ਚੰਗੀ ਸਿਹਤ ਹਰੇਕ ਵਿਅਕਤੀ ਦੀ ਪਹਿਲੀ ਲੋੜ ਹੈ। ਸਿਹਤਮੰਦ ਸਰੀਰ 'ਚ ਸਿਹਤਮੰਦ ਮਨ ਦਾ ਵਾਸ ਹੁੰਦਾ ਹੈ। ਬੀਮਾਰ ਸਰੀਰ 'ਚ ਮਾਨਸਿਕ ਤੇ ਅਧਿਆਤਮਕ ਤਰੱਕੀ ਸੰਭਵ ਨਹੀਂ ਹੈ। ਅਸੀਂ ਸਿਹਤਮੰਦ ਕਿਵੇਂ ਰਹੀਏ? ਇਸ ਸਮੱਸਿਆ ਨੂੰ ਸੁਲਝਾਉਣ ਲਈ ਹੇਠ ਲਿਖੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ—
► ਰਾਤ ਨੂੰ ਛੇਤੀ ਸੌਂਵੋ ਤੇ ਸਵੇਰੇ ਸੂਰਜ ਉੱਗਣ ਤੋਂ ਪਹਿਲਾਂ ਉੱਠੋ। ਛੇਤੀ ਸੌਣਾ ਤੇ ਸਵੇਰੇ ਛੇਤੀ ਉੱਠਣਾ ਸਿਹਤਮੰਦ ਹੋਣ ਤੇ ਦਿਮਾਗੀ ਵਿਕਾਸ ਲਈ ਬਹੁਤ ਜ਼ਰੂਰੀ ਹੈ।
► ਸਵੇਰੇ ਉੱਠਣ ਵੇਲੇ ਟਾਇਲਟ ਜਾਣ ਤੋਂ ਪਹਿਲਾਂ ਕੁਰਲੀ ਕਰਕੇ ਦੋ ਗਲਾਸ ਪਾਣੀ ਪੀਓ।
► ਮੰਜਨ ਕਰਨ ਤੋਂ ਬਾਅਦ ਜੀਭ ਸਾਫ ਕਰਕੇ ਅੱਖਾਂ 'ਤੇ ਠੰਡੇ ਪਾਣੀ ਦੇ ਛਿੱਟੇ ਮਾਰੋ। ਇਸ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ।
► ਬਰੱਸ਼ ਕਰਨ ਤੋਂ ਬਾਅਦ ਚਾਹ ਨਾ ਪੀ ਕੇ ਪਾਣੀ 'ਚ ਅੱਧਾ ਨਿੰਬੂ ਦਾ ਰਸ ਤੇ ਤ੍ਰਿਫਲਾ ਚੂਰਨ ਦੀ ਵਰਤੋਂ ਸਿਹਤ ਲਈ ਲਾਭਦਾਇਕ ਹੈ।
► ਨਹਾਉਣ ਤੋਂ ਪਹਿਲਾਂ ਕਸਰਤ ਜਾਂ ਯੋਗਾ ਕਰੋ। ਜੇਕਰ ਇਹ ਸੰਭਵ ਨਾ ਹੋਵੇ ਤਾਂ ਖੁੱਲ੍ਹੇ ਹਵਾਦਾਰ ਸਥਾਨ 'ਚ ਥੋੜ੍ਹੀ ਦੇਰ ਟਹਿਲੋ। ਇਸ ਨਾਲ ਪ੍ਰਾਣ ਵਾਯੂ ਮਿਲਣ ਨਾਲ ਸਰੀਰਕ ਚੁਸਤੀ ਅਤੇ ਜੀਵਨੀ ਸ਼ਕਤੀ ਦੀ ਪ੍ਰਾਪਤੀ ਹੁੰਦੀ ਹੈ।
► ਨਹਾਉਣ ਤੋਂ ਪਹਿਲਾਂ ਤੇਲ ਦੀ ਮਾਲਿਸ਼ ਕਰੋ ਤਾਂ ਜ਼ਿਆਦਾ ਲਾਭ ਹੋਵੇਗਾ।
► ਨਹਾਉਣ ਤੋਂ ਬਾਅਦ ਕੁਝ ਦੇਰ ਤਕ ਇਕੱਲੇ ਬੈਠ ਕੇ ਧਿਆਨ ਕਰੋ ਤੇ ਮਨ ਨੂੰ ਇਕਾਗਰਚਿੱਤ ਕਰਕੇ ਜੀਵਨ ਵਿਵਹਾਰ 'ਤੇ ਚਿੰਤਨ ਕਰੋ।
