* ਕਿਸੇ ਵੀ ਵਿਅਕਤੀ ਨੂੰ ਲੋੜ ਤੋਂ ਵੱਧ ਈਮਾਨਦਾਰ ਨਹੀਂ ਹੋਣਾ ਚਾਹੀਦਾ। ਸਿੱਧੇ ਤਣੇ ਵਾਲੇ ਦਰੱਖਤ ਹੀ ਸਭ ਤੋਂ ਪਹਿਲਾਂ ਕੱਟੇ ਜਾਂਦੇ ਹਨ ਅਤੇ ਬਹੁਤ ਜ਼ਿਆਦਾ ਈਮਾਨਦਾਰ ਲੋਕਾਂ ਨੂੰ ਹੀ ਸਭ ਤੋਂ ਜ਼ਿਆਦਾ ਤਕਲੀਫਾਂ ਸਹਿਣੀਆਂ ਪੈਂਦੀਆਂ ਹਨ।
* ਕਦੇ ਵੀ ਆਪਣੇ ਭੇਦ ਕਿਸੇ ਨਾਲ ਸਾਂਝੇ ਨਾ ਕਰੋ। ਇਹ ਆਦਤ ਤੁਹਾਨੂੰ ਬਰਬਾਦ ਕਰ ਦੇਵੇਗੀ।
* ਜੇ ਕੋਈ ਸੱਪ ਜ਼ਹਿਰੀਲਾ ਨਹੀਂ ਹੈ ਤਾਂ ਵੀ ਉਸ ਨੂੰ ਫੁੰਕਾਰੇ ਮਾਰਨੇ ਛੱਡਣੇ ਨਹੀਂ ਚਾਹੀਦੇ। ਉਸੇ ਤਰ੍ਹਾਂ ਕਮਜ਼ੋਰ ਵਿਅਕਤੀ ਨੂੰ ਵੀ ਹਰ ਵੇਲੇ ਆਪਣੀ ਕਮਜ਼ੋਰੀ ਦਾ ਵਿਖਾਵਾ ਨਹੀਂ ਕਰਨਾ ਚਾਹੀਦਾ।
* ਹਰ ਦੋਸਤੀ ਪਿੱਛੇ ਕੋਈ ਨਾ ਕੋਈ ਸਵਾਰਥ ਲੁਕਿਆ ਹੁੰਦਾ ਹੈ। ਦੁਨੀਆ 'ਚ ਅਜਿਹੀ ਕੋਈ ਦੋਸਤੀ ਨਹੀਂ ਜਿਸ ਦੇ ਪਿੱਛੇ ਲੋਕਾਂ ਦੇ ਆਪਣੇ ਹਿੱਤ ਲੁਕੇ ਨਾ ਹੋਣ। ਇਹ ਇਕ ਕੌੜੀ ਸੱਚਾਈ ਹੈ।
* ਆਪਣੇ ਬੱਚੇ ਨੂੰ ਪਹਿਲੇ 5 ਸਾਲ ਪਿਆਰ ਨਾਲ ਪਾਲੋ। ਅਗਲੇ 5 ਸਾਲ ਉਸ ਨੂੰ ਝਿੜਕ ਕੇ ਰੱਖੋ ਪਰ ਜਦੋਂ ਬੱਚਾ 16 ਸਾਲ ਦਾ ਹੋ ਜਾਵੇ ਤਾਂ ਉਸ ਨਾਲ ਦੋਸਤ ਵਰਗਾ ਵਤੀਰਾ ਕਰੋ। ਵੱਡੇ ਬੱਚੇ ਤੁਹਾਡੇ ਚੰਗੇ ਦੋਸਤ ਹੁੰਦੇ ਹਨ।
* ਦਿਲ ਵਿਚ ਪਿਆਰ ਰੱਖਣ ਵਾਲੇ ਲੋਕਾਂ ਨੂੰ ਦੁੱਖ ਹੀ ਝੱਲਣੇ ਪੈਂਦੇ ਹਨ। ਦਿਲ 'ਚ ਪਿਆਰ ਪੈਦਾ ਹੋਣ 'ਤੇ ਬਹੁਤ ਸੁੱਖ ਮਹਿਸੂਸ ਹੁੰਦਾ ਹੈ ਪਰ ਇਸ ਸੁੱਖ ਦੇ ਨਾਲ ਇਕ ਡਰ ਵੀ ਅੰਦਰ ਹੀ ਅੰਦਰ ਪੈਦਾ ਹੋਣ ਲੱਗਦਾ ਹੈ- ਗਵਾਉਣ ਦਾ ਡਰ, ਅਧਿਕਾਰ ਘਟਣ ਦਾ ਡਰ ਆਦਿ ਪਰ ਦਿਲ ਵਿਚ ਪਿਆਰ ਪੈਦਾ ਨਾ ਹੋਵੇ, ਅਜਿਹਾ ਤਾਂ ਹੋ ਹੀ ਨਹੀਂ ਸਕਦਾ ਤਾਂ ਪਿਆਰ ਪੈਦਾ ਹੋਵੇ ਪਰ ਕੁਝ ਸਮਝਦਾਰੀ ਨਾਲ। ਸੰਖੇਪ ਵਿਚ ਕਹੀਏ ਤਾਂ ਪਿਆਰ ਵਿਚ ਚਲਾਕੀ ਰੱਖਣ ਵਾਲੇ ਹੀ ਅਖੀਰ 'ਚ ਸੁਖੀ ਰਹਿੰਦੇ ਹਨ।
* ਅਜਿਹਾ ਪੈਸਾ ਜੋ ਬਹੁਤ ਤਕਲੀਫ ਤੋਂ ਬਾਅਦ ਮਿਲੇ, ਆਪਣਾ ਧਰਮ-ਈਮਾਨ ਛੱਡਣ 'ਤੇ ਮਿਲੇ ਜਾਂ ਦੁਸ਼ਮਣਾਂ ਦੀ ਖੁਸ਼ਾਮਦ ਨਾਲ ਉਨ੍ਹਾਂ ਦੀ ਸੱਤਾ ਸਵੀਕਾਰ ਕਰਨ ਤੋਂ ਬਾਅਦ ਮਿਲੇ, ਉਸ ਨੂੰ ਸਵੀਕਾਰ ਨਹੀਂ ਕਰਨਾ ਚਾਹੀਦਾ।
* ਘਟੀਆ ਸੋਚ ਦੇ ਲੋਕ ਦੂਜਿਆਂ ਦੇ ਦਿਲਾਂ ਨੂੰ ਸੱਟ ਪਹੁੰਚਾਉਣ ਵਾਲੀਆਂ, ਉਨ੍ਹਾਂ ਦੇ ਵਿਸ਼ਵਾਸ ਨੂੰ ਵਲੂੰਧਰਨ ਵਾਲੀਆਂ ਗੱਲਾਂ ਕਰਦੇ ਹਨ। ਉਹ ਦੂਜਿਆਂ ਦੀ ਬੁਰਾਈ ਕਰਕੇ ਖੁਸ਼ ਹੁੰਦੇ ਹਨ।
ਮਨੁੱਖ ਨੂੰ ਹਮੇਸ਼ਾ ਆਪਣਾ ਦਿਮਾਗ ਜਾਗਦਾ ਰੱਖਣਾ ਚਾਹੀਦਾ ਹੈ
NEXT STORY