ਜੋਧਪੁਰ- ਰਾਜਸਥਾਨ 'ਚ ਜੋਧਪੁਰ ਦੇ ਸੈਸ਼ਨ ਅਤੇ ਜ਼ਿਲਾ ਜੱਜ ਮਨੋਜ ਕੁਮਾਰ ਨੇ ਫਿਲਮ ਅਭਿਨੇਤਾ ਸਲਮਾਨ ਖਾਨ ਦੀ ਉਸ ਪਟੀਸ਼ਨ ਨੂੰ ਵੀਰਵਾਰ ਰੱਦ ਕਰ ਦਿੱਤਾ ਹੈ, ਜਿਸ 'ਚ ਆਰਮਜ਼ ਐਕਟ ਨਾਲ ਜੁੜੇ 5 ਗਵਾਹਾਂ ਤੋਂ ਵਾਪਸ ਜਿਰਹ ਲਈ ਅਦਾਲਤ 'ਚ ਬੁਲਾਉਣ ਦੀ ਇਜਾਜ਼ਤ ਮੰਗੀ ਸੀ। ਸਲਮਾਨ ਨੇ ਹੇਠਲੀ ਅਦਾਲਤ 'ਚ ਵੀ ਪਟੀਸ਼ਨ ਦਾਇਰ ਕੀਤੀ ਸੀ, ਜਿੱਥੇ ਰੱਦ ਹੋਣ ਤੋਂ ਬਾਅਦ ਸੈਸ਼ਨ ਅਦਾਲਤ ਦਾ ਦਰਵਾਜਾ ਖੜਕਾਇਆ ਗਿਆ। ਜੱਜ ਮਨੋਜ ਕੁਮਾਰ ਨੇ ਵੀ ਸਲਮਾਨ ਦੀ ਪ੍ਰਾਥਨਾ ਸਵੀਕਾਰ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਸਾਲ 1999 'ਚ ਕਾਂਕਾਣੀ ਪਿੰਡ ਦੀ ਸਰਹੱਦ 'ਚ 2 ਕਾਲੇ ਹਿਰਨਾਂ ਦਾ ਸ਼ਿਕਾਰ ਮਾਮਲੇ 'ਚ ਵਰਤੇ ਗਏ ਹਥਿਆਰ ਦੇ ਲਾਇਸੈਂਸ ਦੀ ਮਿਆਂਦ ਖਤਮ ਹੋਣ ਕਾਰਨ ਸਲਮਾਨ ਖਿਲਾਫ ਵੱਖ ਤੋਂ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜੋ ਅਦਾਲਤ 'ਚ ਹੁਣ ਅੰਤਿਮ ਪੜਾਅ 'ਚ ਹੈ ਅਤੇ ਇਸ 'ਤੇ ਫੈਸਲਾ ਜਲਦੀ ਹੀ ਕੀਤਾ ਜਾਵੇਗਾ।
ਫਿਲਮ 'ਸ਼ਿਵਾਏ' 'ਚ ਅਜੇ ਦੀ ਫਰਸਟ ਲੁੱਕ ਹੋਈ ਰਿਲੀਜ਼ (ਦੇਖੋ ਤਸਵੀਰਾਂ)
NEXT STORY