ਨਵੀਂ ਦਿੱਲੀ- ਜ਼ਰਾ ਸੋਚੋ! ਜੇਕਰ ਸਲਮਾਨ ਖਾਨ ਲਗਭਗ 13 ਸਾਲ ਪਹਿਲਾਂ ਘਟਨਾ ਦੀ ਰਾਤ ਨਸ਼ੇ 'ਚ ਗੱਡੀ ਨਾਲ ਆਪਣੇ ਕਿਸੇ ਸਾਥੀ ਕਲਾਕਾਰ ਨੂੰ ਕੁਚਲ ਦਿੰਦੇ ਤਾਂ ਕੀ ਹੁਣ ਬਾਲੀਵੁੱਡ ਸਲਮਾਨ ਨੂੰ ਮਿਲੀ ਸਜ਼ਾ 'ਤੇ ਇਸੇ ਤਰ੍ਹਾਂ ਪ੍ਰਤੀਕਿਰਿਆ ਦਿੰਦਾ। ਜੇਕਰ ਇਸ ਘਟਨਾ 'ਚ ਮਾਰਿਆ ਗਿਆ ਵਿਅਕਤੀ ਕਿਸੇ ਕਰੀਬ ਮਜ਼ਬੂਰ ਦੀ ਜਗ੍ਹਾ ਬਾਲੀਵੁੱਡ ਸ਼ਖਸੀਅਤ ਜਾਂ ਕੋਈ ਪ੍ਰਸਿੱਧ ਵਿਅਕਤੀ ਹੁੰਦਾ ਤਾਂ ਕੀ ਉਸ ਸਖਸ ਨੂੰ ਇੰਨੀ ਹਮਦਰਦੀ ਨਹੀਂ ਮਿਲ ਰਹੀ ਹੁੰਦੀ, ਜਿੰਨੀ ਸਲਮਾਨ ਤੇ ਉਸ ਦੇ ਪਰਿਵਾਰ ਨੂੰ ਮਿਲ ਰਹੀ ਹੈ।
ਜਿਸ ਅੰਦਾਜ਼ 'ਚ ਬਾਲੀਵੁੱਡ ਦੇ ਬਾਕੀ ਕਲਾਕਾਰਾਂ ਨੇ ਸਲਮਾਨ ਨੂੰ ਮਿਲੀ ਸਜ਼ਾ 'ਤੇ ਪ੍ਰਤੀਕਿਰਿਆ ਦਿੱਤੀ, ਉਸ ਨਾਲ ਲੱਗਦਾ ਹੈ ਕਿ ਉਨ੍ਹਾਂ ਵੱਡੇ ਨਾਵਾਂ ਦੇ ਮਨ ਅੰਦਰ ਆਮ ਆਦਮੀ, ਗਰੀਬ ਮਜ਼ਦੂਰ ਜਾਂ ਸੜਕਾਂ 'ਤੇ ਰਾਤ ਗੁਜ਼ਾਰਨ ਵਾਲਿਆਂ ਲਈ ਕੋਈ ਦਰਦ ਨਹੀਂ ਹੈ। ਇਨ੍ਹਾਂ ਕਲਾਕਾਰਾਂ ਨੇ ਇਸ ਘਟਨਾ 'ਚ ਮਾਰੇ ਗਏ ਜਾਂ ਜ਼ਖਮੀ ਹੋਏ ਲੋਕਾਂ ਸਬੰਧੀ ਇਕ ਵੀ ਸ਼ਬਦ ਨਹੀਂ ਬੋਲਿਆ।
ਇਸ ਸ਼ਖਸ 'ਤੇ ਚੜਾਈ ਸੀ ਸਲਮਾਨ ਨੇ ਗੱਡੀ, ਜੋ ਅਜਿਹੇ ਹਾਲਾਤ 'ਚ ਹਨ ਅੱਜ (ਦੇਖੋ ਤਸਵੀਰਾਂ)
NEXT STORY