ਸ਼੍ਰੀਨਗਰ- ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਜੁੜੇ ਹਿੱਟ ਐਂਡ ਰਨ ਕੇਸ 'ਚ ਫੈਸਲਾ ਆਉਣ ਤੋਂ ਪਹਿਲਾਂ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਬਜਰੰਗੀ ਭਾਈਜਾਨ' ਦੇ ਡਾਇਰੈਕਟਰ ਕਬੀਰ ਖਾਨ ਨੂੰ ਸੋਮਵਾਰ ਦਿਲ ਦਾ ਦੌਰਾ ਪੈ ਗਿਆ ਹੈ। ਜਾਣਕਾਰੀ ਅਨੁਸਾਰ ਕਬੀਰ ਖਾਨ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿੱਲੀ ਲਿਆਂਦਾ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉਥੋਂ ਮੰਲਵਾਰ ਦੀ ਸਵੇਰ ਪਲੇਨ ਤੋਂ ਦਿੱਲੀ ਦੇ ਐਮਸ ਹਸਪਤਾਲ ਲਿਆਂਦਾ ਗਿਆ। ਤੁਹਾਨੂੰ ਦੱਸ ਦਈਏ ਕਬੀਰ ਜੰਮੂ-ਕਸ਼ਮੀਰ 'ਚ ਫਿਲਮ ਦੀ ਸ਼ੂਟਿੰਗ ਲਈ ਮੌਜੂਦ ਸਨ ਅਤੇ ਸੋਮਵਾਰ ਦੀ ਰਾਤ ਨੂੰ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਸਾਲ 2002 ਦੇ ਹਿੱਟ ਐਂਡ ਰਨ ਕੇਸ 'ਚ ਕੋਰਟ ਦੇ ਫੈਸਲੇ ਸਮੇਂ ਹਾਜਰ ਰਹਿਣ ਲਈ ਸਲਮਾਨ ਖਾਨ ਮੰਗਲਵਾਰ ਦੀ ਸਵੇਰੇ ਕਸ਼ਮੀਰ ਤੋਂ ਮੁੰਬਈ ਵਾਪਸ ਆਏ ਸਨ। ਕਸ਼ਮੀਰ 'ਚ ਉਹ ਕਬੀਰ ਖਾਨ ਦੀ ਫਿਲਮ 'ਬਜਰੰਗੀ ਭਾਈਜਾਨ' ਦੀ ਸ਼ੂਟਿੰਗ ਕਰ ਰਹੇ ਸਨ, ਜਿਸ 'ਚ ਉਹ ਲੀਡ ਰੋਲ 'ਚ ਹਨ।
ਹਿੱਟ ਐਂਡ ਰਨ ਕੇਸ: ਸਲਮਾਨ ਨੂੰ ਹੋਈ 5 ਸਾਲ ਦੀ ਸਜ਼ਾ (ਵੀਡੀਓ)
NEXT STORY