ਨਵੀਂ ਦਿੱਲੀ- ਜਾਪਾਨ ਦੀ ਵਾਹਨ ਕੰਪਨੀ ਹੋਂਡਾ ਨੇ ਕਦੇ ਉਸ ਦੀ ਭਾਗੀਦਾਰੀ ਰਹੀ ਭਾਰਤੀ ਕੰਪਨੀ ਹੀਰੋ ਸਪਲੈਂਡਰ ਆਈਸਮਾਰਟ ਬਾਈਕ ਲਈ 102.5 ਕਿਲੋਮੀਟਰ ਪ੍ਰਤੀ ਲੀਟਰ ਦੇ ਦਾਅਵੇ 'ਤੇ ਸਵਾਲ ਚੁੱਕਦੇ ਹੋਏ ਇਸ ਨੂੰ ਗੁਮਰਾਹ ਕਰਨ ਵਾਲਾ ਤੇ ਵਾਸਤਵਿਕਤਾ ਤੋਂ ਪਰੇ ਦੱਸਿਆ ਹੈ।
ਉਥੇ ਭਾਰਤੀ ਕੰਪਨੀ ਹੀਰੋ ਮੋਟੋਕਾਰਪ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਸ ਦੇ ਈਂਧਣ ਮਾਈਲੇਜ ਦੇ ਦਾਅਵੇ ਨੂੰ ਇੰਟਰਨੈਸ਼ਨਲ ਸੈਂਟਰ ਆਫ ਫਾਰ ਆਟੋਮੋਟਿਵ ਟੈਕਨਾਲੋਜੀ ਨੇ ਪ੍ਰਮਾਣੀਕ੍ਰਿਤ ਕੀਤਾ ਹੈ ਜੋ ਕਿ ਸਰਕਾਰੀ ਏਜੰਸੀ ਹੈ। ਉਸ ਦੇ ਟੈਸਟ ਦੇ ਨਤੀਜਿਆਂ ਨੂੰ ਚੁਣੌਤੀ ਦੇਣ ਦਾ ਮਤਲਬ ਹੈ ਕਿ ਭਾਰਤ ਸਰਕਾਰ ਵਲੋਂ ਤੈਅ ਕੀਤੇ ਨਿਯਮਾਂ 'ਤੇ ਸਵਾਲ ਚੁੱਕਣਾ ਹੈ। ਹੀਰੋ ਦੇ ਦਾਅਵੇ 'ਤੇ ਸਵਾਲ ਚੁੱਕਦੇ ਹੋਏ ਹੋਂਡਾ ਆਰ.ਐਡ.ਟੀ ਸੇਂਟਰ ਇੰਡੀਆ ਦੇ ਪ੍ਰਧਾਨ ਤੇ ਮੁੱਖ ਕਾਰਜਕਾਰੀ ਅਧਿਕਾਰੀ ਕੇਈ ਕਾਸ ਨੇ ਕਿਹਾ ਕਿ ਅਸੀਂ ਸਿਰਫ ਇਕ ਗੱਲ ਕਹਿਣਾ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੇ ਦਾਅਵੇ ਗੁੰਮਰਾਹ ਕਰਨ ਵਾਲੇ ਤੇ ਵਾਸਤਵਿਕਤਾ ਤੋਂ ਦੂਰ ਹਨ।
ਇਥੇ ਜਿਸ ਮੂਲ ਇੰਜਣ ਦੀ ਗੱਲ ਹੋ ਰਹੀ ਉਸ ਨੂੰ ਹੋਂਡਾ ਨੇ ਹੀ ਬਣਾਇਆ ਹੈ। ਇਸ ਲਈ ਅਸੀਂ ਉਸ ਦੇਪ ਪ੍ਰਦਰਸ਼ਨ ਦਾ ਵਿਸ਼ਲੇਸ਼ਣ ਕਰ ਸਕਦੇ ਹਾਂ। ਪਿਛਲੇ ਮਹੀਨੇ ਹੀਰੋ ਨੇ ਕਿਹਾ ਸੀ ਕਿ ਆਈ.ਸੀ.ਏ.ਟੀ. ਨੇ ਉਸ ਦੇ ਸਪਲੈਂਡਰ ਆਈਸਮਾਰਟ ਮਾਡਲ ਨੂੰ 102.5 ਕਿ.ਮੀ. ਦੇ ਮਾਈਲੇਜ ਨੂੰ ਪ੍ਰਮਾਣੀਕ੍ਰਿਤ ਕੀਤਾ ਹੈ।
ਕੰਪਨੀਆਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਜੁਟਾਏ ਦੋ ਲੱਖ ਕਰੋੜ ਰੁਪਏ, ਜਾਂਚ ਏਜੰਸੀਆਂ ਹੋਈਆਂ ਸਾਵਧਾਨ
NEXT STORY