ਨਵੀਂ ਦਿੱਲੀ- ਸਮੂਹ ਦੇ ਕਾਰੋਬਾਰ 'ਚ ਵੱਡਾ ਫੇਰਬਦਲ ਕਰਦੇ ਹੋਏ ਆਤਿਦਿਆ ਬਿਰਲਾ ਸਮੂਹ ਨੇ ਆਪਣੇ ਬ੍ਰਾਂਡੇਡ ਪੋਸ਼ਾਕਾਂ ਦੇ ਕਾਰੋਬਾਰ ਨੂੰ ਇਕ ਕੰਪਨੀ 'ਆਦਿਤਿਆ ਬਿਰਲਾ ਫੈਸ਼ਨ ਐਂਡ ਰਿਟੇਲ ਲਿ.' ਦੇ ਅਧੀਨ ਲਿਆਉਣ ਦਾ ਐਤਵਾਰ ਨੂੰ ਐਲਾਨ ਕੀਤਾ ਹੈ। ਇਹ ਮੁੜ ਗਠਨ ਸ਼ੇਅਰ ਦੇ ਲੈਣ-ਦੇਣ ਦੇ ਜ਼ਰੀਏ ਹੋਵੇਗਾ। ਨਵੀਂ ਕੰਪਨੀ ਦਾ ਕੁਲ ਕਾਰੋਬਾਰ 5,290 ਕਰੋੜ ਰੁਪਏ ਦਾ ਹੋਵੇਗਾ ਅਤੇ 1,869 ਪ੍ਰਚੂਨ ਸਟੋਰਾਂ ਦਾ ਵੱਡਾ ਨੈੱਟਵਰਕ ਹੋਵੇਗਾ। ਇਸ ਨਾਲ ਇਹ ਦੇਸ਼ ਦੀ ਸਭ ਤੋਂ ਵੱਡੀ ਫੈਸ਼ਨ ਕੰਪਨੀ ਬਣ ਜਾਵੇਗੀ। ਇਸ ਰਲੇਵੇਂ ਪ੍ਰਸਤਾਵ ਨੂੰ ਸਬੰਧਤ ਕੰਪਨੀਆਂ ਦੇ ਨਿਰਦੇਸ਼ਕ ਮੰਡਲਾਂ ਨੇ ਐਤਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਯੋਜਨਾ ਦੇ ਤਹਿਤ ਸਮੂਹ ਦੀ ਹੋਲਡਿੰਗ ਕੰਪਨੀ ਆਦਿਤਿਆ ਬਿਰਲਾ ਨੂਵੋ (ਏ.ਬੀ.ਐੱਨ) ਅਤੇ ਸਮੂਹ ਦੀਆਂ ਹੋਰ ਕੰਪਨੀਆਂ ਮਦੁਰਾ ਗਾਰਮੈਂਟਸ ਲਾਈਫਸਟਾਈਲ ਰਿਟੇਲ ਲਿ. ਦੇ ਪੋਸ਼ਾਕ ਕਾਰੋਬਾਰ ਨੂੰ ਅਲਗ ਕਰਕੇ ਸੂਚੀਬੱਧ ਕੰਪਨੀ ਪੈਂਟਾਲੂੰਸ ਫੈਸ਼ਨ ਐਂਡ ਰਿਟੇਲ ਲਿ. (ਪੀ.ਐੱਫ.ਆਰ.ਐੱਲ.) 'ਚ ਲਿਆਇਆ ਜਾਵੇਗਾ। ਸਮੂਹ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਬਾਅਦ 'ਚ ਪੀ.ਐੱਫ.ਆਰ.ਐੱਲ. ਦਾ ਨਾਂ ਬਦਲ ਕੇ ਆਦਿਤਿਆ ਬਿਰਲਾ ਫੈਸ਼ਨ ਐਂਡ ਰਿਟੇਲ ਲਿ. (ਏ.ਬੀ.ਐੱਫ.ਆਰ) ਕੀਤਾ ਜਾਵੇਗਾ।
ਇਹ ਹਨ ਦੁਨੀਆ ਦੀਆਂ ਸਭ ਤੋਂ ਤੇਜ਼ ਦੌੜਣ ਵਾਲੀਆਂ Bikes! (ਦੇਖੋ ਤਸਵੀਰਾਂ)
NEXT STORY