ਇਕ ਵਾਰ 2 ਗਧੇ ਆਪਣੀ ਪਿੱਠ 'ਤੇ ਬੋਝ ਲੱਦੀ ਜਾ ਰਹੇ ਸਨ। ਉਨ੍ਹਾਂ ਨੇ ਕਾਫੀ ਲੰਮਾ ਸਫਰ ਤੈਅ ਕਰਨਾ ਸੀ। ਇਕ ਗਧੇ ਦੀ ਪਿੱਠ 'ਤੇ ਲੂਣ ਦੀਆਂ ਭਾਰੀਆਂ ਬੋਰੀਆਂ ਲੱਦੀਆਂ ਹੋਈਆਂ ਸਨ ਤਾਂ ਇਕ ਦੀ ਪਿੱਠ 'ਤੇ ਰੂੰ ਦੀਆਂ ਬੋਰੀਆਂ ਲੱਦੀਆਂ ਹੋਈਆਂ ਸਨ।
ਜਿਸ ਰਸਤਿਓਂ ਉਹ ਜਾ ਰਹੇ ਸਨ, ਉਸ ਵਿਚਕਾਰ ਇਕ ਨਦੀ ਪੈਂਦੀ ਸੀ। ਨਦੀ ਦੇ ਉਪਰ ਰੇਤ ਦੀਆਂ ਬੋਰੀਆਂ ਦਾ ਕੱਚਾ ਪੁਲ ਬਣਿਆ ਹੋਇਆ ਸੀ। ਜਿਸ ਗਧੇ ਦੀ ਪਿੱਠ 'ਤੇ ਲੂਣ ਦੀਆਂ ਬੋਰੀਆਂ ਸਨ, ਉਸ ਦਾ ਪੈਰ ਤਿਲਕ ਗਿਆ ਅਤੇ ਉਹ ਨਦੀ ਵਿਚ ਡਿੱਗ ਪਿਆ।
ਨਦੀ ਵਿਚ ਡਿੱਗਦਿਆਂ ਹੀ ਲੂਣ ਪਾਣੀ ਵਿਚ ਘੁਲ ਗਿਆ ਅਤੇ ਉਸ ਦਾ ਭਾਰ ਹਲਕਾ ਹੋ ਗਿਆ। ਉਹ ਇਹ ਗੱਲ ਬੜੀ ਖੁਸ਼ੀ ਨਾਲ ਦੂਜੇ ਨੂੰ ਦੱਸਣ ਲੱਗਾ।
ਦੂਜੇ ਗਧੇ ਨੇ ਸੋਚਿਆ ਕਿ ਇਹ ਤਾਂ ਵਧੀਆ ਤਰੀਕਾ ਹੈ। ਇਸ ਤਰ੍ਹਾਂ ਤਾਂ ਮੈਂ ਵੀ ਆਪਣਾ ਭਾਰ ਕਾਫੀ ਘੱਟ ਕਰ ਸਕਦਾ ਹਾਂ। ਇਹ ਸੋਚ ਕੇ ਉਸ ਨੇ ਬਿਨਾਂ ਸੋਚੇ-ਸਮਝੇ ਪਾਣੀ ਵਿਚ ਛਾਲ ਮਾਰ ਦਿੱਤੀ ਪਰ ਰੂੰ ਦੇ ਪਾਣੀ ਸੋਖ ਲੈਣ ਕਾਰਨ ਉਸ ਦਾ ਭਾਰ ਘਟਣ ਦੀ ਬਜਾਏ ਬਹੁਤ ਵਧ ਗਿਆ, ਜਿਸ ਕਾਰਨ ਉਹ ਬੇਵਕੂਫ ਗਧਾ ਪਾਣੀ ਵਿਚ ਡੁੱਬ ਗਿਆ।
