ਪੂਰੀ ਦੁਨੀਆ 'ਚ ਖੰਡ ਦੀ ਖਪਤ ਅਤੇ ਨਾਲ ਹੀ ਸਿਹਤ 'ਤੇ ਬੁਰਾ ਪ੍ਰਭਾਵ ਵੀ ਵਧਦਾ ਜਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੀ ਮੰਨੀਏ ਤਾਂ ਇਹ ਇਕ ਕੌਮਾਂਤਰੀ ਮਹਾਮਾਰੀ ਦਾ ਰੂਪ ਲੈ ਸਕਦੀ ਹੈ। ਆਓ ਜਾਣਦੇ ਹਾਂ ਕਿ ਮਿੱਠੀ ਖੰਡ ਤੁਹਾਨੂੰ ਕਿਵੇਂ ਬੀਮਾਰ ਬਣਾ ਰਹੀ ਹੈ।
ਮੋਟਾਪੇ ਦਾ ਖਤਰਾ : ਖੰਡ ਸਰੀਰ ਅੰਦਰ ਪਹੁੰਚ ਕੇ ਫੈਟ 'ਚ ਬਦਲ ਜਾਂਦੀ ਹੈ। ਸਟਾਰਚ ਦੇ ਮੁਕਾਬਲੇ ਖੰਡ ਦਾ ਰੂਪਾਂਤਰਣ ਦੋ ਤੋਂ ਪੰਜ ਗੁਣਾ ਤੇਜ਼ੀ ਨਾਲ ਹੁੰਦਾ ਹੈ। ਇਸ ਤਰ੍ਹਾਂ ਜਦੋਂ ਅਸੀਂ ਖੰਡ ਦਾ ਸੇਵਨ ਕਰਦੇ ਹਾਂ ਤਾਂ ਇਕ ਤਰ੍ਹਾਂ ਉਹ ਸਰੀਰ ਦੀਆਂ ਫੈਟ ਵਾਲੀਆਂ ਕੋਸ਼ਿਕਾਵਾਂ ਲਈ ਸਪਲਾਈ ਬਣ ਜਾਂਦੀ ਹੈ।
ਮੂਡ 'ਤੇ ਅਸਰ: ਘੱਟ ਮਾਤਰਾ ਵਿਚ ਲਈ ਜਾਵੇ ਤਾਂ ਖੰਡ ਸਰੀਰ ਵਿਚ ਸੇਰੋਟੋਨਿਨ ਹਾਰਮੋਨ ਦੇ ਰਿਸਾਅ ਨੂੰ ਪ੍ਰਭਾਵਿਤ ਕਰਦੀ ਹੈ। ਸੇਰੋਟੋਨਿਨ ਮੂਡ ਚੰਗਾ ਬਣਾਉਣ ਵਿਚ ਭੂਮਿਕਾ ਨਿਭਾਉਂਦਾ ਹੈ ਪਰ ਜ਼ਿਆਦਾ ਖੰਡ ਲਈ ਜਾਵੇ ਤਾਂ ਇਸ ਨਾਲ ਡਿਪ੍ਰੈਸ਼ਨ ਵੀ ਹੋ ਸਕਦਾ ਹੈ।
ਝੁਰੜੀਆਂ ਨੂੰ ਛੇਤੀ ਸੱਦਾ : ਖੰਡ ਸਾਡੀ ਚਮੜੀ 'ਤੇ ਵੀ ਬੁਰਾ ਪ੍ਰਭਾਵ ਪਾਉਂਦੀ ਹੈ। ਗਲਾਈਸੇਸ਼ਨ ਦੀ ਪ੍ਰਕਿਰਿਆ 'ਚ ਖੰਡ ਦੇ ਅਣੂ ਚਮੜੀ ਦੇ ਕੋਲੇਜਰ ਫਾਈਬਰ ਨਾਲ ਪ੍ਰਤੀਕਿਰਿਆ ਕਰਕੇ ਉਸ ਦੇ ਕੁਦਰਤੀ ਲਚਕੀਲੇਪਨ ਨੂੰ ਨਸ਼ਟ ਕਰਦੇ ਹਨ। ਖੰਡ ਦੀ ਵਧੇਰੇ ਮਾਤਰਾ ਨਾਲ ਮਾਈਕ੍ਰੋਸਰਕੂਲੇਸ਼ਨ ਪ੍ਰਭਾਵਿਤ ਹੁੰਦਾ ਹੈ ਅਤੇ ਚਮੜੀ ਦੀਆਂ ਨਵੀਆਂ ਕੋਸ਼ਿਕਾਵਾਂ ਬਣਨ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ, ਜਿਸ ਨਾਲ ਝੁਰੜੀਆਂ ਪੈਦਾ ਹੋ ਜਾਂਦੀਆਂ ਹਨ।
