ਨਵੀਂ ਦਿੱਲੀ-ਬਚਪਨ 'ਚ ਜਿਸ ਸ਼ਖਸ ਨੇ ਸਕੂਲ ਦੀਆਂ ਰੋਟੀਆਂ ਨਾਲ ਗੁਜ਼ਾਰਾ ਕੀਤਾ ਹੋਵੇ ਅਤੇ ਜਵਾਨੀ 'ਚ ਗਰੀਬੀ, ਬੀਮਾਰੀ ਨੇ ਸਭ ਕੁਝ ਖਤਮ ਕਰ ਦਿੱਤਾ ਹੋਵੇ, ਉਸ ਸ਼ਖਸ ਦੀ ਫਰਸ਼ਾਂ ਤੋਂ ਅਰਸ਼ ਤੱਕ ਪੁੱਜਣ ਦੀ ਕਹਾਣੀ ਤੁਹਾਨੂੰ ਹੈਰਾਨ ਕਰ ਦੇਵੇਗੀ। ਅੱਜ ਇਹ ਸ਼ਖਸ ਕਰੋੜਾਂ ਦਾ ਮਾਲਕ ਹੈ।
ਵਿਨੋਬਾਨਗਰ, ਬੈਂਗਲੂਰ ਦੀ ਝੁੱਗੀ-ਝੌਂਪੜੀ 'ਚ ਰਹਿਣ ਵਾਲੇ ਕੁਲਾਚਾਰ ਨਾਨਜੁਨਦਾਚਾਰ ਨੇ ਬਚਪਨ 'ਚ ਗਰੀਬੀ ਅਤੇ ਜਵਾਨੀ 'ਚ ਬੀਮਾਰੀ ਅਤੇ ਭੁੱਖ ਹੀ ਦੇਖੀ। ਨਾਨਜੁਨਦਾਚਾਰ ਸਕੂਲ ਤੋਂ 12 ਰੋਟੀਆਂ ਘਰ ਲਿਜਾਂਦਾ ਸੀ ਅਤੇ ਉਸੇ ਨਾਲ ਪੂਰੇ ਟੱਬਰ ਦਾ ਗੁਜ਼ਾਰਾ ਕਰਦਾ ਸੀ। ਅੱਠ ਬੱਚਿਆਂ 'ਚੋਂ ਚੌਥੇ ਨਾਨਜੁਨਦੀ ਨੇ ਬਾਰਵੀਂ ਫਰਸਟ ਕਲਾਸ 'ਚ ਪਾਸ ਕੀਤੀ ਅਤੇ ਇਕ ਵਧੀਆ ਸਕੂਲ 'ਚ ਆਪਣੀ ਮਿਹਨਤ ਸਦਕਾ ਦਾਖਲਾ ਵੀ ਲੈ ਗਿਆ ਪਰ ਗਰੀਬੀ ਨੇ ਉਸ ਦਾ ਪਿੱਛਾ ਨਹੀਂ ਛੱਡਿਆ।
ਉਸ ਦੇ ਪਿਤਾ ਦੀ ਲੀਵਰ ਕੈਂਸਰ ਨਾਲ ਮੌਤ ਹੋ ਗਈ ਅਤੇ 18 ਸਾਲ ਦੀ ਉਮਰ 'ਚ ਉਸ ਨੇ ਗਰੀਬੀ, ਭੁਖਮਰੀ, ਅਪਮਾਨ ਅਤੇ ਮੌਤ ਸਭ ਕੁਝ ਦੇਖ ਲਿਆ ਸੀ। ਭਰਾ ਅਤੇ ਮਾਂ ਦੇ ਸ਼ਰਾਬ 'ਚ ਡੁੱਬ ਜਾਣ ਤੋਂ ਬਾਅਦ ਨਾਨਜੁਨਦੀ ਕੋਲ ਕੋਈ ਚਾਰਾ ਨਹੀਂ ਬਚਿਆ ਸੀ।
ਫਿਲਹਾਲ ਉਸ ਨੇ ਆਪਣੇ ਪਿਤਾ ਦਾ ਕੰਮ ਸੰਭਾਲਿਆ ਅਤੇ ਨਾਲ ਹੀ ਪੜ੍ਹਾਈ ਵੀ ਪੂਰੀ ਕੀਤੀ। ਇਸ ਤੋਂ ਬਾਅਦ ਉਹ ਰਿਕਸ਼ਾ ਚਲਾਉਣ ਲੱਗਿਆ। ਫਿਰ ਆਪਣੀ ਭੈਣ ਦੇ ਮੰਗਲਸੂਤਰ ਨਾਲ ਉਸ ਨੇ ਸੋਨੇ ਦੇ ਛੋਟੇ-ਛੋਟੇ ਟੁਕੜਿਆਂ ਨਾਲ ਜਵੈਲਰੀ ਬਣਾ ਕੇ ਵੱਡੇ ਰਿਟੇਲਰਾਂ ਨੂੰ ਵੇਚਣੀ ਸ਼ੁਰੂ ਕਰ ਦਿੱਤੀ।