ਇਕ ਸੰਤ ਇਹ ਸਾਰਾ ਕਿੱਸਾ ਆਪਣੇ ਸ਼ਿਸ਼ਾਂ ਨਾਲ ਦੇਖ ਰਹੇ ਸਨ। ਉਨ੍ਹਾਂ ਸ਼ਿਸ਼ਾਂ ਨੂੰ ਕਿਹਾ,''ਮਨੁੱਖ ਨੂੰ ਹਮੇਸ਼ਾ ਆਪਣਾ ਦਿਮਾਗ ਜਾਗਦਾ ਰੱਖਣਾ ਚਾਹੀਦਾ ਹੈ। ਬਿਨਾਂ ਦਿਮਾਗ ਲਗਾਏ ਦੂਜਿਆਂ ਦੀ ਨਕਲ ਕਰਕੇ ਉਹੀ ਕੰਮ ਕਰਨ ਵਾਲਿਆਂ ਦਾ ਮਖੌਲ ਉੱਡਦਾ ਹੈ।''
ਦੋਸਤੋ, ਸਾਡੀ ਜ਼ਿੰਦਗੀ ਵਿਚ ਵੀ ਇਹੀ ਗੱਲ ਲਾਗੂ ਹੁੰਦੀ ਹੈ। ਅਸੀਂ ਕਿਸੇ ਨੂੰ ਇਕ ਖੇਤਰ ਵਿਚ ਸਫਲ ਹੁੰਦਾ ਦੇਖ ਕੇ ਉਸ ਦੀ ਨਕਲ ਕਰਨੀ ਸ਼ੁਰੂ ਕਰ ਦਿੰਦੇ ਹਾਂ। ਸਾਨੂੰ ਲੱਗਦਾ ਹੈ ਕਿ ਜੇ ਕੋਈ ਵਿਅਕਤੀ ਆਪਣੇ ਖੇਤਰ ਵਿਚ ਸਫਲ ਹੋ ਗਿਆ ਤਾਂ ਸਾਨੂੰ ਵੀ ਉਸ ਖੇਤਰ ਵਿਚ ਸਫਲਤਾ ਮਿਲ ਜਾਵੇਗੀ ਪਰ ਅਸੀਂ ਸ਼ਾਇਦ ਇਹ ਧਿਆਨ ਨਹੀਂ ਦਿੰਦੇ ਕਿ ਉਸ ਦੀ ਪਿੱਠ 'ਤੇ ਲੂਣ ਦੀ ਬੋਰੀ ਹੈ ਭਾਵ ਉਸ ਦੀਆਂ ਦਿਲਚਸਪੀਆਂ ਵੱਖ ਹਨ। ਭੁਲੇਖੇ ਵਿਚ ਪੈ ਕੇ ਅਸੀਂ ਰੂੰ ਦੀ ਬੋਰੀ ਲੱਦ ਕੇ ਛਾਲ ਮਾਰ ਦਿੰਦੇ ਹਾਂ, ਭਾਵ ਦੂਜੇ ਦੀ ਦਿਲਚਸਪੀ ਨੂੰ ਲੱਦ ਕੇ ਉਸ ਖੇਤਰ ਵਿਚ ਸਫਲ ਹੋਣ ਦਾ ਸੁਪਨਾ ਦੇਖਦੇ ਹਾਂ ਪਰ ਅਖੀਰ ਵਿਚ ਸਾਨੂੰ ਪਛਤਾਉਣਾ ਪੈਂਦਾ ਹੈ। ਇਸ ਲਈ ਦੂਜਿਆਂ ਨੂੰ ਦੇਖ ਕੇ ਸਿੱਖਣਾ ਠੀਕ ਹੈ ਪਰ ਅੰਨ੍ਹੇਵਾਹ ਕਿਸੇ ਦੇ ਪਿੱਛੇ ਲੱਗਣਾ ਉਸ ਬੇਵਕੂਫ ਗਧੇ ਸਮਾਨ ਵਤੀਰਾ ਕਰਨਾ ਹੈ।
ਇਸ ਸਥਾਨ ਨੂੰ ਕਿਹਾ ਜਾਂਦਾ ਹੈ 'ਮੰਦਿਰਾਂ ਦਾ ਪਿੰਡ' (ਦੇਖੋ ਤਸਵੀਰਾਂ)
NEXT STORY