ਨਵੀਂ ਦਿੱਲੀ- ਰਿਸਰਚ ਫਰਮ ਡਨ ਐਂਡ ਬ੍ਰਾਡਸਟ੍ਰੀਟ ਦਾ ਕਹਿਣਾ ਹੈ ਕਿ ਮੌਜੂਦਾ ਮਾਲੀ ਸਾਲ 2015-16 'ਚ ਥੋਕ ਮੁੱਲ ਸੂਚਕ ਅੰਕ ਅਧਾਰਤ ਮੁਦਰਾਸਫਿਤੀ ਔਸਤਨ 3.7 ਫੀਸਦੀ ਰਹੇਗੀ ਜੋ ਕਿ ਮਾਲੀ ਸਾਲ 2014-15 'ਚ ਦੋ ਫੀਸਦੀ ਰਹੀ ਸੀ। ਫਰਮ ਨੇ ਇਕ ਰਿਪੋਰਟ 'ਚ ਇਹ ਸਿੱਟਾ ਕੱਢਿਆ ਹੈ। ਇਸ ਦੇ ਮੁਤਾਬਕ ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਅਤੇ ਮੰਗ ਦੇ ਮੋਰਚੇ 'ਤੇ ਦਬਾਅ ਘੱਟ ਹੋਣ ਨਾਲ ਮੁਦਰਾਸਫਿਤੀ ਨੂੰ ਹੇਠਾਂ ਆਉਣ 'ਚ ਮਦਦ ਮਿਲ ਸਕਦੀ ਹੈ।
ਇਸ 'ਚ ਫਰਮ ਨੇ ਕਿਹਾ ਕਿ ਡੀ. ਐਂਡ ਬੀ. ਦਾ ਮੰਨਣਾ ਹੈ ਕਿ ਥੋਕ ਮੁੱਲ ਸੂਚਕ ਅੰਕ ਅਧਾਰਤ ਮੁਦਰਾਸਫਿਤੀ ਮਾਲੀ ਸਾਲ 2016 'ਚ ਵੱਧ ਕੇ 3.7 ਫੀਸਦੀ ਹੋ ਜਾਵੇਗੀ ਜੋ ਮਾਲੀ ਸਾਲ 2015 'ਚ 2.0 ਫੀਸਦੀ ਸੀ। ਹਾਲਾਂਕਿ ਪ੍ਰਸ਼ਾਸਤ ਕੀਮਤਾਂ 'ਚ ਸੁਧਾਰ, ਕਮਜ਼ੋਰ ਖੇਤੀ ਉਤਪਾਦ ਅਤੇ ਭੂ ਸਿਆਸੀ ਮੁੱਦਿਆਂ ਨਾਲ ਥੋਕ ਮਹਿੰਗਾਈ 'ਚ ਵਾਧੇ ਦਾ ਜੋਖਮ ਵੀ ਬਣਿਆ ਰਹੇਗਾ।
ਅਪ੍ਰੈਲ 'ਚ ਭਾਰਤ ਦੀ ਕੌਫੀ ਬਰਾਮਦ 7.22 ਫੀਸਦੀ ਵਧੀ
NEXT STORY