► ਨਹਾਉਣ ਤੋਂ ਬਾਅਦ ਨਿੰਮ ਦੀਆਂ ਪੱਤੀਆਂ ਚਬਾਓ ਤਾਂ ਬਹੁਤ ਵਧੀਆ ਹੈ। ਨਿੰਮ 'ਚ ਮੌਜੂਦ ਇਜੇਡਿਰੇਕਟਿਨ ਰਾਸਾਇਣ ਜੀਵਾਣੂਨਾਸ਼ਕ ਹੈ, ਜਿਹੜਾ ਜਿਗਰ ਨੂੰ ਸਿਹਤਮੰਦ ਤੇ ਮਜ਼ਬੂਤ ਕਰਦਾ ਹੈ। ਨਿੰਮ ਦਾ ਰਾਸਾਇਣ ਮੋਟਾਪਾ ਘਟਾ ਕੇ ਸਰੀਰ ਨੂੰ ਗਠੀਲਾ ਬਣਾਉਂਦਾ ਹੈ।
► ਖਾਣੇ ਤੋਂ ਇਕ ਘੰਟਾ ਪਹਿਲਾਂ ਇਕ ਗਲਾਸ ਪਾਣੀ ਪੀਓ। ਉਸ 'ਚ ਜੇਕਰ ਅੱਧਾ ਨਿੰਬੂ ਦਾ ਰਸ ਪਾ ਕੇ ਪੀਓ ਤਾਂ ਜ਼ਿਆਦਾ ਲਾਭਦਾਇਕ ਹੁੰਦਾ ਹੈ। ਫਿਰ ਖਾਣਾ ਸ਼ੁਰੂ ਕਰਨ ਤੋਂ ਪਹਿਲਾਂ ਸਿਰਫ ਇਕ ਘੁੱਟ ਪਾਣੀ ਪੀਓ ਤੇ ਹੱਥ-ਪੈਰ ਧੋਵੋ। ਖਾਣੇ ਦੌਰਾਨ ਦੋ-ਦੋ ਘੁੱਟ ਪਾਣੀ ਸਿਰਫ ਦੋ ਵਾਰ ਪੀਓ।
► ਖਾਣਾ ਬਿਨਾਂ ਕਿਸੇ ਤਣਾਅ ਦੇ ਖੁਸ਼ ਮਨ ਨਾਲ ਖਾਓ ਤੇ ਖਾਣਾ ਖਾਣ ਤੋਂ ਅੱਧੇ ਘੰਟੇ ਬਾਅਦ ਇਕ ਗਲਾਸ ਲੱਸੀ ਪੀਓ ਜਾਂ ਦੁੱਧ ਪੀਓ।
► ਖਾਣਾ ਹਲਕਾ ਤੇ ਪੌਸ਼ਟਿਕ ਕਰੋ। ਉਹ ਸੰਤੁਲਿਤ ਹੋਣਾ ਚਾਹੀਦਾ ਹੈ। ਢਲਦੀ ਹੋਈ ਉਮਰ 'ਚ ਖਾਣਾ ਘੱਟ ਮਾਤਰਾ 'ਚ ਖਾਣਾ ਚਾਹੀਦਾ ਹੈ।
► ਦਿਨ 'ਚ ਦੋ ਵਾਰ ਹੀ ਖਾਣਾ ਖਾਓ। ਚੰਗੀ ਸਿਹਤ ਲਈ ਘੱਟ ਖਾਣਾ ਤੇ ਦੁੱਖ ਭੁਲਾਉਣਾ ਦੋਵੇਂ ਜ਼ਰੂਰੀ ਹਨ।
► ਸਵੇਰੇ ਨਾਸ਼ਤੇ 'ਚ ਹਲਕਾ ਖਾਣਾ (ਫਲ ਆਦਿ) ਹੀ ਖਾਓ। ਪੁੰਗਰੇ ਬੀਜਾਂ ਦੀ ਵਰਤੋਂ ਬਹੁਤ ਵਧੀਆ ਹੈ। ਪੁੰਗਰੇ ਬੀਜਾਂ 'ਚ ਵਿਟਾਮਿਨ 'ਈ' ਹੁੰਦਾ ਹੈ।
► ਰੇਸ਼ੇ ਵਾਲੀ ਖੁਰਾਕ ਦੀ ਵਰਤੋਂ ਸਾਡੀਆਂ ਅੰਤੜੀਆਂ ਨੂੰ ਮਜ਼ਬੂਤੀ ਦਿੰਦੀ ਹੈ। ਇਸ ਲਈ ਉਨ੍ਹਾਂ ਨੂੰ ਖਾਣੇ 'ਚ ਪਹਿਲ ਦਿਓ।
► ਸਾਫ ਪਾਣੀ ਵੱਧ ਤੋਂ ਵੱਧ ਮਾਤਰਾ 'ਚ ਪੀਣਾ ਉਚਿਤ ਤੇ ਚੰਗੀ ਸਿਹਤ ਲਈ ਵਧੀਆ ਹੈ। ਇਹ ਸਾਨੂੰ ਕਬਜ਼ ਤੋਂ ਦੂਰ ਰੱਖਦਾ ਹੈ।
