ਨਵੀਂ ਦਿੱਲੀ- ਵਾਹਨ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਟਾਟਾ ਮੋਟਰਸ ਦੇ ਯਾਤਰੀ ਵਾਹਨਾਂ ਦੀ ਵਿਕਰੀ ਅਪ੍ਰੈਲ 'ਚ 37 ਫੀਸਦੀ ਵੱਧ ਕੇ 10320 ਇਕਾਈ ਪਹੁੰਚ ਗਈ ਜਦਕਿ ਅਪ੍ਰੈਲ 2014 'ਚ ਉਸ ਨੇ 7441 ਵਾਹਨ ਵੇਚੇ ਸੀ। ਕੰਪਨੀ ਨੇ ਜਾਰੀ ਬਿਆਨ 'ਚ ਕਿਹਾ ਹੈ ਕਿ ਇਸ ਦੌਰਾਨ ਉਸ ਦੇ ਦੋ ਮਾਡਲ ਜੇਸਟ ਤੇ ਬੋਲਟ ਦੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਯਾਤਰੀ ਵਾਹਨਾਂ ਦੀ ਵਿਕਰੀ 'ਚ ਤੇਜ਼ੀ ਦੇਖੀ ਗਈ ਹੈ।
ਇਸ ਦੌਰਾਨ ਯਾਤਰੀ ਵਾਹਨਾਂ ਦੀ ਵਿਕਰੀ 58 ਫੀਸਦੀ ਦੇ ਵਾਧੇ ਨਾਲ 8925 ਇਕਾਈ ਪਹੁੰਚ ਗਈ ਜਦਕਿ ਯੂਟੀਲਿਟੀ ਵਾਹਨਾਂ ਦੀ ਵਿਕਰੀ 'ਚ 27 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਤੇ ਇਹ ਘੱਟ ਕੇ 1305 ਇਕਾਈ 'ਤੇ ਪਹੁੰਚ ਗਈ। ਕੰਪਨੀ ਨੇ ਕਿਹਾ ਕਿ ਵਪਾਰਕ ਵਾਹਨਾਂ ਦੀ ਘਰੇਲੂ ਵਿਕਰੀ 5 ਫੀਸਦੀ ਡਿੱਗ ਕੇ 22189 ਇਕਾਈ 'ਤੇ ਆ ਗਈ। ਇਸ ਦੌਰਾਨ ਉਸ ਦੇ ਹਲਕੇ ਵਪਾਰਕ ਵਾਹਨਾਂ ਦੀ ਵਿਕਰੀ 19 ਫੀਸਦੀ ਘੱਟ ਕੇ 12010 ਇਕਆ ਰਹੀ, ਜਦਕਿ ਭਾਰੀ ਵਪਾਰਕ ਵਾਹਨ 21 ਫੀਸਦੀ ਵੱਧ ਕੇ 10179 'ਤੇ ਪਹੁੰਤ ਗਏ।
ਐੱਲ.ਆਈ.ਸੀ. ਨੇ ਜੰਮੂ-ਕਸ਼ਮੀਰ ਬੈਂਕ ਨਾਲ ਕਰਾਰ ਕੀਤਾ
NEXT STORY