ਨਵੀਂ ਦਿੱਲੀ- ਬੀਮਾ ਖੇਤਰ ਦੀ ਦੇਸ਼ ਦੀ ਮੋਹਰਲੀ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਨੇ ਜੰਮੂ ਕਸ਼ਮੀਰ ਬੈਂਕ ਲਿਮਟਿਡ ਦੇ ਨਾਲ ਉਸ ਦੇ ਬਚਤ ਖਾਤਿਆਂ ਨੂੰ ਪ੍ਰਧਾਨਮੰਤਰੀ ਜੀਵਨ ਜਿਓਤੀ ਬੀਮਾ ਯੋਜਨਾ ਦੇ ਤਹਿਤ ਜੀਵਨ ਬੀਮਾ ਉਪਲਬਧ ਕਰਾਉਣ ਦੇ ਉਦੇਸ਼ ਨਾਲ ਕਰਾਰ ਕੀਤਾ ਹੈ।
ਐੱਲ.ਆਈ.ਸੀ. ਦੇ ਸੀਨੀਅਰ ਡਿਵੀਜ਼ਨਲ ਮੈਨੇਜਰ ਟੀ.ਐੱਸ.ਬਾਲੀ ਅਤੇ ਐੱਨ.ਪੀ.ਐੱਸ. ਓਬਰਾਏ ਅਤੇ ਜੰਮੂ ਐਂਡ ਕਸ਼ਮੀਰ ਬੈਂਕ ਵੱਲੋਂ ਆਰ. ਕੇ. ਚਿੱਬਰ ਅਤੇ ਸ਼੍ਰੀ ਇਮਰਾਨ ਨੇ ਇਸ ਦੇ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ। ਅਧਿਕਾਰਤ ਬੁਲਾਰੇ ਨੇ ਕਿਹਾ ਕਿ ਇਸ ਸਕੀਮ ਦੇ ਤਹਿਤ ਬੈਂਕ ਦੇ 18 ਤੋਂ 50 ਸਾਲ ਦੀ ਉਮਰ ਵਾਲੇ ਬਚਤ ਖਾਤਾਧਾਰਕਾਂ ਨੂੰ 330 ਰੁਪਏ ਦੇ ਘੱਟੋ-ਘੱਟ ਪ੍ਰੀਮੀਅਮ ਦੇ ਨਾਲ ਕੁਦਰਤੀ ਅਤੇ ਹਾਦਸੇ ਨਾਲ ਮੌਤ ਹੋਣ ਦੀ ਸਥਿਤੀ 'ਚ 2 ਲੱਖ ਦਾ ਬੀਮਾ ਕਵਰੇਜ ਦਿੱਤਾ ਜਾਵੇਗਾ।
ਪਾਇਲਟਾਂ, ਇੰਜੀਨੀਅਰਾਂ 'ਤੇ ਹੋਵੇਗੀ ਸਖ਼ਤੀ!
NEXT STORY