ਪੇਟ ਅਤੇ ਅੰਤੜੀਆਂ 'ਤੇ ਬੋਝ : ਅੰਤੜੀਆਂ ਵਿਚ ਪਾਏ ਜਾਣ ਵਾਲੇ ਮਾਈਕ੍ਰੋਫਲੋਰਾ ਖਾਣੇ ਨੂੰ ਪਚਾਉਣ ਅਤੇ ਪੂਰੇ ਪਾਚਨ ਤੰਤਰ ਨੂੰ ਹਾਨੀਕਾਰਕ ਬੈਕਟੀਰੀਆ ਤੋਂ ਬਚਾਉਣ 'ਚ ਕੰਮ ਕਰਦੇ ਹਨ। ਚੀਨੀ ਦਾ ਵਧੇਰੇ ਸੇਵਨ ਮਾਈਕਰੋਫਲੋਰਾ ਦੀ ਕਿਰਿਆ 'ਤੇ ਬੁਰਾ ਪ੍ਰਭਾਵ ਪਾਉਂਦਾ ਹੈ। ਇਸ ਨਾਲ ਕਬਜ਼, ਡਾਇਰੀਆ ਜਾਂ ਗੈਸ ਦੀ ਸਮੱਸਿਆ ਹੋ ਜਾਂਦੀ ਹੈ।
ਗੁੱਸਾ ਜਗਾਉਣ ਵਾਲਾ : ਲੋੜ ਤੋਂ ਵਧੇਰੇ ਮਿੱਠਾ ਖਾਣ ਵਾਲੇ ਜ਼ਿਆਦਾ ਗੁੱਸੇ ਵਾਲੇ ਮੰਨੇ ਜਾਂਦੇ ਹਨ। ਏ. ਡੀ. ਐੱਚ. ਡੀ. ਤੋਂ ਪ੍ਰਭਾਵਿਤ ਬੱਚਿਆਂ 'ਚ ਵੀ ਖੰਡ ਦਾ ਸਿੱਧਾ ਪ੍ਰਭਾਵ ਨਜ਼ਰ ਆਉਂਦਾ ਹੈ। ਇਸ ਨਾਲ ਉਹ ਧਿਆਨ ਨਹੀਂ ਲਗਾ ਸਕਦੇ ਅਤੇ ਓਵਰ ਐਕਟਿਵ ਹੋ ਜਾਂਦੇ ਹਨ, ਇਸ ਲਈ ਸਕੂਲ ਜਾਣ ਸਮੇਂ ਬੱਚਿਆਂ ਨੂੰ ਘੱਟ ਖੰਡ ਵਾਲੀ ਖੁਰਾਕ ਦੇਣਾ ਚੰਗਾ ਉਪਾਅ ਹੈ।
ਰੋਗ ਪ੍ਰਤੀਰੋਧਕ ਸਮਰੱਥਾ ਵਿਚ ਕਮੀ : ਖੰਡ ਦਾ ਵਧੇਰੇ ਸੇਵਨ ਬੀਮਾਰੀਆਂ ਨਾਲ ਲੜਨ ਦੀ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵੀ ਘਟਾਉਂਦਾ ਹੈ। ਤਜਰਬਿਆਂ 'ਚ ਪਾਇਆ ਗਿਆ ਹੈ ਕਿ ਖੰਡ ਦੇ ਸੇਵਨ ਤੋਂ ਤੁਰੰਤ ਬਾਅਦ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ 40 ਫੀਸਦੀ ਤੱਕ ਘੱਟ ਹੋ ਜਾਂਦੀ ਹੈ। ਇਹ ਸਰੀਰ ਵਿਚ ਜਮ੍ਹਾ ਵਿਟਾਮਿਨ-ਸੀ ਦੇ ਭੰਡਾਰ ਨੂੰ ਵੀ ਨਿਚੋੜ ਲੈਂਦੀ ਹੈ, ਜੋ ਅਸਲ ਵਿਚ ਖੂਨ ਦੀਆਂ ਸਫੇਦ ਕੋਸ਼ਿਕਾਵਾਂ ਲਈ ਬਹੁਤ ਜ਼ਰੂਰੀ ਹੈ।
ਜੇ ਪਰਿਵਾਰਕ ਪਿਛੋਕੜ 'ਚ ਹੈ ਮੋਟਾਪਾ ਤਾਂ ਜਿਮ ਦਾ ਨਹੀਂ ਫਾਇਦਾ
NEXT STORY