ਦੇਖਦੇ ਹੀ ਦੇਖਦੇ ਕੁਝ ਮਹੀਨਿਆਂ 'ਚ ਨਾਨਜੁਨਦੀ ਨੇ ਪੰਜ ਆਟੋ ਰਿਕਸ਼ਾ ਅਤੇ ਇਕ ਕਾਰਗੋ ਵੈਨ ਖਰੀਦ ਲਈ। ਉਸ ਦੌਰਾਨ ਉਸ ਨੇ ਵਧੀਆ ਘਰ ਵੀ ਖਰੀਦ ਲਿਆ। ਜਿਵੇਂ-ਜਿਵੇਂ ਉਸ ਦੇ ਹਾਲਾਤ ਸੁਧਰਦੇ ਗਏ, ਉਸ ਨੇ ਫਿਲਮਾਂ ਦੇ ਡਿਸਟ੍ਰੀਬਿਊਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ। ਐਕਸ਼ਨ ਸਟਾਰ ਜੈਕੀ ਚੇਨ ਦੀਆਂ ਫਿਲਮਾਂ ਨੂੰ ਉਹ ਬੈਂਗਲੂਰ ਦੇ ਇਕ ਐਗਜ਼ੀਬੀਟਰ ਨੂੰ ਵੇਚਦਾ ਸੀ, ਜਿਸ ਕਾਰਨ ਉਸ ਦੇ ਹੱਥ ਕਾਫੀ ਮਜ਼ਬੂਤ ਹੋ ਗਏ ਅਤੇ ਉਸ ਨੇ ਕੰਨੜ ਫਿਲਮਾਂ ਪ੍ਰੋਡਿਊਸ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਨਾਨਜੁਦੀ ਅੱਜ ਸ਼੍ਰੀ ਲੱਛਮੀ ਗੋਲਡ ਪੈਲਸ ਦੇ ਮਾਲਕ ਅਤੇ ਕਰਨਾਟਕ ਦਾ ਮੰਨਿਆ-ਪ੍ਰਮੰਨਿਆ ਨਾਂ ਹੈ। ਉਸ ਦੀ ਕੰਪਨੀ ਇਸ ਸਾਲ ਦੇ ਅਖੀਰ ਤੱਕ 1000 ਕਰੋੜ ਦੇ ਟਰਨਓਵਰ ਦੀ ਉਮੀਦ ਕਰ ਰਹੀ ਹੈ। ਨਾਨਜੁਨਦੀ 2015 ਤੱਕ 6 ਹੋਰ ਸ਼ੋਅਰੂਮ ਖੋਲ੍ਹਣ ਵਾਲਾ ਹੈ। ਬੈਂਗਲੂਰ, ਮੈਂਗਲੋਰ, ਹੁਬਲੀ ਅਤੇ ਬੈਲਗਾਮ 'ਚ ਪਹਿਲਾਂ ਹੀ ਉਸ ਦੇ ਸੱਤ ਸ਼ੋਅਰੂਮ ਹਨ। ਇਸ ਤੋਂ ਇਲਾਵਾ ਪੰਜ ਸਿਲਕ ਦੇ ਸ਼ੋਅਰੂਮ ਵੀ ਹਨ ਅਤੇ ਅਗਲੇ ਤਿੰਨ ਸਾਲ 'ਚ 300 ਕਰੋੜ ਦੀ ਪੂੰਜੀ ਕਰਨਾਟਕ ਦੇ ਦਾਵਾਨਾਗੇਰੀ 'ਚ ਮੂਵੀ ਹਾਲ, ਮੈਸੂਰ 'ਚ ਸਟਾਰ ਹੋਟਲ ਖੋਲ੍ਹਣ ਵਾਲਾ ਹੈ। ਨਾਨਜੁਨਦੀ ਉਨ੍ਹਾਂ ਸਾਰੇ ਲੋਕਾਂ ਲਈ ਬਹੁਤ ਵੱਡੀ ਮਿਸਾਲ ਹੈ, ਜੋ ਜ਼ਿੰਦਗੀ 'ਚ ਹਾਰ ਮੰਨ ਕੇ ਬੈਠ ਜਾਂਦੇ ਅਤੇ ਅੱਗੇ ਵਧਣਾ ਹੀ ਛੱਡ ਦਿੰਦੇ ਹਨ।
ਸੁਪਨਿਆਂ ਦੀ ਰਾਜਕੁਮਾਰੀ ਨੂੰ ਜਹਾਜ਼ 'ਚ ਬੈਠ ਵਿਆਹੁਣ ਗਿਆ ਕਿਸਾਨ ਦਾ ਪੁੱਤ (ਤਸਵੀਰਾਂ)
NEXT STORY