ਬਿਹਾਰ- ਇਥੇ ਦੀਆਂ ਦੋ ਭੈਣਾਂ ਸਾਬਾ ਤੇ ਫਰਾਹ, ਜਿਹੜੀਆਂ ਕਿ ਕਾਫੀ ਸਮੇਂ ਤੋਂ ਸਲਮਾਨ ਦੀਆਂ ਮੂੰਹ ਬੋਲੀਆਂ ਭੈਣਾਂ ਹਨ, ਨੇ ਸਲਮਾਨ ਖਾਨ ਨੂੰ ਅੱਜ ਸਜ਼ਾ ਮਿਲਣ ਤੋਂ ਬਾਅਦ ਵਰਤ ਰੱਖ ਲਿਆ ਹੈ। ਇਹ ਦੋਵੇਂ ਭੈਣਾਂ ਸਿਰ ਤੋਂ ਜੁੜੀਆਂ ਹੋਈਆਂ ਹਨ। ਸਲਮਾਨ ਨੂੰ ਸਜ਼ਾ ਮਿਲਣ ਦੀ ਖਬਰ ਸੁਣਨ ਤੋਂ ਬਾਅਦ ਹੀ ਦੋਵਾਂ ਨੇ ਖਾਨਾਂ ਖਾਣ ਤੋਂ ਮਨ੍ਹਾ ਕਰ ਦਿੱਤਾ ਹੈ।
ਇਨ੍ਹਾਂ ਜੁੜਵਾ ਭੈਣਾਂ ਦੇ ਪਿਤਾ ਸ਼ਕੀਲ ਅਹਿਮਦ ਦਾ ਕਹਿਣਾ ਹੈ ਕਿ ਸਾਬਾ ਤੇ ਫਰਾਹ ਕੋਰਟ ਦੇ ਫੈਸਲੇ ਤੋਂ ਬਹੁਤ ਦੁਖੀ ਤੇ ਹੈਰਾਨ ਹਨ। ਤਿੰਨ ਸਾਲ ਪਹਿਲਾਂ ਉਕਤ ਦੋਵੇਂ ਭੈਣਾਂ ਨੇ ਸਲਮਾਨ ਖਾਨ ਨੂੰ ਰੱਖੜੀ ਬੰਨ੍ਹੀ ਸੀ। ਉਹ ਇਹੀ ਦੁਆ ਕਰ ਰਹੀਆਂ ਹਨ ਕਿ ਸਲਮਾਨ ਖਾਨ ਨੂੰ ਕਿਸੇ ਵੀ ਤਰ੍ਹਾਂ ਰਾਹਤ ਮਿਲ ਜਾਵੇ।
ਤਸਵੀਰਾਂ 'ਚ ਦੇਖੋ ਇਸ ਸ਼ਖਸ ਦੀ ਗਵਾਹੀ ਤੋਂ ਬਾਅਦ ਫਸੇ ਸਨ ਸਲਮਾਨ
NEXT STORY