ਨਵੀਂ ਦਿੱਲੀ- ਸਰਕਾਰ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਖਤਮ ਮਾਲੀ ਸਾਲ 'ਚ ਸਬਜ਼ੀਆਂ ਪਿਆਜ਼, ਫੁੱਲ ਗੋਭੀ, ਬੰਦਗੋਭੀ, ਟਮਾਟਰ ਅਤੇ ਅਦਰਕ ਦੀਆਂ ਥੋਕ ਕੀਮਤਾਂ 'ਚ ਮਾਲੀ ਸਾਲ 2013-14 ਦੇ ਮੁਕਾਬਲੇ ਕਮੀ ਤਾਂ ਆਈ ਹੈ ਪਰ ਇਸ ਦੀ ਪ੍ਰਚੂਨ ਕੀਮਤਾਂ 'ਚ ਹੋਏ ਤੇਜ਼ ਵਾਧੇ ਨੇ ਔਸਤ ਪਰਿਵਾਰ ਦਾ ਬਜਟ ਬਿਗਾੜ ਦਿੱਤਾ ਹੈ।
ਵਣਜਕ ਅਤੇ ਉਦਯੋਗ ਸੰਗਠਨ ਐਸੋਚੈਮ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਪਲਾਈ ਲੜੀ 'ਚ ਸੁਧਾਰ ਨਹੀਂ ਹੋਣ ਅਤੇ ਮੰਡੀ 'ਚ ਕਾਰੋਬਾਰੀਆਂ ਅਤੇ ਵੈਂਡਰਾਂ ਦੇ ਕਈ ਪੱਧਰਾਂ ਦੀ ਹਾਜ਼ਰੀ ਨਾਲ ਇਸ ਦੌਰਾਨ ਥੋਕ ਮੁੱਲ ਸੂਚਕ ਅੰਕ (ਡਬਲਯੂ.ਪੀ.ਆਈ.) ਅਧਾਰਤ ਮਹਿੰਗਾਈ ਅਤੇ ਉਪਭੋਗਤਾ ਮੁੱਲ ਸੂਚਕ ਅੰਕ (ਸੀ.ਪੀ.ਆਈ.) ਅਧਾਰਤ ਪ੍ਰਚੂਨ ਮਹਿੰਗਾਈ ਦੇ ਵਿਚਾਲੇ ਦਾ ਫਰਕ ਕਾਫੀ ਤੇਜ਼ੀ ਨਾਲ ਵਧਿਆ ਹੈ।
ਰਿਪੋਰਟ ਦੇ ਮੁਤਾਬਕ ਸਾਲ 2014-15 'ਚ ਮੰਡੀਆਂ 'ਚ ਪਿਆਜ਼ ਦੀ ਥੋਕ ਕੀਮਤ 'ਚ ਇਸ ਤੋਂ ਪਿਛਲੇ ਮਾਲੀ ਸਾਲ ਦੇ ਮੁਕਾਬਲੇ 'ਚ 32 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਜਦੋਂਕਿ ਪ੍ਰਚੂਨ ਬਾਜ਼ਾਰ 'ਚ ਇਸ ਨੂੰ 28.9 ਫੀਸਦੀ ਦੀ ਉੱਚੀ ਕੀਮਤ 'ਤੇ ਵੇਚਿਆ ਗਿਆ। ਇਸੇ ਤਰ੍ਹਾਂ ਹੋਰ ਸਬਜ਼ੀਆਂ ਦੇ ਥੋਕ ਅਤੇ ਪ੍ਰਚੂਨ ਮੁੱਲ 'ਚ ਵੀ ਕਾਫੀ ਫਰਕ ਦੇਖਿਆ ਗਿਆ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸੇ ਸਮਾਂ ਮਿਆਦ 'ਚ ਅਦਰਕ ਦਾ ਥੋਕ ਮੁੱਲ 18 ਫੀਸਦੀ ਡਿਗਿਆ ਜਦੋਂਕਿ ਪ੍ਰਚੂਨ ਕੀਮਤ 'ਚ 16.4 ਫੀਸਦੀ ਦੀ ਤੇਜ਼ੀ ਰਹੀ। ਨਾਲ ਹੀ ਥੋਕ ਮੰਡੀਆਂ 'ਚ ਬਤਾਉਂ ਦੀ ਕੀਮਤ 'ਚ 18.9 ਫੀਸਦੀ ਦੀ ਕਮੀ ਆਈ ਜਦੋਂਕਿ ਪ੍ਰਚੂਨ ਬਾਜ਼ਾਰ 'ਚ ਇਹ 15.4 ਫੀਸਦੀ ਦੀ ਵਾਧੇ ਦੇ ਨਾਲ ਵਿਕਿਆ। ਟਮਾਟਰ ਦਾ ਥੋਕ ਮੁੱਲ 10.7 ਫੀਸਦੀ ਘਟਿਆ ਜਦੋਂਕਿ ਪ੍ਰਚੂਨ ਮੁੱਲ 10.5 ਫੀਸਦੀ ਵਧਿਆ। ਠੀਕ ਇਹੋ ਰੁਝਾਨ ਹੋਰ ਸਬਜ਼ੀਆਂ ਅਤੇ ਖਾਧ ਪਦਾਰਥਾਂ 'ਚ ਵੀ ਦੇਖਿਆ ਗਿਆ ਹੈ।
ਹੁਣ ਹੱਥਾਂ 'ਚ ਹੱਥ ਪਾ ਕੇ ਲਵੋ ਸੈਲਫੀ! (ਦੇਖੋ ਤਸਵੀਰਾਂ)
NEXT STORY