ਮੋਟਾਪੇ ਨੂੰ ਲੈ ਕੇ ਸਮੇਂ-ਸਮੇਂ 'ਤੋ ਖੋਜਾਂ ਹੁੰਦੀਆਂ ਰਹਿੰਦੀਆਂ ਹਨ। ਤਾਜ਼ਾ ਖੋਜ ਅਨੁਸਾਰ ਜੇਕਰ ਤੁਹਾਡੇ ਪਰਿਵਾਰਕ ਇਤਿਹਾਸ 'ਚ ਮੋਟਾਪੇ ਦੇ ਜੀਂਸ ਹਨ ਤਾਂ ਐਕਸਰਸਾਈਜ਼ ਤੁਹਾਡੇ ਲਈ ਬੇਕਾਰ ਸਿੱਧ ਹੋ ਸਕਦੀ ਹੈ। ਇਸੇ ਖੋਜ 'ਚ ਕੁਝ ਅਜਿਹੀਆਂ ਔਰਤਾਂ 'ਤੇ ਸਟੱਡੀ ਕੀਤੀ ਗਈ, ਜਿਨ੍ਹਾਂ ਨੇ 1 ਸਾਲ ਤੱਕ ਹਰ ਹਫਤੇ ਘੱਟੋ-ਘੱਟ ਤਿੰਨ ਵਾਰ ਜਿਮ ਕੀਤਾ ਹੋਵੇ, ਇੰਨੀ ਐਕਸਰਸਾਈਜ਼ ਤੋਂ ਬਾਅਦ ਵੀ ਜਿਨ੍ਹਾਂ ਔਰਤਾਂ ਦੇ ਪਰਿਵਾਰ 'ਚ ਮੋਟਾਪੇ ਦੇ ਜੀਂਸ ਸਨ, ਉਨ੍ਹਾਂ ਦਾ ਭਾਰ ਵਧਿਆ ਦੇਖਿਆ ਗਿਆ।
ਦੂਜੇ ਪਾਸੇ ਜਿਨ੍ਹਾਂ ਦੇ ਪਰਿਵਾਰ 'ਚ ਮੋਟਾਪੇ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਘੱਟ ਸੀ, ਉਨ੍ਹਾਂ ਨੇ 1 ਸਾਲ 'ਚ ਕਾਫੀ ਭਾਰ ਘਟਾਇਆ। ਏਰੀਜ਼ੋਨਾ ਯੂਨੀਵਰਸਿਟੀ ਦੇ ਖੋਜਕਾਰਾਂ ਨੇ 30-65 ਸਾਲ ਦੀ ਉਮਰ ਦੀਆਂ 84 ਔਰਤਾਂ ਦੇ ਡੀ.ਐੱਨ.ਏ. ਸੈਂਪਲ ਇਕੱਠੇ ਕੀਤੇ। ਉਨ੍ਹਾਂ ਨਾਲ ਡੀ.ਐੱਨ.ਏ. ਨੂੰ ਮੋਟਾਪਾ ਵਧਾਉਣ ਵਾਲੇ 21 ਜੀਂਸ ਨਾਲ ਚੈੱਕ ਕੀਤਾ ਗਿਆ। ਫਿਰ ਉਨ੍ਹਾਂ ਔਰਤਾਂ ਨੂੰ ਵੇਟਲਿਫਟਿੰਗ ਦੇ ਨਾਲ-ਨਾਲ ਮਸ਼ੀਨਾਂ ਨਾਲ ਵੀ ਬਹੁਤ ਸਾਰੀਆਂ ਐਕਸਰਸਾਈਜ਼ ਕਰਵਾਈ ਗਈ। ਸਭ ਨੂੰ ਇਕੋ ਜਿਹਾ ਖਾਣਾ ਦਿੱਤਾ ਗਿਆ ਪਰ ਜਿਨ੍ਹਾਂ 'ਚ ਮੋਟਾਪੇ ਦੇ ਜੀਂਸ ਘੱਟ ਸਨ, ਉਨ੍ਹਾਂ 'ਚ ਔਸਤਨ 2.6 ਪਾਊਂਡ ਦਾ ਭਾਰ ਵਧਿਆ ਪਾਇਆ ਗਿਆ।
ਇਸ ਤੋਂ ਇਹ ਤਾਂ ਸਪੱਸ਼ਟ ਹੁੰਦਾ ਹੈ ਕਿ ਸਾਡਾ ਡੀ.ਐੱਨ.ਏ. ਐਕਸਰਸਾਈਜ਼ 'ਤੇ ਅਸਰ ਪਾਉਂਦਾ ਹੈ ਪਰ ਮੋਟਾਪੇ ਵਾਲੇ ਜੀਂਸ ਹੋਣ ਦਾ ਮਤਲਬ ਹੈ ਇਹ ਨਹੀਂ ਕਿ ਤੁਸੀਂ ਭਾਰ ਘਟਾ ਨਹੀਂ ਸਕਦੇ। ਐਕਸਰਸਾਈਜ਼ ਨਾਲ ਭਾਰ ਘਟਾਉਣਾ ਬਿਲਕੁਲ ਸੰਭਵ ਹੈ ਪਰ ਜੇਕਰ ਤੁਹਾਡੇ ਪਰਿਵਾਰ 'ਚ ਮੋਟਾਪੇ ਦੇ ਜੀਂਸ ਹਨ ਤਾਂ ਇਹ ਕੰਮ ਤੁਹਾਡੇ ਲਈ ਮੁਸ਼ਕਿਲ ਹੋ ਸਕਦਾ ਹੈ। ਬ੍ਰਿਟਿਸ਼ ਐਕਸਪਰਟਸ ਅਨੁਸਾਰ ਵੇਟ ਟ੍ਰੇਨਿੰਗ ਦੇ ਮੁਕਾਬਲੇ ਐਰੋਬਿਕ ਐਕਸਰਸਾਈਜ਼ (ਜਿਵੇਂ ਜੌਗਿੰਗ, ਸਾਈਕਲਿੰਗ ਅਤੇ ਸਵੀਮਿੰਗ) ਆਦਿ ਭਾਰ ਘਟਾਉਣ 'ਚ ਵਧੇਰੇ ਕਾਰਗਰ ਹਨ।
ਘੱਟ ਭਾਰ ਮਤਲਬ ਡਿਮੈਂਸ਼ੀਆ ਦਾ ਵਧੇਰੇ ਖਤਰਾ
NEXT STORY