ਦਹੀਂ ਉਂਝ ਤਾਂ ਸਵੇਰੇ ਪਰੌਂਠਿਆਂ ਨਾਲ ਖਾਣ 'ਚ ਸਵਾਦ ਲੱਗਦੈ ਜਾਂ ਫਿਰ ਰਾਇਤਾ ਬਣਾ ਕੇ ਵੀ ਗਰਮੀਆਂ 'ਚ ਇਸ ਨੂੰ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਇਹ ਸਵਾਦ ਦੇ ਨਾਲ-ਨਾਲ ਸਾਡੀ ਸਿਹਤ ਲਈ ਇੰਨਾ ਚੰਗਾ ਹੈ ਕਿ ਡਾਕਟਰ ਅਕਸਰ ਗਰਮੀਆਂ ਤੋਂ ਬਚਣ ਲਈ ਦਹੀਂ ਖਾਣ ਦੀ ਸਲਾਹ ਦਿੰਦੇ ਹਾਂ। ਜਾਣਦੇ ਹਾਂ ਦਹੀਂ ਗਰਮੀਆਂ ਤੋਂ ਕਿਵੇਂ ਸਾਡਾ ਬਚਾਅ ਕਰਦਾ ਹੈ।
ਪਾਚਨ ਬਣਾਏ ਅਸਾਨ
ਦਹੀਂ ਦੇ ਪੋਸ਼ਕ ਤੱਤ ਸਰੀਰ ਦੀ ਪਾਚਨ ਕਿਰਿਆ ਨੂੰ ਅਸਾਨ ਬਣਾਉਂਦੇ ਹਨ ਅਤੇ ਕਰਾਰੇ ਖਾਣੇ ਨਾਲ ਹੋਣ ਵਾਲੀ ਜਲਨ ਵੀ ਸ਼ਾਂਤ ਕਰਦੇ ਹਨ।
ਰੱਖੇ ਦਿਲ ਦਾ ਧਿਆਨ
ਦਹੀਂ ਕਿਉਂਕਿ ਬਲੱਡ ਪ੍ਰੈਸ਼ਰ ਵਧਣ ਤੋਂ ਰੋਕਦਾ ਹੈ ਅਤੇ ਕੋਲੈਸਟ੍ਰਾਲ ਦਾ ਪੱਧਰ ਘਟਾਉਂਦਾ ਹੈ, ਇਸ ਲਈ ਇਹ ਦਿਲ ਲਈ ਫਾਇਦੇਮੰਦ ਹੈ।
ਦੁੱਧ ਦੀ ਥਾਂ ਕਰ ਸਕਦੇ ਹੋ ਇਸ ਦਾ ਸੇਵਨ
ਜਿਹੜੇ ਲੋਕਾਂ ਨੂੰ ਦੁੱਧ ਪੀਣਾ ਪਸੰਦ ਨਹੀਂ, ਉਹ ਦਹੀਂ ਦੇ ਸੇਵਨ ਨਾਲ ਅਸਾਨੀ ਨਾਲ ਇਸ ਦੇ ਪੋਸ਼ਕ ਤੱਤ ਗ੍ਰਹਿਣ ਕਰ ਸਕਦੇ ਹਨ।
ਵਧਾਏ ਰੋਗ-ਪ੍ਰਤੀਰੋਧਕ ਸਮਰੱਥਾ
ਦਹੀਂ 'ਚ ਕਈ ਫਾਇਦੇਮੰਦ ਬੈਕਟੀਰੀਆ ਰੋਗ ਪ੍ਰਤੀਰੋਧਕ ਸਮਰੱਥਾ ਵਧਾ ਕੇ ਸਰੀਰ 'ਚ ਮੌਜੂਦ ਕਈ ਜੀਵਾਣੂਆਂ ਨਾਲ ਲੜਦੇ ਹਨ।
ਦੰਦਾਂ ਅਤੇ ਹੱਡੀਆਂ ਦੀ ਮਜ਼ਬੂਤੀ ਲਈ
ਦਹੀਂ 'ਚ ਕੈਲਸ਼ੀਅਮ ਅਤੇ ਫਾਸਫੋਰਸ ਦੀ ਮਾਤਰਾ ਵਧੇਰੇ ਹੋਣ ਕਾਰਨ ਦੰਦ ਅਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਭੱਵਿੱਖ 'ਚ ਗਠੀਏ ਦੇ ਰੋਗ ਤੋਂ ਬਚਣ ਲਈ ਅੱਜ ਤੋਂ ਹੀ ਇਸ ਦਾ ਸੇਵਨ ਸ਼ੁਰੂ ਕਰ ਦਿਓ।
ਚਮਕਦਾਰ ਸਕਿੱਨ ਦਾ ਰਾਜ਼
ਦਹੀਂ 'ਚ ਮੌਜੂਦ ਜ਼ਿੰਕ, ਵਿਟਾਮਿਨ ਅਤੇ ਫਾਸਫੋਰਸ ਚਮੜੀ ਨੂੰ ਚਮਕਦਾਰ ਬਣਾਉਣ 'ਚ ਸਹਾਇਕ ਹਨ। ਇਸ ਦੇ ਲਈ ਦਹੀਂ ਨੂੰ ਵੇਸਣ ਅਤੇ ਨਿੰਬੂ ਦੇ ਰਸ ਨਾਲ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਕਾਫੀ ਫਾਇਦਾ ਮਿਲਦਾ ਹੈ।
ਬੀਮਾਰੀਆਂ ਕਰੇ ਦੂਰ
ਬਵਾਸੀਰ ਅਤੇ ਦਸਤ ਤੋਂ ਪੀੜਤ ਵਿਅਕਤੀ ਲਈ ਅਦਰਕ ਅਤੇ ਚੌਲਾਂ ਨਾਲ ਦਹੀਂ ਦਾ ਸੇਵਨ ਫਾਇਦੇਮੰਦ ਹੁੰਦਾ ਹੈ।
ਦੇਸੀ ਘਿਓ ਖਾਣ ਦੇ ਇਹ ਫਾਇਦੇ ਸ਼ਾਇਦ ਤੁਸੀਂ ਵੀ ਨਹੀਂ ਜਾਣਦੇ ਹੋਵੋਗੇ
NEXT STORY