ਨਵੀਂ ਦਿੱਲੀ- ਲਗਾਤਾਰ ਮੰਗ ਦੇ ਕਾਰਨ ਅਪ੍ਰੈਲ ਮਹੀਨੇ 'ਚ ਭਾਰਤ ਦੀ ਕੌਫੀ ਬਰਾਮਦ 7.22 ਫੀਸਦੀ ਵੱਧ ਕੇ 31,060 ਟਨ ਰਹੀ। ਹਾਲਾਂਕਿ ਸੰਸਾਰਕ ਪੱਧਰ 'ਤੇ ਕੀਮਤਾਂ ਦੀ ਕਮਜ਼ੋਰ ਸਥਿਤੀ ਦੇ ਕਾਰਨ ਕੌਫੀ ਦੇ ਲਈ ਪ੍ਰਤੀ ਟਨ ਪ੍ਰਾਪਤ ਹੋਣ ਵਾਲਾ ਮੁੱਲ ਕਮਜ਼ੋਰ ਰਿਹਾ ਹੈ।
ਕੌਫੀ ਬੋਰਡ ਨੇ ਤਾਜ਼ਾ ਰਿਪੋਰਟ 'ਚ ਕਿਹਾ ਕਿ ਭਾਰਤ ਨੇ ਪਿਛਲੇ ਸਾਲ ਦੀ ਇਸੇ ਸਮਾਂ ਮਿਆਦ 'ਚ 28,966 ਟਨ ਕੌਫੀ ਦੀ ਬਰਾਮਦ ਕੀਤੀ ਹੈ। ਕੌਫੀ ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬਰਾਮਦ ਦਾ ਆਕਾਰ ਵਧਿਆ ਹੈ ਪਰ ਕਮਜ਼ੋਰ ਸੰਸਾਰਕ ਕੀਮਤਾਂ ਦੇ ਕਾਰਨ ਪ੍ਰਤੀ ਟਨ ਦੀ ਬਰਾਮਦ ਤੋਂ ਪ੍ਰਾਪਤ ਹੋਣ ਵਾਲਾ ਮੁੱਲ ਘੱਟ ਰਿਹਾ ਹੈ।
ਬੀਤੇ ਹਫਤੇ ਸੋਨੇ 'ਚ ਗਿਰਾਵਟ, ਚਾਂਦੀ 'ਚ ਰਹੀ ਤੇਜ਼ੀ
NEXT STORY