ਨਵੀਂ ਦਿੱਲੀ- ਸੰਸਾਰਕ ਪੱਧਰ 'ਤੇ ਪੀਲੀ ਧਾਤੂ ਦੀ ਗਿਰਾਵਟ ਅਤੇ ਚਾਂਦੀ 'ਚ ਤੇਜ਼ੀ ਦੇ ਕਾਰਨ ਬੀਤੇ ਹਫਤੇ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 130 ਰੁਪਏ ਹੇਠਾਂ ਆ ਕੇ 27030 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਜਦੋਂਕਿ ਚਾਂਦੀ 860 ਰੁਪਏ ਚਮਕ ਕੇ 37210 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਲੰਦਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸੋਨੇ ਦੇ ਲਈ ਪਿਛਲੇ ਹਫਤਾ ਕਾਫੀ ਉਤਰਾਅ ਚੜ੍ਹਾਅ ਭਰਿਆ ਰਿਹਾ। ਹਫਤੇ ਦੀ ਸ਼ੁਰੂਆਤ 'ਚ ਕਮਜ਼ੋਰ ਅਮਰੀਕੀ ਆਰਥਿਕ ਅੰਕੜਿਆਂ ਨਾਲ ਜਿੱਥੇ ਸੁਰੱਖਿਅਤ ਨਿਵੇਸ਼ ਮੰਨੇ ਜਾਣ ਵਾਲਾ ਸੋਨਾ 1215 ਡਾਲਰ ਪ੍ਰਤੀ ਔਂਸ 'ਤੇ ਪਹੰਚ ਗਿਆ। ਬਾਅਦ 'ਚ ਡਾਲਰ ਦੀ ਮਜ਼ਬੂਤੀ ਦੇ ਦਬਾਅ 'ਚ ਹਫਤੇ ਦੇ ਅੰਤ 'ਤੇ ਇਹ 1170.20 ਡਾਲਰ ਪ੍ਰਤੀ ਔਂਸ ਤੱਕ ਉਤਰ ਗਿਆ। ਹਫਤੇ ਦੇ ਦੌਰਾਨ 2.92 ਡਾਲਰ ਦੀ ਗਿਰਾਵਟ ਦੇ ਨਾਲ ਸੋਨਾ ਹਾਜ਼ਰ ਸ਼ੁੱਕਰਵਾਰ ਨੂੰ 1174.11 ਡਾਲਰ ਪ੍ਰਤੀ ਔਂਸ ਅਤੇ 0.50 ਡਾਲਰ ਪ੍ਰਤੀ ਔਂਸ ਟੁੱਟ ਕੇ ਅਮਰੀਕੀ ਸੋਨਾ ਵਾਅਦਾ 1174.50 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਲੰਦਨ ਅਤੇ ਨਿਊਯਾਰਕ 'ਚ 0.35 ਡਾਲਰ ਦੀ ਹਫਤੇਵਾਰੀ ਬੜ੍ਹਤ ਦੇ ਨਾਲ ਚਾਂਦੀ ਹਾਜ਼ਰ 16.06 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਇਸ ਮਹੀਨੇ ਲਾਂਚ ਹੋਣਗੀਆਂ ਇਹ ਸ਼ਾਨਦਾਰ ਕਾਰਾਂ
NEXT STORY