► ਰਾਤ ਨੂੰ ਸੌਣ ਵੇਲੇ ਇਕ ਗਲਾਸ ਦੁੱਧ 'ਚ ਇਕ ਚੱਮਚ ਦੇਸੀ ਘਿਓ ਤੇ ਤਿੰਨ ਚੱਮਚ ਸ਼ਹਿਦ ਮਿਲਾ ਕੇ ਰੋਜ਼ਾਨਾ ਪੀਓ। ਇਸ ਨਾਲ ਸਰੀਰ ਨਿਰੋਗੀ ਰਹੇਗਾ।
► ਰਾਤ ਵੇਲੇ ਘੱਟ ਤੋਂ ਘੱਟ 6-8 ਘੰਟੇ ਦੀ ਨੀਂਦ ਲਓ।
► ਕਦੇ ਕਿਸੇ 'ਤੇ ਗੁੱਸਾ ਨਾ ਕਰੋ। ਇਸ ਨਾਲ ਐਡ੍ਰਿਨਲੀਨ ਹਾਰਮੋਨ ਨਿਕਲਣ ਲੱਗਦਾ ਹੈ, ਜਿਹੜਾ ਦਿਲ ਦੀ ਧੜਕਣ ਤੇ ਖੂਨ ਦੇ ਵਹਾਅ ਨੂੰ ਵਧਾ ਦਿੰਦਾ ਹੈ।
► ਖਾਣੇ 'ਚ ਨਮਕ ਤੇ ਗਰਮ ਮਸਾਲਿਆਂ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ। ਇਹ ਕਈ ਬੀਮਾਰੀਆਂ ਦੀ ਜੜ੍ਹ ਹੈ।
► ਆਂਵਲਾ, ਨਿੰਬੂ, ਅਦਰਕ, ਹਰੜ ਦੀ ਵਰਤੋਂ ਕਿਸੇ ਨਾ ਕਿਸੇ ਰੂਪ 'ਚ ਰੋਜ਼ਾਨਾ ਕਰਨੀ ਚਾਹੀਦੀ ਹੈ।
► ਅਖਰੋਟ ਦੀ ਗਿਰੀ, 4 ਬਾਦਾਮ ਤੇ ਮੁਨੱਕਾ ਖਾ ਕੇ ਦੁੱਧ ਪੀਓ।
► ਭੋਜਨ ਨਾਲ ਫਲਾਂ ਦਾ ਸਲਾਦ ਖਾਓ।
► ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਨੂੰ ਧੋਣਾ ਨਾ ਭੁੱਲੋ। ਇਸ ਨਾਲ ਚੰਗੀ ਨੀਂਦ ਆਉਂਦੀ ਹੈ।
► ਹਫਤੇ 'ਚ ਘੱਟ ਤੋਂ ਘੱਟ ਦੋ ਵਾਰ ਸਰੀਰ ਦੀ ਮਾਲਿਸ਼ ਕਰੋ ਜਾਂ ਕਰਵਾਓ। ਇਹ ਖੂਨ ਦਾ ਦੌਰਾ ਵਧਾਉਂਦੀ ਹੈ ਤੇ ਸਰੀਰ 'ਚ ਚੁਸਤੀ-ਫੁਰਤੀ ਲਿਆਉਂਦੀ ਹੈ।
► ਆਪਸ 'ਚ ਵਿਰੋਧੀ ਚੀਜ਼ਾਂ ਇਕੱਠੀਆਂ ਨਹੀਂ ਖਾਣੀਆਂ ਚਾਹੀਦੀਆਂ। ਜਿਵੇਂ ਕੇਲਾ-ਲੱਸੀ, ਮਾਂਹ ਦੀ ਦਾਲ ਤੇ ਦੁੱਧ ਆਦਿ।
► ਭੋਜਨ ਤੋਂ ਤੁਰੰਤ ਬਾਅਦ ਭੱਜ-ਦੌੜ, ਜ਼ਿਆਦਾ ਮਿਹਨਤ ਨਾ ਕਰੋ, ਸਗੋਂ ਹੌਲੀ-ਹੌਲੀ ਕੁਝ ਸਮੇਂ ਤਕ ਟਹਿਲੋ ਤੇ ਖਾਣੇ ਤੋਂ ਬਾਅਦ ਖੱਬੇ ਪਾਸੇ ਹੀ ਸੌਂਵੋ।
ਮਾਸਾਹਾਰੀਆਂ ਦਾ ਜਿਊਣਾ ਹੋ ਸਕਦੈ ਬੇਹਾਲ, ਜਾਣੋ ਕਿਵੇਂ
NEXT STORY