ਨਵੀਂ ਦਿੱਲੀ- ਖਾਦ ਮੰਤਰਾਲਾ ਨੇ ਨਵੀਂ ਯੂਰੀਆ ਨੀਤੀ ਤਿਆਰ ਕਰਨ ਲਈ ਇਕ ਮੰਤਰੀ ਮੰਡਲ ਪੱਧਰ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਦਾ ਉਦੇਸ਼ ਇਸ ਮਿੱਟੀ ਦੇ ਪੋਸ਼ਕ ਤੱਤ ਦਾ ਘਰੇਲੂ ਉਤਪਾਦਨ ਵਧਾਉਣਾ ਅਤੇ ਖਾਦਾਂ ਦੇ ਸੰਤੁਲਤ ਇਸਤੇਮਾਲ ਨੂੰ ਉਤਸ਼ਾਹਿਤ ਕਰਨਾ ਹੈ। ਸੂਤਰਾਂ ਨੇ ਦੱਸਿਆ ਕਿ ਨਵੀਂ ਯੂਰੀਆ ਨੀਤੀ ਸਮੇਤ ਖਾਦਾਂ ਦੇ ਖੇਤਰ ਨਾਲ ਸੰਬੰਧਿਤ ਵੱਖ-ਵੱਖ ਮੁੱਦੇ ਸਨ ਜਿਨ੍ਹਾਂ 'ਤੇ ਇਸ ਹਫਤੇ ਦੇ ਸ਼ੁਰੂ ਵਿਚ ਰਾਜਨਾਥ ਸਿੰਘ ਦਾ ਅਗਵਾਈ ਵਾਲੇ ਮੰਤਰੀਆਂ ਦੇ ਗੈਰ-ਰਸਮੀ ਸਮੂਹ ਵੱਲੋਂ ਵਿਚਾਰ ਕੀਤਾ ਗਿਆ।
ਹੁਣ ਇਨ੍ਹਾਂ ਮੁੱਦਿਆਂ ਨੂੰ ਮੰਤਰੀ ਮੰਡਲ ਵੱਲੋਂ ਲਿਆ ਜਾਵੇਗਾ ਅਤੇ ਇਸ ਸਬੰਧੀ ਇਕ ਨੋਟੀਫਿਕੇਸ਼ਨ ਪਹਿਲਾਂ ਹੀ ਪੇਸ਼ ਕੀਤਾ ਗਿਆ ਹੈ। ਸੂਤਰਾਂ ਨੇ ਕਿਹਾ ਕਿ ਪ੍ਰਸਤਾਵਿਤ ਨਵੀਂ ਯੂਰੀਆ ਨੀਤੀ ਵਿਚ ਮੰਤਰਾਲਾ ਪਲਾਂਟਾਂ ਨੂੰ ਵਧੇਰੇ ਊਰਜਾ ਸਮਰੱਥ ਬਣਾ ਕੇ ਯੂਰੀਆ ਉਤਪਾਦਨ 'ਚ ਵਾਧਾ ਕਰਨ ਦੇ ਉਪਾਵਾਂ 'ਤੇ ਵਿਚਾਰ ਕਰ ਰਿਹਾ ਹੈ। ਇਸ ਦੌਰਾਨ ਖਾਦ ਮੰਤਰੀ ਅਨੰਤ ਕੁਮਾਰ ਨੇ ਇਹ ਆਖਿਆ ਹੈ ਕਿ ਸਰਕਾਰ ਯੂਰੀਆ ਦੀਆਂ ਕੀਮਤਾਂ ਵਿਚ ਕੋਈ ਵਾਧਾ ਕੀਤੇ ਬਗੈਰ ਖਾਦਾਂ ਦੇ ਖੇਤਰ ਵਿਚ ਸੁਧਾਰ ਲਿਆਉਣ ਲਈ ਪ੍ਰਤੀਬਧ ਹੈ।
ਆਦਿਤਿਆ ਬਿਰਲਾ ਸਮੂਹ ਦਾ ਪੋਸ਼ਾਕ ਕਾਰੋਬਾਰ ਦੇ ਲਈ ਵੱਖ ਤੋਂ ਕੰਪਨੀ ਬਣਾਉਣ ਦਾ ਐਲਾਨ
NEXT STORY