਉਨ੍ਹਾਂ ਨੇ ਕਿਹਾ ਕਿ ਕਸ਼ਮੀਰੀ ਪੰਡਤਾਂ ਲਈ ਵੱਖ ਕਾਲੋਨੀ ਨਹੀਂ ਬਣਨੀ ਚਾਹੀਦੀ। ਕਸ਼ਮੀਰੀ ਪੰਡਤਾਂ ਨੂੰ ਆਪਣੇ ਘਰ ਵਾਪਸ ਆਉਣਾ ਚਾਹੀਦਾ। ਗਿਲਾਨੀ ਦੀ ਰੈਲੀ 'ਚ ਇਕ ਵਾਰ ਫਿਰ ਪਾਕਿਸਤਾਨੀ ਝੰਡਾ ਲਹਿਰਾਉਂਦੇ ਹੋਏ ਦੇਖਿਆ ਗਿਆ।
ਗੁਆਂਢਣ ਤੋਂ ਪਰੇਸ਼ਾਨ ਔਰਤ ਨੇ ਯਮੁਨਾ 'ਚ ਮਾਰੀ ਛਾਲ
NEXT STORY