ਨਵੀਂ ਦਿੱਲੀ- ਮੌਜੂਦਾ ਦੌਰ 'ਚ ਜਿੰਨੀ ਤੇਜ਼ੀ ਨਾਲ ਸਮਾਰਟਫੋਨ ਦੀ ਮੰਗ ਵਧੀ ਹੈ, ਇਸ ਤੋਂ ਕਿਤੇ ਵੱਧ ਲੋਕਾਂ 'ਚ ਸੇਲਫੀ ਦਾ ਕ੍ਰੇਜ਼ ਵਧਿਆ ਹੈ। ਵਧੀਆ ਸੈਲਫੀ ਲਈ ਟੈਕਨਾਲੋਜੀ ਤੇ ਸੈਲਫੀ ਸਟੈਂਡ ਵਰਗੇ ਕਈ ਨਵੇਂ ਡਿਵਾਈਸ ਵੀ ਬਾਜ਼ਾਰ 'ਚ ਉਪਲੱਬਧ ਹਨ। ਇਸ ਲਈ ਜੇਕਰ ਤੁਸੀਂ ਕੁਝ ਨਵਾਂ ਤਲਾਸ਼ ਕਰ ਰਹੇ ਹੋ ਤਾਂ ਸੰਭਵ ਹੈ ਕਿ ਬਹੁਤ ਜਲਦੀ ਤੁਹਾਡੇ ਹੱਥਾਂ 'ਚ ਇਕ ਹੱਥ ਹੋਵੇਗਾ।
ਡਿਜ਼ਾਈਨਰ ਜਸਟਿਨ ਕ੍ਰੋਵੇ ਤੇ ਏਰਿਕ ਸਨੀ ਨੇ ਇਕ ਨਵੇਂ ਸੈਲਫੀ ਸਟੈਂਡ ਨੂੰ ਤਿਆਰ ਕੀਤਾ ਜੋ ਅਸਲ 'ਚ ਇਕ ਇਨਸਾਨ ਦੀ ਬਾਂਹ ਦੀ ਤਰ੍ਹਾਂ ਦਿਖਾਈ ਦਿੰਦਾ ਹੈ। ਇਹ ਸਟੈਂਡ ਇਸ ਮਾਇਨੇ 'ਚ ਸਹੂਲਤਜਨਕ ਹੋ ਸਕਦਾ ਹੈ ਕਿ ਇਨ੍ਹੀਂ ਦਿਨੀਂ ਬਾਜ਼ਾਰ 'ਚ ਉਪਲੱਬਧ ਆਮ ਸੈਲਫੀ ਸਟੈਂਡ ਨੂੰ ਸਟੇਡਿਅਮ, ਮਿਊਜ਼ਿਅਮ ਤੇ ਆਰਟ ਗੈਲਰੀ ਵਰਗੀਆਂ ਥਾਵਾਂ 'ਤੇ ਸੁਰੱਖਿਆ ਕਾਰਨਾਂ ਕਰਕੇ ਨਹੀਂ ਲੈ ਕੇ ਜਾਣ ਦਿੱਤਾ ਜਾਂਦਾ ਹੈ।
ਹਾਲਾਂਕਿ ਇਹ ਬਾਂਹ ਵਰਗਾ ਸੈਲਫੀ ਸਟੈਂਡ ਅਜੇ ਸਿਰਫ ਇਕ ਕਾਨਸੈਪਟ ਹੈ, ਯਾਨੀ ਇਸ ਨੂੰ ਬਾਜ਼ਾਰ 'ਚ ਵਿਕਰੀ ਲਈ ਨਹੀਂ ਉਤਾਰਿਆ ਗਿਆ ਹੈ ਪਰ ਬਹੁਤ ਜਲਦੀ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ। ਦਿਲਚਸਪ ਇਹ ਹੈ ਕਿ ਇਸ ਸੈਲਫੀ ਸਟੈਂਡ ਤੋਂ ਲਈ ਗਈ ਫੋਟੋ ਇਸ ਤਰ੍ਹਾਂ ਦਿਖਾਈ ਦਿੰਦੀ ਹੈ ਜਿਵੇਂ ਤੁਹਾਡੇ ਸਾਹਮਣਏ ਕੋਈ ਹੈ ਜਿਸ ਦੇ ਹੱਥਾਂ 'ਚ ਹੱਥ ਪਾ ਕੇ ਤੁਸੀਂ ਫੋਟੋ ਕਲਿਕ ਕਰਵਾ ਰਹੇ ਹੋ, ਯਾਨੀ ਸਿੰਹਲ ਲੋਕਾਂ ਲਈ ਵੀ ਇਹ ਇਕ ਟਰਿਕ ਦੀ ਤਰ੍ਹਾਂ ਕੰਮ ਕਰੇਗੀ।
ਨੇਪਾਲ 'ਚ ਮੁੜ ਵਸੇਬੇ 'ਚ ਐੱਨ.ਜੀ.ਓ. ਨੂੰ ਸ਼ਾਮਲ ਹੋਣਾ ਚਾਹੀਦਾ ਹੈ : ਜੇਟਲੀ
NEXT STORY