ਸੈਨ ਫ੍ਰਾਂਸਿਸਕੋ- ਕਿਸੇ ਗਾਂ ਦੇ ਪੈਰ 'ਚ ਬੱਝੀ ਇਕ ਵਿਸ਼ੇਸ਼ ਮਸ਼ੀਨ ਅਤੇ ਉਸ ਨਾਲ ਭੇਜੇ ਹੋਏ ਅੰਕੜਿਆਂ ਦੇ ਤੁਰੰਤ ਵਿਸ਼ਲੇਸ਼ਣ ਨਾਲ ਕਿਸਾਨ ਨੂੰ ਨਾ ਸਿਰਫ ਉਸ ਦੀ ਸਿਹਤ ਦੀ ਨਿਗਰਾਨੀ ਰੱਖਣ 'ਚ ਮਦਦ ਮਿਲਦੀ ਹੈ ਬਲਕਿ ਉਸ ਨਾਲ ਇਹ ਵੀ ਪਤਾ ਲਗਾਇਆ ਜਾ ਸਕਦਾ ਹੈ ਕਿ ਜਾਨਵਰ ਉਸ ਸਮੇਂ ਗਰਭਧਾਰਨ ਲਈ ਤਿਆਰ ਹੈ ਜਾਂ ਨਹੀਂ।
ਇਹ ਸਭ ਕੰਪਿਊਟਰ ਅਤੇ ਵਾਇਰਲੈੱਸ ਸੰਚਾਰ 'ਤੇ ਆਧਾਰਿਤ ਨਵੀਂ 'ਕਲਾਊਡ' ਤਕਨੀਕ ਰਾਹੀਂ ਸੰਭਵ ਹੋਇਆ ਹੈ । ਇਸ ਤਕਨੀਕ ਨਾਲ ਤਕਨੀਕੀ ਕੰਟਰੋਲ ਤਰੀਕਿਆਂ ਨਾਲ ਵੱਛਾ ਜਾਂ ਵੱਛੀ ਪੈਦਾ ਕਰਵਾਉਣਾ ਵੀ ਸੰਭਵ ਹੋ ਸਕਦਾ ਹੈ। ਤਕਨੀਕੀ ਸੰਮੇਲਨ ਬਿਲਡ-2015 ਦੇ ਦੂਜੇ ਦਿਨ ਮਾਈਕ੍ਰੋਸਾਫਟ ਦੇ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਜੋਜੇਫ ਸਿਰੋਸ ਨੇ ਖੇਤੀ ਅਤੇ ਡੇਅਰੀ ਖੇਤਰ 'ਚ ਫੂਜਿਤਸੂ ਵਲੋਂ 'ਕਲਾਊਡ' ਸੇਵਾ ਸੰਬੰਧੀ ਵਿਕਾਸ 'ਤੇ ਚਰਚਾ ਦੌਰਾਨ ਇਹ ਗੱਲ ਕਹੀ।
ਇਸ ਤਰ੍ਹਾਂ ਕਰਦਾ ਹੈ ਇਹ ਕੰਮ
ਉਨ੍ਹਾਂ ਨੇ ਕਿਹਾ ਕਿ ਸਰਵੇਖਣਾਂ ਤੋਂ ਪਤਾ ਲਗਾ ਹੈ ਕਿ ਗਾਂ ਦੇ ਪੈਰ 'ਚ ਬੱਝੀ ਬਿਨਾਂ ਤਾਰ (ਵਾਇਰਲੈੱਸ) ਪੈਡੋਮੀਟਰ ਮਸ਼ੀਨ ਕਲਾਊਡ ਕੰਪਿਊਟਿੰਗ ਦੇ ਰਾਹੀਂ ਅੰਕੜਿਆਂ ਨੂੰ ਮਾਈਕ੍ਰੋਸਾਫਟ ਏਜ਼ਰ ਦੀ ਕਲਾਊਡ ਸਹੂਲਤ 'ਤੇ ਭੇਜਦੀ ਹੈ, ਜਿਥੇ ਉਨ੍ਹਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਅਤੇ ਗਾਂ ਦੀ ਸਿਹਤ, ਉਸ 'ਚ ਉਤੇਜਨਾ ਦੀ ਹਾਲਤ ਆਦਿ ਦਾ ਪਤਾ ਲਗਾਇਆ ਜਾਂਦਾ ਹੈ ਅਤੇ ਉਥੋਂ ਗਾਂ ਦੇ ਮਾਲਕ ਨੂੰ ਇਸ ਲਾਭਦਾਇਕ ਪਸ਼ੂ ਬਾਰੇ ਜਾਣਕਾਰੀਆਂ ਫੋਨ 'ਤੇ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਉਹ ਉਨ੍ਹਾਂ ਨੂੰ ਲੈ ਕੇ ਜ਼ਰੂਰੀ ਸਾਵਧਾਨੀ ਵਰਤ ਸਕਣ।
ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਜਾਰੀ, ਜਾਣੋ ਅੱਜ ਦੇ ਭਾਅ
NEXT STORY